PM ਮੋਦੀ ਨੇ ਅਮਰੀਕੀ ਵਫ਼ਦ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ''ਤੇ ਹੋਈ ਚਰਚਾ

02/21/2023 3:53:47 AM

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਥੇ ਅਮਰੀਕੀ ਕਾਂਗਰਸ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ ਅਤੇ ਮਹੱਤਵਪੂਰਨ ਤਕਨਾਲੋਜੀ, ਸਵੱਛ ਊਰਜਾ ਤਬਦੀਲੀਆਂ ਤੇ ਸਾਂਝੇ ਵਿਕਾਸ ਤੇ ਉਤਪਾਦਨ ਸਣੇ ਭਾਰਤ-ਅਮਰੀਕੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਵੇਂ ਮੌਕਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਭਾਰਤ ਅਮੀਰੀਕੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਮੀਰੀਕੀ ਕਾਂਗਰਸ ਤੋਂ ਮਜ਼ਬੂਤ ਦੁਵੱਲੇ ਸਮਰਥਣ ਦੀ ਸ਼ਲਾਘਾ ਕੀਤੀ। ਇਸ ਵਫ਼ਦ ਦੀ ਅਗਵਾਈ ਸੈਨੇਟ ਵਿਚ ਮੈਜਾਰਿਟੀ ਲੀਡਰ ਚਕ ਸ਼ੂਮਰ ਕਰ ਰਹੇ ਸਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਇਸ ਦੌਰਾਨ ਮੌਜੂਦ ਸਨ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, "ਸੈਨੇਟ ਵਿਚ ਮੈਜਾਰਿਟੀ ਲੀਡਰ ਚੱਕ ਸ਼ੂਮਰ ਦੀ ਅਗਵਾਈ 'ਚ ਅਮਰੀਕੀ ਕਾਂਗਰਸ ਦੇ ਵਫ਼ਦ ਨਾਲ ਗੱਲਬਾਤ ਕਰਨਾ ਸ਼ਾਨਦਾਰ ਰਿਹਾ। ਸਾਂਝੇ ਲੋਕਤੰਤਰਿਕ ਕਦਰਾਂ ਕੀਮਤਾਂ ਤੇ ਲੋਕਾਂ ਵਿਚਾਲੇ ਮਜ਼ਬੂਤ ਸਬੰਧਾਂ 'ਤੇ ਅਧਾਰਿਤ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਮਰੀਕੀ ਕਾਂਗਰਸ ਤੋਂ ਮਜ਼ਬੂਤ ਦੁਵੱਲੇ ਸਮਰਥਣ ਦੀ ਸ਼ਲਾਘਾ ਕਰਦਾ ਹਾਂ।" ਵਫ਼ਦ ਵਿਚ ਸੈਨੇਟਰ ਰਾੱਨ ਵਾਇਡੇਨ, ਸੈਨੇਟਰ ਜੈੱਕ ਰੀਡ, ਸੈਨੇਟਰ ਮਾਰੀਆ ਕੈਂਟਵੇਲ, ਸੈਨੇਟਰ ਐਮੀ ਕਲੋਬੁਚਰ, ਸੈਨੇਟਰ ਮਾਰਕ ਵਾਰਨਰ, ਸੈਨੇਟਰ ਗੈਰੀ ਪੀਟਰਸ, ਸੈਨੇਟਰ ਕੈਥਰੀਨ ਕੋਰਟੇਜ ਮੈਸਟੋ ਤੇ ਸੈਨੇਟਰ ਪੀਟਰ ਵੈਲਚ ਸ਼ਾਮਲ ਸਨ।

ਇਹ ਖ਼ਬਰ ਵੀ ਪੜ੍ਹੋ - ਬੇਰੁਜ਼ਗਾਰੀ ਦਾ ਫਾਇਦਾ ਚੁੱਕ ਕੀਤੀ ਦਰਿੰਦਗੀ, ਹਸਪਤਾਲ 'ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਘਰ ਬੁਲਾਇਆ ਤੇ ਫ਼ਿਰ...

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਮੋਦੀ ਨੇ ਭਾਰਤ ਵਿਚ ਕਾਂਗਰਸ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ ਭਾਰਤ-ਅਮਰੀਕਾ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕੀ ਕਾਂਗਰਸ ਦੇ ਸਹਿਯੋਗ ਅਤੇ ਦੁਵੱਲੇ ਸਮਰਥਣ ਦੀ ਸ਼ਲਾਘਾ ਕੀਤੀ। ਪੀ.ਐੱਮ.ਓ. ਨੇ ਕਿਹਾ, "ਪ੍ਰਧਾਨ ਮੰਤਰੀ ਨੇ ਅਮੀਰੀਕੀ ਵਫ਼ਦ ਦੇ ਨਾਲ ਮਹੱਤਵਪੂਰਨ ਤਕਨਾਲੋਜੀ, ਸਵੱਛ ਊਰਜਾ, ਸਾਂਝੇ ਵਿਕਾਸ ਤੇ ਉਤਪਾਦਨ, ਭਰੋਸੇਯੋਗ ਤੇ ਲਚਕਦਾਰ ਪੂਰਤੀ ਲੜੀਆਂ ਵਿਚ ਭਾਰਤ-ਅਮਰੀਕੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਵੇਂ ਮੌਕਿਆਂ 'ਤੇ ਚਰਚਾ ਕੀਤੀ।"

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਹਾਲ ਹੀ ਵਿਚ ਫ਼ੋਨ 'ਤੇ ਹੋਈ ਗੱਲਬਾਤ ਤੇ ਗਲੋਬਲ ਸਮੱਸਿਆਵਾਂ ਨਾਲ ਨਜਿੱਠਣ ਲਈ ਭਾਰਤ-ਅਮਰੀਕਾ ਵਿਆਪਕ ਰਣਨੀਤਕ ਸਾਂਝੇਦਾਰ ਨੂੰ ਹੋਰ ਅੱਗੇ ਵਧਾਉਣ ਲਈ ਦੋਵੇਂ ਆਗੂਆਂ ਦੇ ਸਾਂਝੇ ਦ੍ਰਿਸ਼ਟੀਕੋਣ ਬਾਰੇ ਚਰਚਾ ਕੀਤੀ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News