PM ਮੋਦੀ ਨੇ ਭੂਟਾਨ ''ਚ ਲਾਂਚ ਕੀਤਾ Rupay ਕਾਰਡ

08/17/2019 6:22:53 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਸਵੇਰੇ ਦੋ ਦਿਨਾਂ ਭੂਟਾਨ ਦੌਰੇ 'ਤੇ ਪਹੁੰਚੇ ਹਨ। ਇਸ ਦੌਰਾਨ ਪੀ.ਐੱਮ. ਮੋਦੀ ਇਥੇ ਕਈ ਪ੍ਰੋਗਰਾਮਾਂ 'ਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨੇ ਭੂਟਾਨ 'ਚ Rupay ਕਾਰਡ ਲਾਂਚ ਕੀਤਾ। ਉਨ੍ਹਾਂ ਕਿਹਾ, 'ਇਸ 'ਚ ਡਿਜੀਟਲ ਭੂਗਤਾਨ, ਵਪਾਰ ਤੇ ਸੈਰ ਸਪਾਟਾ 'ਚ ਸਾਡੇ ਸੰਬੰਧ ਹੋਰ ਵਧਣਗੇ। ਇਸ ਤੋਂ ਇਲਾਵਾ ਭਾਰਤ ਭੂਟਾਨ ਦੀ ਪੁਲਾੜ ਖੇਤਰ 'ਚ ਵੀ ਮਦਦ ਕਰੇਗਾ।

ਪੀ.ਐੱਮ. ਨੇ ਕਿਹਾ ਕਿ ਸਾਡੀ ਸਾਂਝਾ ਰੂਹਾਨੀਅਤ ਵਿਰਾਸਤ ਹੋਰ ਮਜ਼ਬੂਤ People to People ਵਿਚਾਲੇ ਸਬੰਧ ਸਾਡੇ ਸਬੰਧਾਂ ਦੀ ਜਾਨ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ-ਭੂਟਾਨ ਦਾ ਇਤਿਹਾਸ ਜਿੰਨਾ ਗੌਰਵਸ਼ਾਲੀ ਹੈ। ਉਂਨਾ ਹੀ ਉਮੀਦ ਭਰਿਆ ਭਵਿੱਖ ਵੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਯਾਤਰਾ 'ਤੇ ਸ਼ਨੀਵਾਰ ਨੂੰ ਭੂਟਾਨ ਪਹੁੰਚੇ ਜਿਥੇ ਉਨ੍ਹਾਂ ਦਾ ਸ਼ਾਹੀ ਸਵਾਗਤ ਕੀਤਾ ਗਿਆ। ਉਹ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭੂਟਾਨ ਨੇ ਨੇਤਾਵਾਂ ਨਾਲ ਗੱਲਬਾਤ ਕਰਨਗੇ। ਮੋਦੀ ਦੀ ਭੂਟਾਨ ਦੀ ਇਹ ਦੂਜੀ ਯਾਤਰਾ ਹੈ।


Inder Prajapati

Content Editor

Related News