ਸਤੰਬਰ ''ਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰ ਸਕਦੇ ਹਨ PM ਮੋਦੀ
Wednesday, Jul 19, 2023 - 01:17 AM (IST)
ਇੰਟਰਨੈਸ਼ਨਲ ਡੈਸਕ : ਸੰਯੁਕਤ ਰਾਸ਼ਟਰ ਵੱਲੋਂ ਜਾਰੀ ਬੁਲਾਰਿਆਂ ਦੀ ਅਸਥਾਈ ਸੂਚੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ ਸਾਲਾਨਾ ਉੱਚ-ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ ਸੈਸ਼ਨ ਦੀ ਉੱਚ-ਪੱਧਰੀ ਆਮ ਚਰਚਾ 19 ਸਤੰਬਰ 2023 ਨੂੰ ਸ਼ੁਰੂ ਹੋਵੇਗੀ, ਜਿਸ ਵਿੱਚ ਬ੍ਰਾਜ਼ੀਲ ਰਵਾਇਤੀ ਤੌਰ 'ਤੇ ਸੈਸ਼ਨ ਦਾ ਪਹਿਲਾ ਸਪੀਕਰ ਹੋਵੇਗਾ। ਉਸ ਤੋਂ ਬਾਅਦ ਯੂ.ਐੱਸ. ਜਨਰਲ ਅਸੈਂਬਲੀ ਦੇ 78ਵੇਂ ਸੈਸ਼ਨ ਦੀ ਉੱਚ-ਪੱਧਰੀ ਆਮ ਚਰਚਾ ਲਈ ਬੁਲਾਰਿਆਂ ਦੀ ਅਸਥਾਈ ਸੂਚੀ ਮੁਤਾਬਕ ਭਾਰਤ ਦੇ "ਸਰਕਾਰ ਦੇ ਮੁਖੀ" 22 ਸਤੰਬਰ ਦੀ ਦੁਪਹਿਰ ਨੂੰ ਸੈਸ਼ਨ ਨੂੰ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ : OMG! ਰੈਸਟੋਰੈਂਟ 'ਚ ਖਾਣੇ ਦਾ ਆਨੰਦ ਲੈ ਰਹੀ ਸੀ ਔਰਤ, ਅਚਾਨਕ ਆ ਡਿੱਗਾ ਮਰਿਆ ਚੂਹਾ
ਸੂਚੀ ਆਰਜ਼ੀ ਹੈ ਤੇ ਅਗਲੇ ਕੁਝ ਹਫ਼ਤਿਆਂ ਵਿੱਚ ਪ੍ਰੋਗਰਾਮ ਅਤੇ ਸਪੀਕਰਾਂ ਦੇ ਬਦਲਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਸੂਚੀ ਅਪਡੇਟ ਹੁੰਦੀ ਰਹੇਗੀ। ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿਖੇ ਉੱਚ-ਪੱਧਰੀ ਸੈਸ਼ਨ ਹਰ ਸਾਲ ਸਤੰਬਰ ਵਿੱਚ ਸ਼ੁਰੂ ਹੁੰਦਾ ਹੈ, ਜਿਸ ਨੂੰ ਸਾਲ ਦਾ "ਸਭ ਤੋਂ ਵਿਅਸਤ ਕੂਟਨੀਤਕ ਸੀਜ਼ਨ" ਮੰਨਿਆ ਜਾਂਦਾ ਹੈ। ਇਸ ਸਾਲ ਮਹਾਸਭਾ ਦਾ 78ਵਾਂ ਸੈਸ਼ਨ 5 ਸਤੰਬਰ ਨੂੰ ਸ਼ੁਰੂ ਹੋਵੇਗਾ। ਉੱਚ-ਪੱਧਰੀ ਸੈਸ਼ਨਾਂ ਦੇ ਹਫ਼ਤੇ ਦੌਰਾਨ ਵੱਖ-ਵੱਖ ਦੇਸ਼ਾਂ ਦੇ ਨੇਤਾ ਸਸਟੇਨੇਬਲ ਡਿਵੈਲਪਮੈਂਟ ਗੋਲ (SDG) ਸੰਮੇਲਨ, ਜਲਵਾਯੂ ਅਭਿਲਾਸ਼ਾ ਸੰਮੇਲਨ ਅਤੇ ਹੋਰ ਪ੍ਰਮੁੱਖ ਸਮਾਗਮਾਂ ਦੇ ਨਾਲ-ਨਾਲ ਆਮ ਚਰਚਾ ਲਈ ਇਕੱਠੇ ਹੋਣਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8