ਚੇੱਨਈ ਹਵਾਈਅੱਡੇ ''ਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਦਾ ਸ਼ਾਨਦਾਰ ਸਵਾਗਤ

10/11/2019 6:14:27 PM

ਚੇੱਨਈ—ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲਨਾਡੂ ਦੇ ਮਹਾਂਬਲੀਪੁਰਮ ਪਹੁੰਚੇ। ਇੱਥੇ ਪੀ. ਐੱਮ. ਮੋਦੀ ਤਾਮਿਲਨਾਡੂ ਦੇ ਰਵਾਇਤੀ ਪਹਿਰਾਵੇ 'ਚ ਸੀ। ਉਨ੍ਹਾਂ ਨੇ ਚਿੱਟੀ ਸ਼ਰਟ ਦੇ ਨਾਲ ਰਵਾਇਤੀ ਧੋਤੀ ਪਹਿਨ ਰੱਖੀ ਸੀ। ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪੀ. ਐੱਮ. ਮੋਦੀ ਦੀ ਮੁਲਾਕਾਤ ਲਈ ਖਾਸ ਤੌਰ 'ਤੇ ਮਹਾਂਬਲੀਪੁਰਮ ਨੂੰ ਚੁਣਿਆ ਗਿਆ ਹੈ। ਇਸ ਪੂਰੀ ਮੁਲਾਕਾਤ ਦੌਰਾਨ ਸਵਾਗਤ ਸਮਾਰੋਹ 'ਤੇ ਤਾਮਿਲਨਾਡੂ ਦਾ ਛਾਪ ਸਪੱਸ਼ਟ ਰੂਪ ਦਿਸ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਪਿੰਗ ਜਦੋਂ ਅੱਜ ਚੇਨਈ ਪਹੁੰਚੇ ਤਾਂ ਲੋਕ ਨਾਚਕਾਂ ਅਤੇ ਭਰਤਨਾਟਿਅਮ ਨੇ ਤਾਮਿਲ ਸੰਸਕ੍ਰਿਤਿਕ ਪੇਸ਼ਕਾਰੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇੱਥੇ ਕਾਫੀ ਗਿਣਤੀ 'ਚ ਭਾਰਤੀ ਅਤੇ ਚੀਨੀ ਬੱਚਿਆਂ ਨੇ ਝੰਡੇ ਲਹਿਰਾ ਕੇ ਸਵਾਗਤ ਕੀਤਾ। ਚਿਨਪਿੰਗ ਜਦੋਂ ਹਵਾਈ ਅੱਡੇ 'ਤੇ ਪਹੁੰਚੇ ਤਾਂ ਸਵਾਗਤ ਲਈ ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਮੁੱਖ ਮੰਤਰੀ ਕੇ. ਪਲਾਨੀਸਵਾਮੀ, ਉੱਪ ਮੁੱਖ ਮੰਤਰੀ ਓ. ਪਨੀਰਸੇਲਵਮ ਅਤੇ ਤਾਮਿਲਨਾਡੂ ਵਿਧਾਨ ਸਭਾ ਦੇ ਪ੍ਰਧਾਨ ਪੀ. ਧਨਪਾਲ ਵੀ ਪਹੁੰਚੇ।

ਦੱਸਣਯੋਗ ਹੈ ਕਿ ਸ਼ੀ ਜਿਨਪਿੰਗ ਭਾਰਤ ਦੀ ਦੋ ਦਿਨਾ ਯਾਤਰਾ 'ਤੇ ਭਾਰਤ ਆਏ ਹਨ। ਇਸ ਦੌਰਾਨ ਉਹ ਚੇੱਨਈ ਅਤੇ ਮਹਾਂਬਲੀਪੁਰਮ 'ਚ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਜਦੋਂ ਸ਼ੀ ਜਿਨਪਿੰਗ ਭਾਰਤ ਦੀ ਯਾਤਰਾ 'ਤੇ ਆਏ ਸੀ ਤਾਂ ਪੀ. ਐੱਮ. ਮੋਦੀ ਨੇ ਉਨ੍ਹਾਂ ਦਾ ਗੁਜਰਾਤ ਦੇ ਅਹਿਮਦਾਬਾਦ 'ਚ ਸਵਾਗਤ ਕੀਤਾ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪੀ. ਐੱਮ. ਮੋਦੀ ਨੇ ਜਦੋਂ ਸੰਯੁਕਤ ਰਾਸ਼ਟਰ 'ਚ ਭਾਸ਼ਣ ਦਿੱਤਾ ਸੀ ਤਾਂ ਉਸ ਸਮੇਂ ਤਾਮਿਲ ਭਾਸ਼ਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਤਾਮਿਲ ਕਵੀ ਦਾ ਵਿਸ਼ੇਸ਼ ਰੂਪ ਨਾਲ ਜ਼ਿਕਰ ਕੀਤਾ ਸੀ। ਇਸ ਵਾਰ ਜਦੋਂ ਸ਼ੀ ਜਿਨਪਿੰਗ ਭਾਰਤ ਦੀ ਯਾਤਰਾ 'ਤੇ ਆਏ ਤਾਂ ਉਨ੍ਹਾਂ ਨੇ ਚੇੱਨਈ ਨੂੰ ਹੀ ਚੁਣਿਆ।


Iqbalkaur

Content Editor

Related News