'ਮਨ ਕੀ ਬਾਤ' ਦੇ 100ਵੇਂ ਐਪੀਸੋਡ 'ਚ PM ਮੋਦੀ ਬੋਲੇ- 'ਇਹ ਮੇਰੇ ਲਈ ਅਧਿਆਤਮਿਕ ਯਾਤਰਾ'

Sunday, Apr 30, 2023 - 11:44 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨੇਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 100ਵੇਂ ਐਪੀਸੋਡ ਨੂੰ ਅੱਜ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 'ਮਨ ਕੀ ਬਾਤ' ਜਿਸ ਵਿਸ਼ੇ ਨਾਲ ਜੁੜਿਆ ਹੈ, ਉਹ ਜਨ ਅੰਦੋਲਨ ਬਣ ਗਿਆ ਹੈ ਅਤੇ ਉਸ ਜਨ ਅੰਦੋਲਨ ਨੂੰ ਤੁਸੀਂ ਲੋਕਾਂ ਨੇ ਬਣਾਇਆ। ਜਦੋਂ ਮੈਂ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ 'ਮਨ ਕੀ ਬਾਤ' ਸਾਂਝੀ ਕੀਤੀ ਸੀ, ਉਸ ਦੀ ਚਰਚਾ ਪੂਰੀ ਦੁਨੀਆ ਵਿਚ ਹੋਈ ਸੀ। 'ਮਨ ਕੀ ਬਾਤ' ਮੇਰੇ ਲਈ ਦੂਜਿਆਂ ਦੇ ਗੁਣਾਂ ਦੀ ਪੂਜਾ ਕਰਨ ਵਰਗੀ ਹੀ ਰਹੀ ਹੈ।

ਇਹ ਵੀ ਪੜ੍ਹੋ- ਮਾਫ਼ੀਆ ਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ 14 ਸਾਲ ਪੁਰਾਣੇ ਮਾਮਲੇ 'ਚ 10 ਸਾਲ ਦੀ ਜੇਲ੍ਹ

ਪ੍ਰਧਾਨ ਮੰਤਰੀ ਨੇ ਕਿਹਾ 'ਮਨ ਕੀ ਬਾਤ' ਨੇ ਮੈਨੂੰ ਲੋਕਾਂ ਨਾਲ ਜੁੜਨ ਦਾ ਜ਼ਰੀਆ ਮੁਹੱਈਆ ਕਰਵਾਇਆ, ਇਹ ਮੇਰੇ ਲਈ ਇਕ ਪ੍ਰੋਗਰਾਮ ਨਹੀਂ ਸਗੋਂ ਇਕ ਅਧਿਆਤਮਕ ਯਾਤਰਾ ਹੈ। ਚਾਹੇ ਉਹ ਸਵੱਛ ਭਾਰਤ ਹੋਵੇ, 'ਖਾਦੀ' ਹੋਵੇ ਜਾਂ 'ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਹੋਵੇ, 'ਮਨ ਕੀ ਬਾਤ' 'ਚ ਚੁੱਕੇ ਗਏ ਮੁੱਦੇ ਜਨ ਅੰਦੋਲਨ ਬਣ ਗਏ ਹਨ। ਮੈਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਦੀ ਸ਼ੁਰੂਆਤ ਹਰਿਆਣਾ ਤੋਂ ਹੀ ਕੀਤੀ ਸੀ। 'ਸੈਲਫੀ ਵਿਦ ਡਾਟਰ' ਮੁਹਿੰਮ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਮੈਂ ਆਪਣੇ ਐਪੀਸੋਡ ਵਿਚ ਇਸਦਾ ਜ਼ਿਕਰ ਕੀਤਾ। ਜਲਦੀ ਹੀ ਇਹ 'ਸੈਲਫੀ ਵਿਦ ਧੀ' ਮੁਹਿੰਮ ਗਲੋਬਲ ਹੋ ਗਈ।

ਇਹ ਵੀ ਪੜ੍ਹੋ- ਪਹਿਲਵਾਨਾਂ ਦੇ ਸਮਰਥਨ 'ਚ ਜੰਤਰ-ਮੰਤਰ ਪਹੁੰਚੇ ਦਿੱਲੀ ਦੇ CM ਕੇਜਰੀਵਾਲ

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੇ ਲਈ 'ਮਨ ਕੀ ਬਾਤ' ਇਕ ਪ੍ਰੋਗਰਾਮ ਨਹੀਂ, ਇਹ ਆਸਥਾ, ਪੂਜਾ ਅਤੇ ਵਰਤ ਹੈ। ਜਿਵੇਂ ਲੋਕ ਪਰਮਾਤਮਾ ਦੀ ਪੂਜਾ ਕਰਨ ਜਾਂਦੇ ਹਨ, ਪ੍ਰਸ਼ਾਦ ਦੀ ਥਾਲੀ ਲਿਆਉਂਦੇ ਹਨ। ਮੇਰੇ ਲਈ ਮਨ ਕੀ ਬਾਤ ਪਰਮਾਤਮਾ ਰੂਪੀ ਜਨ ਜਨਾਰਦਨ ਦੇ ਚਰਨਾਂ 'ਚ ਪ੍ਰਸ਼ਾਦ ਦੀ ਥਾਲੀ ਵਾਂਗ ਹੈ। ਮਨ ਕੀ ਬਾਤ ਮੇਰੇ ਲਈ ਅਧਿਆਤਮਿਕ ਯਾਤਰਾ ਬਣ ਗਈ ਹੈ। 'ਮਨ ਕੀ ਬਾਤ' ਸਵੈ ਤੋਂ ਬ੍ਰਹਿਮੰਡ ਤੱਕ ਦੀ ਯਾਤਰਾ ਹੈ। ਇਹ ਹਉਮੈ ਤੋਂ ਸਵੈ ਤੱਕ ਦੀ ਯਾਤਰਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ 'ਮਨ ਕੀ ਬਾਤ' ਦੀ ਰਿਕਾਰਡਿੰਗ ਦੌਰਾਨ ਉਹ ਕਈ ਵਾਰ ਭਾਵੁਕ ਹੋਏ। ਇਸ ਕਾਰਨ ਕਈ ਵਾਰ ਰੀ-ਰਿਕਾਰਡਿੰਗ ਕੀਤੀ ਗਈ।

ਇਹ ਵੀ ਪੜ੍ਹੋ- ਨੇਵੀ ਦੇ ਸਾਬਕਾ ਰਸੋਈਏ ਨੇ ਪਤਨੀ ਦਾ ਕਤਲ ਕਰ ਕੀਤੇ ਟੁਕੜੇ, ਪਾਲੀਥੀਨ ਨੇ ਖੋਲ੍ਹਿਆ ਬਲਾਈਂਡ ਮਰਡਰ ਦਾ ਰਾਜ਼


Tanu

Content Editor

Related News