PM ਮੋਦੀ ਨੇ BRICS ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ

Thursday, May 14, 2026 - 05:19 PM (IST)

PM ਮੋਦੀ ਨੇ BRICS ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਇੱਕ ਉੱਚ-ਪੱਧਰੀ ਵਫ਼ਦ ਨਾਲ ਮੁਲਾਕਾਤ ਕੀਤੀ। ਭਾਰਤ ਦੀ ਪ੍ਰਧਾਨਗੀ ਹੇਠ ਹੋ ਰਹੀ ਇਸ ਦੋ-ਦਿਨਾ ਬੈਠਕ ਵਿੱਚ ਰੂਸ, ਇਰਾਨ, ਬ੍ਰਾਜ਼ੀਲ, ਇੰਡੋਨੇਸ਼ੀਆ ਅਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਦੇ ਚੋਟੀ ਦੇ ਡਿਪਲੋਮੈਟ ਸ਼ਾਮਲ ਹੋਏ।

ਪੀ.ਐੱਮ. ਮੋਦੀ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਇਰਾਨ ਦੇ ਅੱਬਾਸ ਅਰਾਗਚੀ, ਬ੍ਰਾਜ਼ੀਲ ਦੇ ਮੌਰੋ ਵਿਏਰਾ, ਇੰਡੋਨੇਸ਼ੀਆ ਦੇ ਸੁਗੀਓਨੋ ਅਤੇ ਦੱਖਣੀ ਅਫਰੀਕਾ ਦੇ ਰੋਨਾਲਡ ਲਾਮੋਲਾ ਸ਼ਾਮਲ ਸਨ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੁਨੀਆ ਪੱਛਮੀ ਏਸ਼ੀਆ ਦੇ ਸੰਕਟ ਕਾਰਨ ਪੈਦਾ ਹੋਏ ਊਰਜਾ ਸਪਲਾਈ ਵਿੱਚ ਵਿਘਨ ਅਤੇ ਅਮਰੀਕਾ ਦੀਆਂ ਵਪਾਰਕ ਨੀਤੀਆਂ (ਟੈਰਿਫ਼) ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਹ ਕਾਨਫਰੰਸ ਸਤੰਬਰ ਵਿੱਚ ਹੋਣ ਵਾਲੇ ਸਾਲਾਨਾ ਬ੍ਰਿਕਸ ਸੰਮੇਲਨ ਦੀ ਨੀਂਹ ਰੱਖਣ ਲਈ ਬੇਹੱਦ ਅਹਿਮ ਮੰਨੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਬ੍ਰਿਕਸ ਸੰਗਠਨ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਤਾਕਤਵਰ ਤੇ ਪ੍ਰਭਾਵਸ਼ਾਲੀ ਹੋ ਗਿਆ ਹੈ। 2024 ਵਿੱਚ ਮਿਸਰ, ਇਥੋਪੀਆ, ਇਰਾਨ ਅਤੇ ਯੂ.ਏ.ਈ. ਦੇ ਸ਼ਾਮਲ ਹੋਣ ਅਤੇ 2025 ਵਿੱਚ ਇੰਡੋਨੇਸ਼ੀਆ ਦੇ ਜੁੜਨ ਨਾਲ ਇਸ ਗਰੁੱਪ ਵਿੱਚ ਹੁਣ 11 ਮੈਂਬਰ ਹੋ ਗਏ ਹਨ। ਇਹ ਗਰੁੱਪ ਦੁਨੀਆ ਦੀ ਲਗਭਗ 49.5 ਫ਼ੀਸਦੀ ਆਬਾਦੀ, 40 ਫ਼ੀਸਦੀ ਜੀ.ਡੀ.ਪੀ. ਅਤੇ 26 ਫ਼ੀਸਦੀ ਵਪਾਰ ਦੀ ਨੁਮਾਇੰਦਗੀ ਕਰਦਾ ਹੈ।

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਇਸ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਹਨ। ਭਾਰਤ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹ ਵਿਕਾਸਸ਼ੀਲ ਅਰਥਵਿਵਸਥਾਵਾਂ ਨੂੰ ਇੱਕ ਮੰਚ 'ਤੇ ਲਿਆਉਣ ਅਤੇ ਗਲੋਬਲ ਸੁਰੱਖਿਆ ਤੇ ਆਰਥਿਕ ਸਹਿਯੋਗ ਨੂੰ ਹੁਣ ਸਹੀ ਦਿਸ਼ਾ ਦੇਣ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ।

ਇਹ ਵੀ ਪੜ੍ਹੋ- ਸਰਕਾਰੀ ਦਫਤਰਾਂ 'ਚ ਹਫਤੇ 'ਚ 2 ਦਿਨ ਹੋਵੇਗਾ ਵਰਕ ਫਰਾਮ ਹੋਮ, ਦਿੱਲੀ 'ਚ 50 ਫ਼ੀਸਦੀ ਮੀਟਿੰਗਾਂ ਆਨਲਾਈਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News