ਪੀ.ਐੱਮ. ਮੋਦੀ ਨੇ ਹੜ੍ਹ ਪੀੜਤ ਆਸਾਮ ਦੀ ਮਦਦ ਦਾ ਕੀਤਾ ਵਾਅਦਾ, ਸੀ.ਐੱਮ. ਸੋਨੋਵਾਲ ਨਾਲ ਕੀਤੀ ਗੱਲ

08/14/2017 5:31:23 PM

ਨਵੀਂ ਦਿੱਲੀ— ਆਸਾਮ 'ਚ ਹੜ੍ਹ ਦੀ ਵਿਗੜਦੀ ਸਥਿਤੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨਾਲ ਸੋਮਵਾਰ ਨੂੰ ਗੱਲ ਕੀਤੀ ਅਤੇ ਰਾਜ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਵੀ ਮੁੱਖ ਮੰਤਰੀ ਨਾਲ ਗੱਲ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਆਸਾਮ 'ਚ ਹੜ੍ਹ ਦੀ ਸਥਿਤੀ 'ਤੇ ਲਗਾਤਾਰ ਕਰੀਬੀ ਨਜ਼ਰ ਰੱਖ ਰਹੀ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ,''ਪੀ.ਐੱਮ. ਨੇ ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਤੋਂ ਰਾਜ 'ਚ ਹੜ੍ਹ ਦੀ ਸਥਿਤੀ ਨੂੰ ਲੈ ਕੇ ਗੱਲ ਕੀਤੀ।''
ਮੋਦੀ ਨੇ ਕਿਹਾ,''ਰਾਜ ਦੇ ਕਈ ਹਿੱਸਿਆਂ 'ਚ ਹੜ੍ਹ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਆਸਾਮ ਨੂੰ ਹਰ ਸੰਭਵ ਮਦਦ ਉਪਲੱਬਧ ਕਰਵਾਈ ਜਾ ਰਹੀ ਹੈ।'' ਅਧਿਕਾਰੀਆਂ ਅਨੁਸਾਰ ਆਸਾਮ 'ਚ ਹੜ੍ਹ ਦੀ ਸਥਿਤੀ ਹਾਲ ਦੇ ਦਿਨਾਂ 'ਚ ਵਿਗੜੀ ਹੈ ਅਤੇ ਇਸੇ ਕਾਰਨ ਘੱਟੋ-ਘੱਟ 99 ਲੋਕਾਂ ਦੀ ਜਾਨ ਜਾ ਚੁਕੀ ਹੈ। ਪ੍ਰਦੇਸ਼ ਦੇ 21 ਜ਼ਿਲਿਆਂ 'ਚ ਕਰੀਬ 22.30 ਲੱਖ ਲੋਕ ਇਸ ਤੋਂ ਪ੍ਰਭਾਵਿਤ ਹਨ। ਰਾਜ 'ਚ ਰਾਹਤ ਕੰਮ ਲਈ ਫੌਜ ਬੁਲਾਈ ਗਈ ਹੈ। ਹੜ੍ਹ ਕਾਰਨ ਰਾਸ਼ਟਰੀ ਰਾਜਮਾਰਗ 37 'ਤੇ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ, ਜੋ ਇਨ੍ਹਾਂ ਦੋਹਾਂ ਇਲਾਕਿਆਂ ਦੀ ਜੀਵਨਰੇਖਾ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਪ੍ਰਧਾਨ ਸਕੱਤਰ ਨਰਪੇਂਦਰ ਮਿਸ਼ਰਾ ਨੇ ਆਸਾਮ ਦੇ ਮੁੱਖ ਸਕੱਤਰ ਵੀ.ਕੇ. ਪੀਪਰਸੇਨੀਆ ਤੋਂ ਰਾਜ 'ਚ ਹੜ੍ਹ ਦੇ ਮੌਜੂਦਾ ਦੌਰ ਨਾਲ ਹੋਈ ਤਬਾਹੀ ਅਤੇ ਨੁਕਸਾਨ ਦੀ ਪੂਰੀ ਰਿਪੋਰਟ ਸੌਂਪਣ ਲਈ ਕਿਹਾ ਹੈ।


Related News