ਦੇਸ਼ ਦੇ ਪੈਸੇ ਨੂੰ ਦੇਸ਼ ''ਚ ਰੱਖਣ ਲਈ PM ਮੋਦੀ ਦੀ ਖ਼ਾਸ ਅਪੀਲ, ਨੌਜਵਾਨਾਂ ਨੂੰ ''Wed In India'' ਦਾ ਦਿੱਤਾ ਸੱਦਾ

Sunday, Jan 21, 2024 - 10:00 PM (IST)

ਦੇਸ਼ ਦੇ ਪੈਸੇ ਨੂੰ ਦੇਸ਼ ''ਚ ਰੱਖਣ ਲਈ PM ਮੋਦੀ ਦੀ ਖ਼ਾਸ ਅਪੀਲ, ਨੌਜਵਾਨਾਂ ਨੂੰ ''Wed In India'' ਦਾ ਦਿੱਤਾ ਸੱਦਾ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀਆਂ ਵੱਲੋਂ ਵਿਦੇਸ਼ਾਂ ਵਿੱਚ ਵਿਆਹ ਕਰਾਉਣ ਦੇ ਵਧਦੇ ਰੁਝਾਨ ਦਾ ਮੁੱਦਾ ਉਠਾਉਂਦਿਆਂ ਕਿਹਾ ਹੈ ਕਿ ਨੌਜਵਾਨਾਂ ਨੂੰ ‘ਵੈੱਡ ਇਨ ਇੰਡੀਆ’ ਯਾਨੀ ਭਾਰਤ ਵਿੱਚ ਹੀ ਵਿਆਹ ਕਰਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਦਾ ਪੈਸਾ ਦੇਸ਼ ’ਚ ਹੀ ਰਹੇ।

ਗੁਜਰਾਤ ਦੇ ਅਮਰੇਲੀ ਸ਼ਹਿਰ ਵਿੱਚ ਬਣਨ ਵਾਲੇ ‘ਖੋਡਲਧਾਮ ਟਰੱਸਟ ਕੈਂਸਰ ਹਸਪਤਾਲ’ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇ ਹਨ ਕਿ ਲੋਕਾਂ ਨੂੰ ਕੈਂਸਰ ਦੇ ਇਲਾਜ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਬਿਮਾਰੀ ਲਈ ਡਾਕਟਰੀ ਮਦਦ ਪ੍ਰਦਾਨ ਕਰਨ ਅਤੇ ਸਸਤੀਆਂ ਦਵਾਈਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਲਗਭਗ 30 ਨਵੇਂ ਹਸਪਤਾਲ ਸਥਾਪਿਤ ਕੀਤੇ ਗਏ ਹਨ।

ਇਹ ਵੀ ਪੜ੍ਹੋ- ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਗੱਡੀ ਨਹਿਰ 'ਚ ਡਿੱਗੀ, 4 ਲੋਕਾਂ ਦੀ ਹੋਈ ਮੌਤ, 2 ਹੋਰ ਜ਼ਖਮੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਤੇ ਨੌਜਵਾਨਾਂ ਨੂੰ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਕਿ ਵਿਦੇਸ਼ਾਂ ’ਚ ਵਿਆਹ ਕਰਵਾਉਣ ਦੀ ਬੀਮਾਰੀ ਤੁਹਾਡੇ ਭਾਈਚਾਰੇ ’ਚ ਨਾ ਆਵੇ। ਵਿਆਹ ਮਾਂ ਖੋਡਲ (ਕੌਮ ਵਲੋਂ ਸਤਿਕਾਰੀ ਜਾਂਦੀ ਦੇਵੀ) ਦੇ ਚਰਨਾਂ ਵਿੱਚ ਕਿਉਂ ਨਹੀਂ ਹੋਣਾ ਚਾਹੀਦਾ? ਇਸੇ ਲਈ ਮੈਂ ਕਹਿੰਦਾ ਹਾਂ ‘ਵੈੱਡ ਇਨ ਇੰਡੀਆ’ ਭਾਵ ਭਾਰਤ ਵਿੱਚ ਵਿਆਹ ਕਰਵਾਓ। ‘ਮੇਡ ਇਨ ਇੰਡੀਆ’ ਵਾਂਗ ‘ਵੈੱਡ ਇਨ ਇੰਡੀਆ’।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਅੰਦਰ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਵਿੱਚ ਮਦਦ ਕਰਨ। ਜਿੰਨਾ ਸੰਭਵ ਹੋ ਸਕੇ, ਪਹਿਲਾਂ ਆਪਣੇ ਦੇਸ਼ ਦੀ ਯਾਤਰਾ ਕਰੋ। ਜੇ ਤੁਸੀਂ ਯਾਤਰਾ ਕਰਨੀ ਚਾਹੁੰਦੇ ਹੋ ਤਾਂ ਆਪਣੇ ਦੇਸ਼ ਅੰਦਰ ਕਰੋ, ਸੈਰ-ਸਪਾਟੇ ਨੂੰ ਉਤਸ਼ਾਹਿਤ ਕਰੋ।

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ Airtel ਨੇ ਦਿੱਤਾ ਤੋਹਫ਼ਾ, ਹੁਣ ਨਹੀਂ ਆਵੇਗੀ ਕੁਨੈਕਟੀਵਿਟੀ 'ਚ ਕੋਈ ਦਿੱਕਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News