PM ਮੋਦੀ ਨੇ ਉਜੈਨ ਮਹਾਕਾਲੀ ਮੰਦਰ ''ਚ ਕੀਤੀ ਪੂਜਾ

Tuesday, Mar 05, 2024 - 01:27 PM (IST)

PM ਮੋਦੀ ਨੇ ਉਜੈਨ ਮਹਾਕਾਲੀ ਮੰਦਰ ''ਚ ਕੀਤੀ ਪੂਜਾ

ਹੈਦਰਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤੇਲੰਗਾਨਾ ਦੌਰੇ ਦੇ ਦੂਜੇ ਦਿਨ ਮੰਗਲਵਾਰ ਨੂੰ ਸਿਕੰਦਰਾਬਾਦ ਦੇ ਉਜੈਨ ਮਹਾਕਾਲੀ ਮੰਦਰ 'ਚ ਪੂਜਾ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਮੰਦਰ ਪੁੱਜਣ ’ਤੇ ਅਧਿਕਾਰੀਆਂ ਅਤੇ ਪੁਜਾਰੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦਰਸ਼ਨਾਂ ਤੋਂ ਬਾਅਦ ਉਨ੍ਹਾਂ ਨੇ ਮੰਦਰ ਦੇ ਪੁਜਾਰੀਆਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੂੰ ਦੇਵੀ ਦੀ ਤਸਵੀਰ ਅਤੇ ਕੱਪੜਾ ਭੇਟ ਕੀਤਾ ਗਿਆ।

PunjabKesari

ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਸਿਕੰਦਰਾਬਾਦ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪ੍ਰਧਾਨ ਮੰਤਰੀ ਮੋਦੀ ਬਾਅਦ ਵਿਚ ਬੇਗਮਪੇਟ ਹਵਾਈ ਅੱਡੇ ਲਈ ਰਵਾਨਾ ਹੋਏ, ਜਿੱਥੋਂ ਉਹ ਹੈਲੀਕਾਪਟਰ ਰਾਹੀਂ ਸੰਗਾਰੇਡੀ ਲਈ ਰਵਾਨਾ ਹੋਣਗੇ। ਅਧਿਕਾਰਤ ਸੂਤਰਾਂ ਮੁਤਾਬਕ ਤੇਲੰਗਾਨਾ ਦੌਰੇ ਤੋਂ ਬਾਅਦ ਮੋਦੀ ਓਡੀਸ਼ਾ ਲਈ ਰਵਾਨਾ ਹੋਣਗੇ।

PunjabKesari


author

Tanu

Content Editor

Related News