IPL ''ਚ ਤਹਿਲਕਾ ਮਚਾਉਣ ਵਾਲੇ 14 ਸਾਲਾ ਵੈਭਵ ਨਾਲ PM ਮੋਦੀ ਨੇ ਕੀਤੀ ਮੁਲਾਕਾਤ, ਸਾਂਝੀਆਂ ਕੀਤੀਆਂ ਤਸਵੀਰਾਂ
Friday, May 30, 2025 - 02:32 PM (IST)

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ ਲਈ ਬਿਹਾਰ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਆਈ.ਪੀ.ਐੱਲ. 'ਚ ਆਪਣੇ ਬੱਲੇ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੇ 14 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਪਟਨਾ ਏਅਰਪੋਰਟ ਵਿਖੇ ਸੂਰਿਆਵੰਸ਼ੀ ਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਦੀਆਂ ਤਸਵੀਰਾਂ ਆਪਣੇ ਐਕਸ ਅਕਾਊਂਟ 'ਤੇ ਪੋਸਟ ਕਰਦੇ ਹੋਏ ਲਿਖਿਆ, ''ਪਟਨਾ ਏਅਰਪੋਰਟ 'ਤੇ ਨੌਜਵਾਨ ਕ੍ਰਿਕਟ ਦਿੱਗਜ ਵੈਭਵ ਸੂਰਿਆਵੰਸ਼ੀ ਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਸ ਦੇ ਖੇਡ ਦੀਆਂ ਪੂਰੇ ਦੇਸ਼ 'ਚ ਤਾਰੀਫ਼ਾਂ ਹੋ ਰਹੀਆਂ ਹਨ। ਭਵਿੱਖ ਲਈ ਉਸ ਨੂੰ ਮੇਰੀਆਂ ਦੁਆਵਾਂ।''
ਜ਼ਿਕਰਯੋਗ ਹੈ ਕਿ 14 ਸਾਲਾ ਵੈਭਵ ਨੂੰ ਰਾਜਸਥਾਨ ਰਾਇਲਜ਼ ਨੇ 1.10 ਕਰੋੜ ਰੁਪਏ ਦੀ ਬੋਲੀ ਲਗਾ ਕੇ ਟੀਮ 'ਚ ਸ਼ਾਮਲ ਕੀਤਾ ਸੀ ਤੇ ਉਸ ਨੇ ਆਈ.ਪੀ.ਐੱਲ. 2025 ਦੌਰਾਨ ਰਾਜਸਥਾਨ ਵੱਲੋਂ 7 ਮੈਚ ਖੇਡੇ ਤੇ 206.55 ਦੇ ਸਟ੍ਰਾਈਕ ਰੇਟ ਨਾਲ 252 ਦੌੜਾਂ ਬਣਾਈਆਂ, ਜਿਨ੍ਹਾਂ 'ਚ ਇਕ ਸੈਂਕੜਾ ਵੀ ਸ਼ਾਮਲ ਹੈ।
At Patna airport, met the young cricketing sensation Vaibhav Suryavanshi and his family. His cricketing skills are being admired all over the nation! My best wishes to him for his future endeavours. pic.twitter.com/pvUrbzdyU6
— Narendra Modi (@narendramodi) May 30, 2025
ਇਹ ਵੀ ਪੜ੍ਹੋ- ''ਬਿਲਕੁਲ, ਮੈਂ ਭਾਰਤੀ ਟੈਸਟ ਟੀਮ ਦੀ ਕਪਤਾਨੀ ਕਰਨਾ ਚਾਹਾਂਗਾ.. !''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e