PM ਮੋਦੀ ਨੇ ਜ਼ੇਲੇਂਸਕੀ ਨਾਲ ਕੀਤੀ ਮੁਲਾਕਾਤ; ਮੋਢੇ 'ਤੇ ਹੱਥ ਰੱਖ ਗੱਲ ਕਰਦੇ ਆਏ ਨਜ਼ਰ

Friday, Aug 23, 2024 - 02:57 PM (IST)

ਕੀਵ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹੀਂ ਦਿਨੀਂ ਯੂਰਪ 'ਚ ਹਨ। ਉਹ ਪੋਲੈਂਡ ਦੇ ਦੋ ਦਿਨਾਂ ਦੌਰੇ 'ਤੇ 21 ਅਤੇ 22 ਅਗਸਤ ਨੂੰ ਰਾਜਧਾਨੀ ਵਾਰਸਾ 'ਚ ਸਨ। ਇਸ ਤੋਂ ਬਾਅਦ ਪੀ.ਐਮ ਮੋਦੀ ਰੇਲਗੱਡੀ ਰਾਹੀਂ ਯੁੱਧਗ੍ਰਸਤ ਯੂਕ੍ਰੇਨ ਪਹੁੰਚੇ। ਇੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਪੀ.ਐੱਮ. ਮੋਦੀ ਦਾ ਨਿੱਘਾ ਸਵਾਗਤ ਕੀਤਾ।

ਪੀ.ਐਮ ਮੋਦੀ ਨੇ ਜ਼ੇਲੇਂਸਕੀ ਨਾਲ ਕੀਤੀ ਮੁਲਾਕਾਤ 

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਵ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੀ.ਐਮ ਮੋਦੀ ਨੇ ਜ਼ੇਲੇਂਸਕੀ ਦੇ ਮੋਢੇ 'ਤੇ ਹੱਥ ਰੱਖਿਆ ਅਤੇ ਉਸ ਨਾਲ ਗੰਭੀਰ ਚਰਚਾ ਕੀਤੀ। ਇਸ ਦੌਰਾਨ ਦੋਵੇਂ ਨੇਤਾ ਯੂਕ੍ਰੇਨ ਦੇ ਰਾਸ਼ਟਰੀ ਅਜਾਇਬ ਘਰ ਪਹੁੰਚੇ, ਜਿੱਥੇ ਦੋਵਾਂ ਨੇਤਾਵਾਂ ਨੇ ਰੂਸ ਅਤੇ ਯੂਕ੍ਰੇਨ ਦੀ ਲੜਾਈ 'ਚ ਮਾਰੇ ਗਏ ਬੱਚਿਆਂ ਨੂੰ ਸਰਧਾਂਜਲੀ ਦਿੱਤੀ।

ਪੀ.ਐਮ ਮੋਦੀ ਕੀਵ ਵਿੱਚ ਪਹੁੰਚੇ ਗਾਂਧੀ ਸਮ੍ਰਿਤੀ 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸੁਨੀਤਾ ਅਤੇ ਵਿਲਮੋਰ ਦੀ ਵਾਪਸੀ ਸਬੰਧੀ ਭਲਕੇ ਐਲਾਨ ਕਰੇਗਾ ਨਾਸਾ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਵ ਦੇ ਏਵੀ ਫੋਮਿਨ ਬੋਟੈਨੀਕਲ ਗਾਰਡਨ ਵਿੱਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਨੂੰ ਫੁੱਲ ਭੇਟ ਕੀਤੇ। ਇਹ ਮੂਰਤੀ 2020 ਵਿੱਚ ਮਹਾਤਮਾ ਗਾਂਧੀ ਦੀ 151ਵੀਂ ਜਯੰਤੀ 'ਤੇ 2020 ਵਿਚ ਸਥਾਪਿਤ ਕੀਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News