95 ਸਾਲ ਦੇ ਹੋਏ ਲਾਲ ਕ੍ਰਿਸ਼ਨ ਅਡਵਾਨੀ, ਜਨਮ ਦਿਨ ਦੀ ਵਧਾਈ ਦੇਣ ਪਹੁੰਚੇ PM ਮੋਦੀ ਅਤੇ ਰਾਜਨਾਥ
Tuesday, Nov 08, 2022 - 01:46 PM (IST)
ਨਵੀਂ ਦਿੱਲੀ- ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸਭ ਤੋਂ ਲੰਮੇ ਸਮੇਂ ਤੱਕ ਪ੍ਰਧਾਨ ਰਹੇ ਲਾਲ ਕ੍ਰਿਸ਼ਨ ਅਡਵਾਨੀ ਦਾ ਅੱਜ ਜਨਮ ਦਿਨ ਹੈ, ਉਹ 95 ਸਾਲ ਦੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪਾਰਟੀ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਜਨਮ ਦਿਨ ਮੌਕੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਾਲ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਡਵਾਨੀ ਨੂੰ ਜਨਮ ਦਿਨ ਦੀ ਵਧਾਈ ਦੇਣ ਉਨ੍ਹਾਂ ਦੇ ਘਰ ਪਹੁੰਚੇ।
ਇਹ ਵੀ ਪੜ੍ਹੋ- ਦਿੱਲੀ ’ਚ ਨਹੀਂ ਚੱਲਣਗੀਆਂ ਡੀਜ਼ਲ ਕਾਰਾਂ, ਫੜੇ ਜਾਣ ’ਤੇ ਲੱਗੇਗਾ ਮੋਟਾ ਜੁਰਮਾਨਾ
ਅਡਵਾਨੀ ਦੇ ਘਰ ਪਹੁੰਚੇ PM ਮੋਦੀ ਅਤੇ ਰਾਜਨਾਥ
ਪ੍ਰਧਾਨ ਮੰਤਰੀ ਨੇ ਕਰੀਬ ਅੱਧਾ ਘੰਟਾ ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ’ਚ ਰਹੇ। ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਅਡਵਾਨੀ ਤੋਂ ਆਸ਼ੀਰਵਾਦ ਲਿਆ। ਦੱਸ ਦੇਈਏ ਕਿ ਅਡਵਾਨੀ ਦੇ ਜਨਮ ਦਿਨ ’ਤੇ ਪ੍ਰਧਾਨ ਮੰਤਰੀ ਹਰ ਸਾਲ ਉਨ੍ਹਾਂ ਨੂੰ ਵਧਾਈ ਦੇਣ ਪਹੁੰਚਦੇ ਹਨ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲੈਂਦੇ ਹਨ।ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ, ‘‘ਅਡਵਾਨੀ ਜੀ ਦੇ ਘਰ ਗਏ ਅਤੇ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਭਾਰਤ ਦੇ ਵਿਕਾਸ ’ਚ ਉਨ੍ਹਾਂ ਦਾ ਯੋਗਦਾਨ ਮਹੱਤਵਪੂਰਨ ਹੈ। ਆਪਣੀ ਦੂਰਅੰਦੇਸ਼ੀ ਅਤੇ ਬੁੱਧੀ ਲਈ ਪੂਰੇ ਭਾਰਤ ’ਚ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ। ਭਾਜਪਾ ਨੂੰ ਬਣਾਉਣ ਅਤੇ ਮਜ਼ਬੂਤ ਕਰਨ ’ਚ ਉਨ੍ਹਾਂ ਦੀ ਭੂਮਿਕਾ ਬੇਮਿਸਾਲ ਹੈ। ਮੈਂ ਉਨ੍ਹਾਂ ਦੀ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ।
ਇਹ ਵੀ ਪੜ੍ਹੋ- ਮੰਦੇ ਹਾਲ! ਨਸ਼ੇ ’ਚ ਧੁੱਤ ਕੁੜੀਆਂ ਨੇ ਸ਼ਰੇਆਮ ਲੱਤਾਂ-ਮੁੱਕਿਆਂ ਤੇ ਬੈਲਟ ਨਾਲ ਕੁੱਟੀ ਕੁੜੀ, ਵੀਡੀਓ ਵਾਇਰਲ
ਪਾਕਿਸਤਾਨ ਦੇ ਕਰਾਚੀ ’ਚ ਹੋਇਆ ਜਨਮ
ਦੱਸਣਯੋਗ ਹੈ ਕਿ ਅਡਵਾਨੀ ਦਾ ਜਨਮ ਅਣਵੰਡੇ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ 8 ਨਵੰਬਰ 1927 ਨੂੰ ਹੋਇਆ। ਅਡਵਾਨੀ ਛੋਟੀ ਉਮਰ ’ਚ ਹੀ ਰਾਸ਼ਟਰੀ ਸਵੈਮ ਸੇਵਕ ਸੰਘ (RSS) ’ਚ ਸ਼ਾਮਲ ਹੋ ਗਏ ਅਤੇ ਬਾਅਦ ’ਚ ਜਨਸੰਘ ਲਈ ਕੰਮ ਕੀਤਾ ਜਿੱਥੇ ਉਨ੍ਹਾਂ ਆਪਣੀਆਂ ਸੰਗਠਨਾਤਮਕ ਯੋਗਤਾਵਾਂ ਨਾਲ ਆਪਣੀ ਵੱਖਰੀ ਪਛਾਣ ਬਣਾਈ। ਉਹ 1980 ’ਚ ਭਾਜਪਾ ਦੇ ਸੰਸਥਾਪਕ ਮੈਂਬਰਾਂ ’ਚੋਂ ਇਕ ਸਨ ਅਤੇ ਕਈ ਦਹਾਕਿਆਂ ਤੱਕ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਲ ਪਾਰਟੀ ਦਾ ਮੁੱਖ ਚਿਹਰਾ ਬਣੇ ਰਹੇ।
ਇਹ ਵੀ ਪੜ੍ਹੋ- ‘ਧੀਆਂ ਬਚਾਓ’: ਕੁੜੀ ਹੋਣ ’ਤੇ ਇਸ ਹਸਪਤਾਲ ’ਚ ਨਹੀਂ ਲੱਗਦੇ ਪੈਸੇ, ਮਸੀਹਾ ਬਣਿਆ ਇਹ ਡਾਕਟਰ
1990 ’ਚ ਕੱਢੀ ਸੀ ਰਥ ਯਾਤਰਾ
ਵਾਜਪਾਈ ਸਰਕਾਰ ’ਚ ਅਡਵਾਨੀ ਦੇਸ਼ ਦੇ ਗ੍ਰਹਿ ਮੰਤਰੀ ਸਨ ਅਤੇ ਬਾਅਦ ’ਚ ਉਨ੍ਹਾਂ ਨੂੰ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਭਾਜਪਾ ਨੂੰ ਇਕ ਪ੍ਰਮੁੱਖ ਰਾਸ਼ਟਰੀ ਰਾਜਨੀਤਿਕ ਪਾਰਟੀ ਵਜੋਂ ਸਥਾਪਿਤ ਕਰਨ ਲਈ ਉਨ੍ਹਾਂ 1990 ਦੇ ਦਹਾਕੇ ’ਚ ਰਾਮ ਜਨਮ ਭੂਮੀ ਅੰਦੋਲਨ ਲਈ ਇਕ ਰਥ ਯਾਤਰਾ ਕੱਢੀ। ਇਸ ਘਟਨਾ ਨੂੰ ਰਾਸ਼ਟਰੀ ਰਾਜਨੀਤੀ ਵਿਚ ਇਕ ਮੋੜ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਭਾਜਪਾ ਲਗਾਤਾਰ ਮਜ਼ਬੂਤ ਹੁੰਦੀ ਗਈ।
ਇਹ ਵੀ ਪੜ੍ਹੋ- ਠੱਗ ਸੁਕੇਸ਼ ਨੇ LG ਸਕਸੈਨਾ ਨੂੰ ਲਿਖੀ ਤੀਜੀ ਚਿੱਠੀ, ਜੇਲ੍ਹ ’ਚ ਸਤੇਂਦਰ ਜੈਨ ਅਤੇ ਗੋਇਲ ਤੋਂ ਦੱਸਿਆ ਜਾਨ ਨੂੰ ਖ਼ਤਰਾ