PM ਮੋਦੀ ਅੱਜ ਸ਼ਾਮ 7 ਵਜੇ ਵਿਦਿਆਰਥੀਆਂ ਨਾਲ ਕਰਨਗੇ ‘ਪ੍ਰੀਖਿਆ ਪੇ ਚਰਚਾ’

Wednesday, Apr 07, 2021 - 10:39 AM (IST)

PM ਮੋਦੀ ਅੱਜ ਸ਼ਾਮ 7 ਵਜੇ ਵਿਦਿਆਰਥੀਆਂ ਨਾਲ ਕਰਨਗੇ ‘ਪ੍ਰੀਖਿਆ ਪੇ ਚਰਚਾ’

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਬੁੱਧਵਾਰ ਨੂੰ ਵਿਦਿਆਰਥੀਆਂ ਨਾਲ ‘ਪ੍ਰੀਖਿਆ ਪੇ ਚਰਚਾ’ ਕਰਨਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ ਇਸ ਬਾਬਤ ਆਪਣੇ ਟਵਿੱਟਰ ਹੈਂਡਲ ’ਤੇ ਜਾਣਕਾਰੀ ਦਿੱਤੀ ਸੀ ਕਿ 7 ਅਪ੍ਰੈਲ ਨੂੰ ਸ਼ਾਮ 7 ਵਜੇ ‘ਪ੍ਰੀਖਿਆ ਪੇ ਚਰਚਾ’ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਦਿਲਚਸਪ ਸਵਾਲ-ਜੁਆਬ ਅਤੇ ਨਾਲ ਹੀ ਬਹਾਦਰ ਇਮਤਿਹਾਨ ਯੋਧੇ, ਮਾਤਾ-ਪਿਤਾ ਅਤੇ ਅਧਿਆਪਕਾ ਨਾਲ ਇਕ ਯਾਦਗਾਰ ਚਰਚਾ ਹੋਵੇਗੀ, ਤਾਂ ਜ਼ਰੂਰ ਵੇਖੋ 7 ਅਪ੍ਰੈਲ ਨੂੰ ਸ਼ਾਮ 7 ਵਜੇ ਪ੍ਰੀਖਿਆ ਪੇ ਚਰਚਾ।

PunjabKesari

ਦੱਸਣਯੋਗ ਹੈ ਕਿ ਸਾਲ 2018 ਤੋਂ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੀਖਿਆ ਪੇ ਚਰਚਾ ਕਰ ਰਹੇ ਹਨ। ਪਹਿਲੀ ਵਾਰ ਇਸ ਦਾ ਆਯੋਜਨ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਹੋਇਆ ਸੀ। ‘ਪ੍ਰੀਖਿਆ ਪੇ ਚਰਚਾ’ ਪ੍ਰੋਗਰਾਮ ਜ਼ਰੀਏ ਮੋਦੀ ਵਿਦਿਆਰਥੀਆਂ ਨੂੰ ਇਮਤਿਹਾਨ ਦੌਰਾਨ ਤਣਾਅ ਦੂਰ ਕਰਨ ਦੇ ਟਿਪਸ (ਸੁਝਾਅ) ਦਿੰਦੇ ਹਨ। ਨਾਲ ਹੀ ਅਧਿਆਪਕਾ ਅਤੇ ਮਾਪਿਆਂ ਨਾਲ ਵੀ ਗੱਲ ਕਰਦੇ ਹਨ, ਤਾਂ ਕਿ ਉਹ ਬੱਚਿਆਂ ’ਤੇ ਜ਼ਿਆਦਾ ਦਬਾਅ ਨਾ ਪਾਉਣ। ਉਂਝ ਤਾਂ ਬੋਰਡ ਦੇ ਇਮਤਿਹਾਨ ਫਰਵਰੀ-ਮਾਰਚ ’ਚ ਸ਼ੁਰੂ ਹੋ ਜਾਂਦੇ ਹਨ ਪਰ ਕੋਰੋਨਾ ਦੇ ਵੱਧਦੇ ਕੇਸਾਂ ਦਰਮਿਆਨ ਸਕੂਲਾਂ ਨੂੰ ਇਕ ਵਾਰ ਫਿਰ ਤੋਂ ਬੰਦ ਕਰ ਦਿੱਤਾ ਗਿਆ ਹੈ ਅਤੇ ਹਾਲਾਤ ਆਮ ਹੋਣ ’ਤੇ ਇਮਤਿਹਾਨ ਹੋਣਗੇ।


author

Tanu

Content Editor

Related News