ਪੀ. ਐੱਮ. ਮੋਦੀ ਨੂੰ ਸਮਝ ਨਾ ਸਕਿਆ ਪਾਕਿਸਤਾਨੀ ਮੀਡੀਆ, ਹੋਇਆ ਟਰੋਲ

05/27/2019 1:54:02 PM

ਇਸਲਾਮਾਬਾਦ— ਲੋਕ ਸਭਾ ਚੋਣਾਂ 2019 'ਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਪਾਕਿਸਤਾਨ 'ਚ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ। ਪਾਕਿਸਤਾਨੀ ਚੈਨਲਾਂ 'ਤੇ ਇਸ ਸਬੰਧੀ ਬਹਿਸ ਹੋ ਰਹੀ ਹੈ। ਉੱਥੇ ਹੀ ਇਕ ਹੈਰਾਨ ਕਰਨ ਵਾਲਾ ਵੀਡੀਓ ਮਿਲਿਆ ਹੈ। ਇਸ 'ਚ ਨਰਿੰਦਰ ਮੋਦੀ ਦੇ ਇਕ ਸ਼ਬਦ ਨੂੰ ਇਹ ਨਿਊਜ਼ ਚੈਨਲ ਸਮਝ ਨਾ ਸਕਿਆ ਅਤੇ ਹੁਣ ਸਭ ਇਸ ਦਾ ਮਜ਼ਾਕ ਉਡਾ ਰਹੇ ਹਨ। ਖਬਰ ਨੂੰ ਕੁੱਝ ਹੋਰ ਹੀ ਗੱਲ ਬਣਾ ਕੇ ਪੇਸ਼ ਕਰਨ ਮਗਰੋਂ ਲੋਕਾਂ ਨੇ ਐਂਕਰ ਨੂੰ ਟਰੋਲ ਕਰ ਦਿੱਤਾ।

 

ਏ.ਆਰ.ਵਾਈ. ਨਿਊਜ਼ ਚੈਨਲ 'ਤੇ ਟੀ. ਵੀ. ਐਂਕਰ ਪੀ. ਐੱਮ. ਮੋਦੀ ਦੇ ਉਸ ਭਾਸ਼ਣ ਦੀ ਚਰਚਾ ਕਰ ਰਹੇ ਸਨ ਜੋ ਉਨ੍ਹਾਂ ਨੇ ਭਾਜਪਾ ਦਫਤਰ 'ਚ 23 ਮਈ ਦੀ ਸ਼ਾਮ ਨੂੰ ਦਿੱਤਾ ਸੀ। ਪੀ. ਐੱਮ. ਮੋਦੀ ਨੇ ਕਿਹਾ,''ਇਸ ਜਿੱਤ 'ਤੇ ਭਾਜਪਾ ਦਾ ਹਰ ਮੈਂਬਰ 'ਅਭਿਨੰਦਨ' ਭਾਵ ਵਧਾਈ ਦਾ ਅਧਿਕਾਰੀ ਹੈ। ਜਦਕਿ ਪਾਕਿਸਤਾਨੀ ਐਂਕਰ ਨੇ ਇਸ ਨੂੰ ਵਿੰਗ ਕਮਾਂਡਰ ਅਭਿਨੰਦਨ ਸਮਝ ਲਿਆ।'' ਇਹ ਸੁਣ ਕੇ ਸੋਸ਼ਲ ਮੀਡੀਆ ਨੇ ਐਂਕਰ ਨੂੰ ਟਰੋਲ ਕੀਤਾ ਤੇ ਦੱਸਿਆ ਕਿ ਅਭਿਨੰਦਨ ਦਾ ਮਤਲਬ ਸਿਰਫ ਵਿੰਗ ਕਮਾਂਡਰ ਅਭਿਨੰਦਨ ਹੀ ਨਹੀਂ ਹੁੰਦਾ। 
PunjabKesari

ਜ਼ਿਕਰਯੋਗ ਹੈ ਕਿ ਜਦ ਭਾਰਤ ਨੇ ਪੁਲਵਾਮਾ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਦੇ ਬਾਲਾਕੋਟ 'ਚ ਏਅਰ ਸਟ੍ਰਾਈਕ ਕੀਤੀ ਤਾਂ ਅਗਲੇ ਦਿਨ ਭਾਵ 27 ਫਰਵਰੀ ਨੂੰ ਪਾਕਿਸਤਾਨ ਨੇ ਬਦਲਾ ਲੈਣ ਲਈ ਸਾਜਸ਼ ਰਚੀ। ਪਾਕਿਸਤਾਨ ਦੇ ਫਾਈਟਰ ਜਹਾਜ਼ ਜੰਮੂ-ਕਸ਼ਮੀਰ ਵਲੋਂ ਭਾਰਤੀ ਸਰਹੱਦ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਏਅਰਫੋਰਸ ਦੇ ਅਲਰਟ ਜਹਾਜ਼ਾਂ ਨੇ ਪਾਕਿਸਤਾਨ ਨੂੰ ਖਦੇੜ ਦਿੱਤਾ। ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨ ਦੇ ਲੜਾਕੂ ਜਹਾਜ਼ ਐੱਫ-16 ਨੂੰ ਢੇਰ ਕਰ ਦਿੱਤਾ ਸੀ । ਇਸ ਦੌਰਾਨ ਅਭਿਨੰਦਨ ਦਾ ਆਪਣਾ ਜਹਾਜ਼ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ। ਉਹ ਸੁਰੱਖਿਅਤ ਜ਼ਮੀਨ 'ਤੇ ਉੱਤਰ ਆਏ ਪਰ ਜ਼ਮੀਨ ਪਾਕਿਸਤਾਨ ਦੀ ਸੀ ਤੇ ਉਨ੍ਹਾਂ ਨੇ ਅਭਿਨੰਦਨ ਨੂੰ ਹਿਰਾਸਤ 'ਚ ਲੈ ਲਿਆ ਸੀ। ਇਸ ਮਗਰੋਂ ਦੋਹਾਂ ਦੇਸ਼ਾਂ ਵਿਚਕਾਰ ਜ਼ਬਰਦਸਤ ਤਣਾਅ ਹੋ ਗਿਆ ਸੀ ਤੇ ਭਾਰਤ ਦੇ ਦਬਾਅ ਕਾਰਨ ਪਾਕਿਸਤਾਨ ਅਭਿਨੰਦਨ ਨੂੰ ਛੱਡਣ ਲਈ ਮਜਬੂਰ ਹੋ ਗਿਆ।


Related News