ਬਿਰਸਾ ਮੁੰਡਾ ਦੀ ਜਯੰਤੀ ’ਤੇ PM ਮੋਦੀ ਸਮੇਤ ਕਈ ਦਿੱਗਜ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

11/15/2021 10:01:14 AM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਤੰਤਰਤਾ ਸੈਨਾਨੀ ਬਿਰਸਾ ਮੁੰਡਾ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਬਿਰਸਾ ਮੁੰਡਾ ਦੀ ਜਯੰਤੀ ਪੂਰੇ ਦੇਸ਼ ’ਚ ਜਨਜਾਤੀ ਗੌਰਵ ਦਿਵਸ ਦੇ ਰੂਪ ’ਚ ਮਨਾਈ ਜਾ ਰਹੀ ਹੈ। ਇਸ ਮੌਕੇ ਦੇਸ਼ ’ਚ ਵੱਖ-ਵੱਖ ਪ੍ਰੋਗਰਾਮਾਂਦਾ ਆਯੋਜਨ ਕੀਤਾ ਜਾ ਰਿਹਾ ਹੈ। ਪੀ.ਐੱਮ. ਮੋਦੀ ਨੇ ਟਵੀਟ ਕੀਤਾ,‘‘ਬਿਰਸਾ ਮੁੰਡਾ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਆਦਰਪੂਰਨ ਸ਼ਰਧਾਂਜਲੀ। ਉਹ ਸੁਤੰਤਰਤਾ ਅੰਦੋਲਨ ਨੂੰ ਤੇਜ਼ਧਾਰ ਦੇਣ ਦੇ ਨਾਲ-ਨਾਲ ਆਦਿਵਾਸੀ ਸਮਾਜ ਦੇ ਹਿੱਤਾਂ ਦੀ ਰੱਖਿਆ ਲਈ ਹਮੇਸ਼ਾ ਸੰਘਰਸ਼ ਕਰਦੇ ਰਹੇ। ਦੇਸ਼ ਲਈ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦਗਾਰ ਰਹੇਗਾ।’’ 

PunjabKesari

ਰਾਮਨਾਥ ਕੋਵਿੰਦ ਨੇ ਸੋਮਵਾਰ ਨੂੰ ਟਵੀਟ ਸੰਦੇਸ਼ ’ਚ ਕਿਹਾ,‘‘ਭਗਵਾਨ ਬਿਰਸਾ ਮੁੰਡਾ ਦੀ ਜਨਮ ਜਯੰਤੀ 15 ਨਵੰਬਰ ਨੂੰ ਸਾਰਾ ਦੇਸ਼‘ਜਨਜਾਤੀ ਗੌਰਵ ਦਿਵਸ’ ਦੇ ਰੂਪ ’ਚ ਮਨ੍ਹਾ ਰਿਹਾ ਹੈ। ਰਾਜ ਸਥਾਪਨਾ ਦਿਵਸ ਮੌਕੇ ਝਾਰਖੰਡ ਦੀ ਜਨਤਾ ਨੂੰ ਸ਼ੁੱਭਕਾਮਨਾਵਾਂ।’’ 

PunjabKesari

ਰਾਜਨਾਥ ਸਿੰਘ ਨੇ ਟਵੀਟ ਕਰ ਕੇ ਕਿਹਾ,‘‘ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ’ਤੇ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ। ਉਨ੍ਹਾਂ ਨੇ ਭਾਰਤੀ ਸੁਤੰਤਰਤਾ ਸੈਨਾਨੀ ਸੰਗ੍ਰਾਮ ’ਚ ਇਕ ਪ੍ਰਭਾਵੀ ਭੂਮਿਕਾ ਨਿਭਾਈ ਅਤੇ ਜਨਜਾਤੀ ਸਮਾਜ ਨੂੰ ਇਸ ਅੰਦੋਲਨ ਨਾਲ ਜੋੜਿਆ। ਦੇਸ਼ ਦੀ ਆਜ਼ਾਦੀ ਅਤੇ ਸਮਾਜ ਦੇ ਕਲਿਆਣ ਲਈਬਲੀਦਾਨ ਦੇਣ ਨੂੰ ਤਿਆਰ ਰਹੇ ਬਿਰਸਾ ਮੁੰਡਾ ਜੀ ਨੂੰ ਮੈਂ ਨਮਨ ਕਰਦਾ ਹਾਂ।’’ 

PunjabKesari

ਸ਼ਾਹ ਨੇ ਕਿਹਾ,‘‘ਕੁਦਰਤੀ ਸੁੰਦਰਤਾ, ਗੌਰਵਸ਼ਾਲੀ ਇਤਿਹਾਸ ਅਤੇ ਸੰਸਕ੍ਰਿਤੀ ਨਾਲ ਖੁਸ਼ਹਾਲ ਝਾਰਖੰਡ ਦੇ ਸਥਾਪਨਾ ਦਿਵਸ ਦੀਆਂ ਸਾਰੇ ਪ੍ਰਦੇਸ਼ਵਾਸੀਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ। ਭਗਵਾਨ ਬਿਰਸਾ ਮੁੰਡਾ ਦੇ ਤਿਆਗ ਅਤੇ ਸੰਘਰਸ਼ ਦੀ ਇਸ ਤਪੋਭੂਮੀ ਦੇ ਵਿਕਾਸ ਲਈ ਮੋਦੀ ਸਰਕਾਰ ਲਗਾਤਾਰ ਸਮਰਪਿਤ ਹੈ। ਮੈਂ ਪ੍ਰਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕਰਦਾ ਹਾਂ।’’ ਬਿਰਸਾ ਮੁੰਡਾ ਦਾ ਜਨਮ 1875 ’ਚ ਅਣਵੰਡੇ ਬਿਹਾਰ ਦੇ ਆਦਿਵਾਸੀ ਖੇਤਰ ’ਚ ਹੋਇਆ ਸੀ। ਉਨ੍ਹਾਂ ਨੇ ਬ੍ਰਿਟਿਸ਼ ਸ਼ਾਸਨ ਅਤੇ ਧਰਮ ਤਬਦੀਲੀ ਗਤੀਵਿਧੀਆਂ ਵਿਰੁੱਧ ਆਦਿਵਾਸੀਆਂ ਨੂੰ ਲਾਮਬੰਦ ਕੀਤਾ ਸੀ। 1900 ’ਚ ਰਾਂਚੀ ਜੇਲ੍ਹ ’ਚ ਉਨ੍ਹਾਂ ਦੀ ਮੌਤ ਹੋ ਗਈ ਸੀ। 

PunjabKesari


DIsha

Content Editor

Related News