ਨਵਾਂ ਸੰਸਦ ਭਵਨ ਆਤਮ ਨਿਰਭਰ ਭਾਰਤ ਦੇ ਨਿਰਮਾਣ ਦਾ ਬਣੇਗਾ ਗਵਾਹ: ਪੀ. ਐੱਮ. ਮੋਦੀ

Thursday, Dec 10, 2020 - 04:07 PM (IST)

ਨਵੀਂ ਦਿੱਲੀ— ਦੇਸ਼ ਦੇ ਇਤਿਹਾਸ 'ਚ ਅੱਜ ਦਾ ਦਿਨ ਕਾਫੀ ਅਹਿਮ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਨਵੇਂ ਸੰਸਦ ਭਵਨ ਦੀ ਨੀਂਹ ਰੱਖੀ ਹੈ, ਜਿਸ 'ਚ ਆਧੁਨਿਕ ਸੁੱਖ-ਸਹੂਲਤਾਂ ਹੋਣਗੀਆਂ। ਉਨ੍ਹਾਂ ਨੇ ਸੰਸਦ ਭਵਨ ਦੇ ਨੀਂਹ ਪੱਥਰ ਨੂੰ ਇਤਿਹਾਸਕ ਅਤੇ ਲੋਕਤੰਤਰੀ ਇਤਿਹਾਸ ਵਿਚ ਮੀਲ ਦਾ ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਨਵਾਂ ਭਵਨ ਆਤਮ ਨਿਰਭਰ ਭਾਰਤ ਦੇ ਨਿਰਮਾਣ ਦਾ ਗਵਾਹ ਬਣੇਗਾ ਅਤੇ 21ਵੀਂ ਸਦੀ ਦੇ ਭਾਰਤ ਦੀਆਂ ਉਮੀਦਾਂ ਪੂਰੀਆਂ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਰਾਣੇ ਸੰਸਦ ਭਵਨ ਨੇ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਦਿਸ਼ਾ ਦਿੱਤੀ ਤਾਂ ਨਵਾਂ ਭਵਨ ਆਤਮਨਿਰਭਰ ਭਾਰਤ ਦੇ ਨਿਰਮਾਣ ਦਾ ਗਵਾਹ ਬਣੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਜਿਵੇਂ ਇੰਡੀਆ ਗੇਟ ਤੋਂ ਅਗੇ ਨੈਸ਼ਨਲ ਵਾਰ ਮੈਮੋਰੀਅਲ ਨੇ ਨਵੀਂ ਪਹਿਚਾਣ ਬਣਾਈ ਹੈ, ਉਂਝ ਹੀ ਸੰਸਦ ਦਾ ਨਵਾਂ ਭਵਨ ਆਪਣੀ ਪਹਿਚਾਣ ਸਥਾਪਤ ਕਰੇਗਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨਵੇਂ ਸੰਸਦ ਭਵਨ ਨੂੰ ਵੇਖ ਕੇ ਮਾਣ ਕਰਨੀਆਂ ਕਿ ਇਹ ਆਜ਼ਾਦ ਭਾਰਤ ਵਿਚ ਬਣਿਆ ਹੈ ਅਤੇ ਆਜ਼ਾਦੀ ਦੇ 75 ਸਾਲ ਨੂੰ ਯਾਦ ਕਰ ਕੇ ਇਸ ਦਾ ਨਿਰਮਾਣ ਹੋਇਆ ਹੈ। 

ਅੱਜ 130 ਕਰੋੜ ਤੋਂ ਵਧੇਰੇ ਭਾਰਤੀਆਂ ਲਈ ਵੱਡੇ ਸੌਭਾਗ ਅਤੇ ਮਾਣ ਦਾ ਦਿਨ ਹੈ, ਜਦੋਂ ਸਾਰੇ ਇਸ ਇਤਿਹਾਸਕ ਪਲ ਦੇ ਗਵਾਹ ਬਣ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਉਸ ਦਿਨ ਨੂੰ ਯਾਦ ਕੀਤਾ, ਜਦੋਂ 2014 'ਚ ਪਹਿਲੀ ਵਾਰ ਇਕ ਸੰਸਦ ਮੈਂਬਰ ਦੇ ਤੌਰ 'ਤੇ ਉਹ ਸੰਸਦ ਭਵਨ ਪਹੁੰਚੇ ਸਨ ਅਤੇ ਉਸ ਸਮੇਂ ਉਨ੍ਹਾਂ ਨੇ ਲੋਕਤੰਤਰ ਦੇ ਇਸ ਮੰਦਰ 'ਚ ਕਦਮ ਰੱਖਣ ਤੋਂ ਪਹਿਲਾਂ ਮੱਥਾ ਟੇਕ ਕੇ ਨਮਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਲੋਕਤੰਤਰ ਦਾ ਗੁਣਗਾਨ ਕਰਾਂਗੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਦੁਨੀਆ ਕਹੇਗੀ 'ਇੰਡੀਆ ਇਜ਼ ਮਦਰ ਆਫ਼ ਡੈਮੋਕ੍ਰੇਸੀ'। ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਕੋਈ ਆਪਣੇ ਮਨ 'ਚ 2047 ਲਈ ਸੰਕਲਪ ਲਵੇ, ਜਦੋਂ ਦੇਸ਼ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਅਤੇ ਉਦੋਂ ਅਸੀਂ ਕਿਹੋ ਜਿਹਾ ਦੇਸ਼ ਵੇਖਣਾ ਚਾਹੁੰਦੇ ਹਾਂ। 

ਆਪਣੇ ਸੰਬੋਧਨ 'ਚ ਮੋਦੀ ਨੇ ਕਿਹਾ ਕਿ ਇਸ ਭਵਨ 'ਚ ਬਣਿਆ ਹਰ ਕਾਨੂੰਨ, ਆਖੀ ਗਈ ਹਰ ਗੱਲ ਸਾਡੇ ਲੋਕਤੰਤਰ ਦੀ ਵਿਰਾਸਤ ਹੈ। ਪੁਰਾਣੀ ਇਮਾਰਤ 100 ਸਾਲ ਦੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 21ਵੇਂ ਸਦੀ ਦੇ ਭਾਰਤ ਵਿਚ ਨਵਾਂ ਸੰਸਦ ਭਵਨ ਮਿਲਣਾ ਜ਼ਰੂਰੀ ਹੈ। ਨਵੇਂ ਸੰਸਦ ਭਵਨ 'ਚ ਕਾਫੀ ਸਹੂਲਤਾਂ ਹੋਣਗੀਆਂ, ਸੰਸਦ ਮੈਂਬਰਾਂ ਨੂੰ ਆਸਾਨੀ ਹੋਵੇਗੀ। ਮੋਦੀ ਨੇ ਦੱਸਿਆ ਕਿ ਜੇਕਰ ਸੰਸਦ ਮੈਂਬਰਾਂ ਦੇ ਖੇਤਰ ਤੋਂ ਲੋਕ ਆਉਂਦੇ ਹਨ, ਤਾਂ ਪੁਰਾਣੇ ਸੰਸਦ ਭਵਨ 'ਚ ਉਨ੍ਹਾਂ ਲਈ ਥਾਂ ਨਹੀਂ ਹੈ ਪਰ ਨਵੇਂ ਸੰਸਦ ਭਵਨ ਵਿਚ ਇਸ ਲਈ ਥਾਂ ਹੋਵੇਗੀ।


Tanu

Content Editor

Related News