PM ਮੋਦੀ ਨੇ 2 ਮੈਟਰੋ ਪ੍ਰੋਜੈਕਟਾਂ ਸਮੇਤ ਕੀਤੇ ਇਹ ਵੱਡੇ ਐਲਾਨ
Tuesday, Dec 18, 2018 - 06:19 PM (IST)
ਮੁੰਬਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸਵੇਰੇ ਜਹਾਜ਼ ਰਾਹੀਂ ਮੁੰਬਈ ਪਹੁੰਚੇ। ਮਹਾਰਾਸ਼ਟਰ ਦੇ ਕਲਿਆਣ 'ਚ ਪ੍ਰਧਾਨ ਮੰਤਰੀ ਮੋਦੀ ਨੇ ਠਾਣੇ-ਭਿਵੰਡੀ-ਕਲਿਆਣ ਅਤੇ ਦਹੀਸਰ-ਮੀਰਾ-ਭਯੰਦਰ ਮੈਟਰੋ ਦੀ ਨੀਂਹ ਪੱਥਰ ਰੱਖਿਆ।ਇਸ ਤੋਂ ਇਲਾਵਾ ਮਹਾਰਾਸ਼ਟਰ ਵਿਚ ਸਿਡਕੋ ਦੀ ਰਿਹਾਇਸ਼ ਯੋਜਨਾ ਦਾ ਵੀ ਨੀਂਹ ਪੱਥਰ ਰੱਖਿਆ ।

ਠਾਣੇ 'ਚ ਪੀ. ਐੱਮ. ਮੋਦੀ ਦੁਆਰਾ ਸੰਬੋਧਨ-
ਪੀ ਐੱਮ ਨਰਿੰਦਰ ਮੋਦੀ ਨੇ ਮੁੰਬਈ ਤੋਂ ਨੇੜਲੇ ਠਾਣੇ 'ਚ ਦੋ ਮੈਟਰੋ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਦੇ ਹੋਏ ਕਾਂਗਰਸ 'ਤੇ ਨਿਸ਼ਾਨਾ ਵਿਨ੍ਹਿਆ ਹੈ। ਇਸ ਦੇ ਨਾਲ ਪੀ. ਐੱਮ. ਨੇ ਠਾਣੇ ਦੇ ਕਲਿਆਣ ਪ੍ਰੋਜੈਕਟਾਂ ਦੇ ਭੂਮੀ ਪੂਜਾ ਫੈਸਟੀਵਲ ਦੇ ਮੌਕੇ 'ਤੇ ਜਨਤਾ ਨੂੰ ਸੰਬੋਧਿਤ ਕੀਤਾ।
-ਪੀ. ਐੱਮ. ਮੋਦੀ ਨੇ ਕਾਂਗਰਸ ਦੇ ਸ਼ਾਸਨ ਦੇ ਦੌਰਾਨ ਮੈਟਰੋ ਪ੍ਰੋਜੈਕਟਾਂ ਦੀ ਅਣਦੇਖੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ 8 ਸਾਲ ਦੇ ਦੌਰਾਨ ਸਿਰਫ 11 ਕਿਲੋਮੀਟਰ ਮੈਟਰੋ ਦਾ ਕੰਮ ਹੋਇਆ ਹੈ।
-ਪੀ. ਐੱਮ ਨੇ ਇਸ ਦੌਰਾਨ ਕਿਹਾ ਹੈ ਕਿ 2014 ਤੋਂ ਬਾਅਦ ਮੈਟਰੋ ਲਾਈਨ ਵਿਛਾਉਣ ਦੀ ਸਪੀਡ ਵਧੀ।
-ਪੀ. ਐੱਮ. ਮੋਦੀ ਨੇ ਮੈਟਰੋ ਪ੍ਰੋਜੈਕਟਾਂ ਸਮੇਤ 33 ਹਜ਼ਾਰ ਕਰੋੜ ਦੇ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
-ਉਨ੍ਹਾਂ ਨੇ ਕਿਹਾ ਸਾਲ 2022 ਤੋਂ 2024 ਦੇ ਵਿਚਾਲੇ ਮੁੰਬਈ 'ਚ ਰਹਿਣ ਵਾਲਿਆਂ ਨੂੰ ਪੌਣੇ 3 ਸੌਂ ਕਿਲੋਮੀਟਰ ਦੀ ਮੈਟਰੋ ਰੇਲ ਲਾਈਨ ਉਪਲੱਬਧ ਹੋ ਜਾਵੇਗੀ।
-ਪੀ. ਐੱਮ. ਮੋਦੀ ਨੇ ਕਿਹਾ ਹੈ ਕਿ 2014 ਤੋਂ ਬਾਅਦ ਅਸੀਂ ਤੈਅ ਕੀਤਾ ਹੈ ਕਿ ਮੈਟਰੋ ਲਾਈਨ ਵਿਛਾਉਣ ਦੀ ਸਪੀਡ ਵੀ ਵਧੇਗੀ ਅਤੇ ਸਕੇਲ ਵੀ ਵਧੇਗਾ। ਪਿਛਲੇ 4 ਸਾਲਾਂ 'ਚ ਮੁੰਬਈ 'ਚ ਮੈਟਰੋ ਦਾ ਜਾਲ ਵਿਛਾਉਣ ਲਈ ਕਈ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ।

-ਪੀ. ਐੱਮ.ਮੋਦੀ ਨੇ ਕਿਹਾ ਹੈ ਕਿ ਅੱਜ ਵੀ ਇੱਥੇ 33 ਹਜਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦੀ ਉਦਘਾਟਨ ਕੀਤਾ ਗਿਆ ਹੈ ਅਤੇ ਉਸ 'ਚ ਦੋ ਮੈਟਰੋ ਲਾਈਨਾਂ ਵੀ ਸ਼ਾਮਿਲ ਹਨ।
-ਠਾਣੇ 'ਚ 90 ਹਜ਼ਾਰ ਗਰੀਬ ਅਤੇ ਮੱਧਮ ਵਰਗ ਦੇ ਪਰਿਵਾਰਾਂ ਦੇ ਲਈ ਆਪਣੇ ਘਰਾਂ ਦੇ ਨਿਰਮਾਣ ਨਾਲ ਜੁੜੇ ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਕੀਤੀ ਗਈ।
ਉਨ੍ਹਾਂ ਨੇ ਕਿਹਾ ਹੈ ਕਿ ਬਦਲਵੇ ਆਵਾਜਾਈ ਸਾਧਨਾਂ ਦੇ ਰੂਪ 'ਚ ਮੈਟਰੋ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਬਣ ਰਿਹਾ ਹੈ।
-ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਮੁੰਬਈ ਅਤੇ ਠਾਣੇ ਨੂੰ ਦੇਸ਼ ਦਾ ਮਾਣ ਦੱਸਦੇ ਹੋਏ ਕਿਹਾ ਹੈ,''ਮੁੰਬਈ ਅਤੇ ਠਾਣੇ ਸਥਾਨ ਦੇਸ਼ ਦਾ ਉਹ ਹਿੱਸਾ ਹਨ, ਜਿਸ ਨੇ ਦੇਸ਼ ਦੇ ਸੁਪਨਿਆਂ ਨੂੰ ਸਾਕਾਰ ਕਰਨ 'ਚ ਮਦਦ ਕੀਤੀ ਹੈ। ਛੋਟੇ-ਛੋਟੇ ਪਿੰਡਾਂ ਅਤੇ ਕਸਬਿਆਂ ਤੋਂ ਆਉਣ ਵਾਲੇ ਆਮ ਲੋਕਾਂ ਨੇ ਇੱਥੇ ਇਕ ਵੱਡਾ ਨਾਂ ਕਮਾਇਆ ਹੈ, ਜਿਸ ਨੇ ਦੇਸ਼ ਦੇ ਮਾਣ ਨੂੰ ਵਧਾਇਆ ਹੈ।
-ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਅੱਜ ਮੁੰਬਈ ਦਾ ਵਿਸਥਾਰ ਹੋ ਰਿਹਾ ਹੈ, ਚਾਰੇ ਪਾਸੇ ਵਿਕਾਸ ਹੋ ਰਿਹਾ ਹੈ ਪਰ ਇਸ ਦੇ ਨਾਲ-ਨਾਲ ਇੱਥੇ ਸ੍ਰੋਤਾਂ 'ਤੇ ਵੀ ਦਬਾਅ ਵੱਧ ਰਿਹਾ ਹੈ। ਵਿਸ਼ੇਸ਼ ਤੌਰ 'ਤੇ ਇੱਥੇ ਦੇ ਟਰਾਂਸਪੋਰਟ ਸਿਸਟਮ, ਸੜਕ ਅਤੇ ਰੇਲ ਵਿਵਸਥਾ 'ਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਹੋਇਆ ਪਿਛਲੇ 4 ਸਾਲਾਂ 'ਚ ਮੁੰਬਈ ਅਤੇ ਠਾਣੇ ਸਮੇਤ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਟਰਾਂਸਪੋਰਟ ਸਿਸਟਮ ਨੂੰ ਬਿਹਤਰ ਕਰਨ ਦੇ ਲਈ ਅਨੇਕਾਂ ਯਤਨ ਕੀਤੇ ਗਏ ਹਨ।''

