PM ਮੋਦੀ ਨੇ ਕੇਦਾਰਨਾਥ ਧਾਮ 'ਚ ਵਿਕਾਸ ਕੰਮਾਂ ਦੀ ਕੀਤੀ ਸਮੀਖਿਆ, ਕਿਹਾ- ਇਹ ਮੇਰੀ ਖੁਸ਼ਕਿਸਮਤੀ

Wednesday, Jul 15, 2020 - 06:13 PM (IST)

PM ਮੋਦੀ ਨੇ ਕੇਦਾਰਨਾਥ ਧਾਮ 'ਚ ਵਿਕਾਸ ਕੰਮਾਂ ਦੀ ਕੀਤੀ ਸਮੀਖਿਆ, ਕਿਹਾ- ਇਹ ਮੇਰੀ ਖੁਸ਼ਕਿਸਮਤੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਯਾਨੀ ਕਿ ਅੱਜ ਉੱਤਰਾਖੰਡ ਸਥਿਤ ਕੇਦਾਰਨਾਥ ਧਾਮ 'ਚ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਕੁਝ ਸੁਝਾਅ ਦਿੰਦੇ ਹੋਏ ਉਮੀਦ ਜਤਾਈ ਹੈ ਕਿ ਇਸ ਨੂੰ ਅਮਲੀ ਜਾਮਾ ਪਹਿਨਾਏ ਜਾਣ ਨਾਲ ਪ੍ਰਸਿੱਧ ਤੀਰਥ ਸਥਾਨ ਦੇ ਅਲੌਕਿਕ ਰੂਪ ਵਿਚ ਹੋਰ ਵੀ ਵਾਧਾ ਹੋਵੇਗਾ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਪਵਿੱਤਰ ਸਾਉਣ ਮਹੀਨੇ ਵਿਚ ਅੱਜ ਕੇਦਾਰਨਾਥ ਧਾਮ ਵਿਚ ਹੋ ਰਹੇ ਵਿਕਾਸ ਕੰਮਾਂ ਅਤੇ ਧਾਮ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਲਈ ਚੱਲ ਰਹੀਆਂ ਕੋਸ਼ਿਸ਼ਾਂ ਦੀ ਸਮੀਖਿਆ ਕਰਨ ਦਾ ਸੌਭਾਗ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਕੇਦਾਰ ਦੇ ਦਰਸ਼ਨਾਂ ਨਾਲ ਕਰੋੜਾਂ ਸ਼ਰਧਾਲੂਆਂ ਨੂੰ ਊਰਜਾ ਮਿਲਦੀ ਹੈ। 

PunjabKesari

ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤੇ ਕਿ ਯਾਤਰੀਆਂ ਨੂੰ ਗੌਰੀਕੁੰਡ-ਕੇਦਾਰਨਾਥ ਮਾਰਗ 'ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣ ਅਤੇ ਤਕਨੀਕ ਦੇ ਇਸਤੇਮਾਲ ਨਾਲ ਤੀਰਥ ਦੇ ਇਤਿਹਾਸਕ ਅਤੇ ਸੰਸਕ੍ਰਿਤਕ ਮਹੱਤਵ ਨੂੰ ਦਿਖਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਵਿਵਸਥਾਵਾਂ ਵਿਕਸਿਤ ਹੋਣ, ਇਨ੍ਹਾਂ ਨੂੰ ਲੈ ਕੇ ਵੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ। ਉਨ੍ਹਾਂ ਨੇ ਕੇਦਾਰਨਾਥ ਮੰਦਰ 'ਚ ਸਾਫ-ਸਫਾਈ ਨੂੰ ਕੇਂਦਰ ਵਿਚ ਰੱਖ ਕੇ ਅਤੇ ਵਿਆਪਕ ਵਿਕਾਸ ਕੀਤੇ ਜਾਣ 'ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਬਾਬਾ ਕੇਦਾਰ ਦੇ ਆਸ਼ੀਰਵਾਦ ਨਾਲ ਕੇਦਾਰਨਾਥ ਧਾਮ ਦੇ ਅਲੌਕਿਕ ਰੂਪ ਵਿਚ ਹੋਰ ਵਾਧਾ ਹੋਵੇਗਾ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਵੀ ਕੇਦਾਰਨਾਥ ਧਾਮ ਦੇ ਵਿਕਾਸ ਅਤੇ ਮੁੜ ਨਿਰਮਾਣ ਪ੍ਰਾਜੈਕਟ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਉੱਤਰਾਖੰਡ ਸਰਕਾਰ ਨਾਲ ਸਮੀਖਿਆ ਕੀਤੀ ਸੀ।


author

Tanu

Content Editor

Related News