PM ਮੋਦੀ ਨੇ ਅਮਰੀਕੀ ਯੁੱਧ ਰਣਨੀਤੀ ਨੂੰ ਨਕਾਰਿਆ, ਭਾਰਤ ਦੀ ਆਤਮਨਿਰਭਰ ਨੀਤੀ ਦਾ ਦਿੱਤਾ ਸੰਦੇਸ਼
Saturday, Aug 23, 2025 - 01:11 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਜ ਅਮਰੀਕਾ ਵੱਲੋਂ ਏਸ਼ੀਆ ਵਿੱਚ ਲਾਗੂ ਕੀਤੇ ਜਾਂਦੇ “ਯੁੱਧ-ਲਾਭ ਮਾਡਲ” ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਅਮਰੀਕਾ ਅਕਸਰ ਖੇਤਰੀ ਵਿਵਾਦਾਂ ਵਿੱਚ ਵਿਚੋਲਗੀ ਕਰ ਕੇ ਆਪਣਾ ਹਥਿਆਰ ਉਦਯੋਗ ਚਲਾਉਂਦਾ ਹੈ ਤੇ ਜੰਗਾਂ ਨੂੰ ਲੰਮਾ ਖਿੱਚਦਾ ਹੈ। ਮੋਦੀ ਨੇ ਸਾਫ਼ ਕੀਤਾ ਕਿ ਭਾਰਤ ਆਪਣੀਆਂ ਸਮੱਸਿਆਵਾਂ ਦਾ ਹੱਲ ਖੁਦ ਕਰੇਗਾ ਅਤੇ ਦੇਸ਼ ਨੂੰ ਕਿਸੇ ਵੀ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਲੋੜ ਨਹੀਂ ਹੈ।
ਕਸ਼ਮੀਰ ਮਾਮਲੇ 'ਤੇ ਅਮਰੀਕੀ ਪੇਸ਼ਕਸ਼ਾਂ ਨੂੰ ਨਕਾਰਦਿਆਂ ਮੋਦੀ ਨੇ ਭਾਰਤ ਦੀ ਰਣਨੀਤਕ ਸੁਤੰਤਰਤਾ ਅਤੇ ਆਤਮਨਿਰਭਰ ਵਿਦੇਸ਼ ਨੀਤੀ ਦਾ ਮਜ਼ਬੂਤ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੋ ਪੱਖੀ ਮਸਲਿਆਂ ਵਿੱਚ ਕਿਸੇ ਤੀਜੇ ਦੇਸ਼ ਦੀ ਦਖ਼ਲਅੰਦਾਜ਼ੀ ਭਾਰਤ ਨੂੰ ਕਬੂਲ ਨਹੀਂ। ਇਹ ਭਾਰਤ ਦੇ ਉਸ ਸਿਧਾਂਤ ਨਾਲ ਜੁੜਿਆ ਹੈ ਜਿਸ ਤਹਿਤ ਦੇਸ਼ ਆਪਣੇ ਰਾਸ਼ਟਰੀ ਹਿਤਾਂ ਨੂੰ ਸਭ ਤੋਂ ਪਹਿਲਾਂ ਰੱਖਦਾ ਹੈ।
ਜਿਵੇਂ ਰੂਸ-ਯੂਕ੍ਰੇਨ ਯੁੱਧ ਨੇ ਅਮਰੀਕੀ ਹਥਿਆਰ ਉਦਯੋਗਾਂ ਨੂੰ ਵੱਡਾ ਲਾਭ ਪਹੁੰਚਾਇਆ, ਓਹੀ ਮਾਡਲ ਅਮਰੀਕਾ ਹੋਰ ਖੇਤਰਾਂ ਵਿੱਚ ਵੀ ਅਜ਼ਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਰਵੱਈਏ ਨੂੰ ਅਣਡਿੱਠਾ ਕਰ ਕੇ ਭਾਰਤ ਦੀ ਸੁਤੰਤਰ ਪਹਿਚਾਣ ਨੂੰ ਕਾਇਮ ਰੱਖਿਆ ਹੈ।
ਮੋਦੀ ਸਰਕਾਰ ਦਾ ਇਹ ਰੁਖ਼ ਭਾਰਤ ਨੂੰ ਇੱਕ ਜ਼ਿੰਮੇਵਾਰ ਖੇਤਰੀ ਤਾਕਤ ਵਜੋਂ ਪੇਸ਼ ਕਰਦਾ ਹੈ, ਜੋ ਆਪਣੇ ਮਸਲਿਆਂ ਦਾ ਹੱਲ ਖ਼ੁਦ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਇਹ ਫ਼ੈਸਲਾ ਨਾ ਸਿਰਫ਼ ਭਾਰਤ ਦੀ ਵਿਦੇਸ਼ ਨੀਤੀ ਨੂੰ ਨਵੀਂ ਦਿਸ਼ਾ ਦਿੰਦਾ ਹੈ, ਬਲਕਿ ਦੇਸ਼ ਦੀ ਆਤਮਨਿਰਭਰਤਾ ਨੂੰ ਵੀ ਹੋਰ ਮਜ਼ਬੂਤ ਕਰਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e