100 ਕਰੋੜ ਕੋਰੋਨਾ ਟੀਕਾਕਰਨ ਨਾਲ ਦੇਸ਼ ’ਚ ਨਵਾਂ ਉਤਸ਼ਾਹ: PM ਮੋਦੀ

Sunday, Oct 24, 2021 - 01:40 PM (IST)

100 ਕਰੋੜ ਕੋਰੋਨਾ ਟੀਕਾਕਰਨ ਨਾਲ ਦੇਸ਼ ’ਚ ਨਵਾਂ ਉਤਸ਼ਾਹ: PM ਮੋਦੀ

ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ’ਚ 100 ਕਰੋੜ ਕੋਰੋਨਾ ਟੀਕੇ ਲਾਉਣ ਨਾਲ ਨਵਾਂ ਉਤਸ਼ਾਹ ਅਤੇ ਇਕ ਨਵੀਂ ਊਰਜਾ ਦਾ ਸੰਚਾਰ ਹੋਇਆ। ਇਸ ਤੋਂ ਭਰੋਸਾ ਪੈਦਾ ਹੋਇਆ ਹੈ ਕਿ ਦੇਸ਼ ਕਿਸੇ ਵੀ ਚੁਣੌਤੀ ’ਤੇ ਪਾਰ ਪਾ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 82ਵੀਂ ਕੜੀ ’ਚ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 100 ਕਰੋੜ ਕੋਵਿਡ-19 ਟੀਕੇ ਤੋਂ ਬਾਅਦ ਦੇਸ਼ ਨਵੇਂ ਉਤਸ਼ਾਹ ਅਤੇ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ। ਟੀਕਾਕਰਨ ਪ੍ਰੋਗਰਾਮ ਦੀ ਸਫ਼ਲਤਾ, ਰਾਸ਼ਟਰ ਦੇ ਸਮਰਥਨ ਅਤੇ ਸਾਰੀਆਂ ਦੀ ਕੋਸ਼ਿਸ਼ ਦੇ ਮੰਤਰ ਦੀ ਸ਼ਕਤੀ ਨੂੰ ਵਿਖਾਉਂਦੀ ਹੈ। 

ਮੋਦੀ ਨੇ ਕਿਹਾ ਕਿ 100 ਕਰੋੜ ਕੋਵਿਡ-19 ਟੀਕੇ ਦਾ ਅੰਕੜਾ ਵੱਡੀ ਜ਼ਰੂਰਤ ਹੈ ਪਰ ਇਸ ਨਾਲ ਲੱਖਾਂ ਛੋਟੇ-ਛੋਟੇ ਮਾਣ ਨਾਲ ਭਰ ਦੇਣ ਵਾਲੇ ਕਈ ਤਜ਼ਰਬੇ, ਕਈ ਉਦਾਹਰਣਾਂ ਜੁੜੀਆਂ ਹਨ। 100 ਕਰੋੜ ਕੋਵਿਡ ਟੀਕਾ ਲਗਵਾਉਣ ਦੀ ਸਫ਼ਲਤਾ ’ਤੇ ਮੋਦੀ ਨੇ ਕਿਹਾ ਕਿ ਮੈਂ ਆਪਣੇ ਦੇਸ਼, ਆਪਣੇ ਦੇਸ਼ ਦੇ ਲੋਕਾਂ ਦੀਆਂ ਸਮਰਥਾਵਾਂ ਤੋਂ ਭਲੀ-ਭਾਂਤ ਵਾਕਫ਼ ਹਾਂ। ਮੈਂ ਜਾਣਦਾ ਸੀ ਕਿ ਸਾਡੇ ਸਿਹਤ ਕਾਮੇ ਦੇਸ਼ ਵਾਸੀਆਂ ਦੇ ਟੀਕਾਕਰਨ ’ਚ ਕੋਈ ਕੋਰ-ਕਸਰ ਨਹੀਂ ਛੱਡਣਗੇ। ਸਾਡੇ ਸਿਹਤ ਕਾਮਿਆਂ ਨੇ ਆਪਣੇ ਨੇ ਆਪਣੀ ਅਣਥੱਕ ਮਿਹਨਤ ਨਾਲ ਇਕ ਨਵੀਂ ਮਿਸਾਲ ਪੇਸ਼ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ 100 ਫ਼ੀਸਦੀ ਕੋਵਿਡ ਟੀਕਾਕਰਨ ਲਈ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਦੀ ਸ਼ਲਾਘਾ ਕੀਤੀ।


author

Tanu

Content Editor

Related News