ਪੀ.ਐੱਮ. ਮੋਦੀ ਨੇ ਜ਼ਖਮੀ ਸ਼ਬਾਨਾ ਆਜ਼ਮੀ ਦੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ

Sunday, Jan 19, 2020 - 01:30 AM (IST)

ਪੀ.ਐੱਮ. ਮੋਦੀ ਨੇ ਜ਼ਖਮੀ ਸ਼ਬਾਨਾ ਆਜ਼ਮੀ ਦੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ

ਨਵੀਂ ਦਿੱਲੀ — ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲੇ 'ਚ ਮੁੰਬਈ ਪੁਣੇ ਐਕਸਪ੍ਰੈਸ 'ਤੇ ਸ਼ਨੀਵਾਰ ਨੂੰ ਹੋਏ ਇਕ ਸੜਕ ਹਾਦਸੇ 'ਚ ਅਭਿਨੇਤਰੀ ਸ਼ਬਾਨਾ ਆਜ਼ਮੀ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਏ। ਆਜ਼ਮੀ ਨੂੰ ਨਵੀਂ ਮੁੰਬਈ ਦੇ ਐੱਮ.ਜੀ.ਐੱਮ. ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ। ਉਨ੍ਹਾਂ ਦੇ ਪਤੀ ਅਤੇ ਗੀਤਕਾਰ ਜਾਵੇਦ ਅਖਤਰ ਵੀ ਉਨ੍ਹਾਂ ਨਾਲ ਸਨ ਜੋ ਬਾਲ-ਬਾਲ ਬੱਚ ਗਏ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੜਕ ਹਾਦਸੇ 'ਚ ਜ਼ਖਮੀ ਹੋਈ ਅਭਿਨੇਤਰੀ ਸ਼ਬਾਨਾ ਆਜ਼ਮੀ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਟਵੀਟ ਕੀਤਾ, ਸੜਕ ਹਾਦਸੇ 'ਚ ਸ਼ਬਾਨਾ ਆਜ਼ਮੀ ਦੇ ਜ਼ਖਮੀ ਹੋਣ ਦੀ ਖਬਰ ਦੁਖਦ ਹੈ। ਮੈਂ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ।'
ਇਹ ਹਾਦਸਾ ਮੁੰਬਈ ਤੋਂ ਕਰੀਬ 60 ਕਿਲੋਮੀਟਰ ਦੂਰ ਖਾਲਾਪੁਰ ਨੇੜੇ ਵਾਪਰਿਆ। ਇਸ ਹਾਦਸੇ 'ਚ ਸ਼ਬਾਨਾ ਆਜ਼ਮੀ ਅਤੇ ਉਨ੍ਹਾਂ ਦਾ ਡਰਾਇਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦਰਅਸਲ ਸ਼ਬਾਨਾ ਆਜ਼ਮੀ ਦੀ ਕਾਰ ਐਕਸਪ੍ਰੈਸਵੇਅ 'ਤੇ ਇਕ ਟਰੱਕ 'ਚ ਜਾ ਵੱਜੀ। ਕਾਰ 'ਚ ਸ਼ਬਾਨਾ ਆਜ਼ਮੀ ਦੇ ਨਾਲ ਜਾਵੇਜ ਅਖਤਰ ਵੀ ਮੌਜੂਦ ਸਨ ਪਰ ਉਨ੍ਹਾਂ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਬਾਅਦ 'ਚ ਸ਼ਬਾਨਾ ਆਜ਼ਮੀ ਨੂੰ ਨਵੀਂ ਮੁੰਬਈ ਐੱਮ.ਜੀ.ਐੱਮ. ਹਸਪਤਾਲ ਤੋਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਇਸ ਖਬਰ ਦੇ ਸੁਣਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਹਸਤੀਆਂ ਸਣੇ ਉਨ੍ਹਾਂ ਦੇ ਫੈਨਸ ਉਨ੍ਹਾਂ ਦੀ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ।

 


author

Inder Prajapati

Content Editor

Related News