PM ਮੋਦੀ ਨੂੰ ਪਤਾ ਹੈ ਕਿ ਸਿਰਫ਼ ਕੇਜਰੀਵਾਲ ਹੀ ਉਨ੍ਹਾਂ ਨੂੰ ਦੇ ਸਕਦੇ ਹਨ ਚੁਣੌਤੀ, ਇਸ ਲਈ ਕਰਵਾਇਆ ਗ੍ਰਿਫ਼ਤਾਰ : ਆਤਿਸ਼ੀ

Monday, Mar 25, 2024 - 04:08 PM (IST)

PM ਮੋਦੀ ਨੂੰ ਪਤਾ ਹੈ ਕਿ ਸਿਰਫ਼ ਕੇਜਰੀਵਾਲ ਹੀ ਉਨ੍ਹਾਂ ਨੂੰ ਦੇ ਸਕਦੇ ਹਨ ਚੁਣੌਤੀ, ਇਸ ਲਈ ਕਰਵਾਇਆ ਗ੍ਰਿਫ਼ਤਾਰ : ਆਤਿਸ਼ੀ

ਨਵੀਂ ਦਿੱਲੀ- ਆਬਕਾਰੀ ਨੀਤੀ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ.ਡੀ. ਵਲੋਂ ਗ੍ਰਿਫ਼ਤਾਰ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਭਾਜਪਾ 'ਤੇ ਹਮਲਾ ਬੋਲ ਰਹੀ ਹੈ। ਸੋਮਵਾਰ ਨੂੰ ਦਿੱਲੀ ਸਰਕਾਰ 'ਚ ਮੰਤਰੀ ਆਤਿਸ਼ੀ ਨੇ ਭਾਜਪਾ 'ਤੇ ਹਮਲਾ ਬੋਲਿਆ। ਆਤਿਸ਼ੀ ਨੇ ਕਿਹਾ ਕਿ ਭਾਜਪਾ ਨੂੰ ਸਿਰਫ਼ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਹੀ ਚੁਣੌਤੀ ਦੇ ਸਕਦੀ ਹੈ, ਇਸ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ,''ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਕਿਉਂ ਕੇਜਰੀਵਾਲ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੀ.ਐੱਮ. ਮੋਦੀ ਨੂੰ ਪਤਾ ਹੈ ਸਿਰਫ਼ ਕੇਜਰੀਵਾਲ ਹੀ ਉਨ੍ਹਾਂ ਨੂੰ ਚੁਣੌਤੀ ਦੇ ਸਕਦੀ ਹੈ। ਪੀ.ਐੱਮ. ਮੋਦੀ ਕੇਜਰੀਵਾਲ ਨੂੰ ਖ਼ਤਮ ਕਰਨਾ ਚਾਹੁੰਦੇ ਹਨ।'' ਆਤਿਸ਼ੀ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਨੇਤਾ ਕੋਲੋਂ ਪੈਸਾ ਨਹੀਂ ਮਿਲਿਆ।

 

ਨਾਲ ਹੀ ਉਨ੍ਹਾਂ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਕਿਉਂ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੀ.ਐੱਮ. ਮੋਦੀ ਨੂੰ ਪਤਾ ਹੈ ਕਿ ਕੱਲ੍ਹ ਸਾਨੂੰ ਕੋਈ ਇਕ ਨੇਤਾ ਹਰਾਏਗਾ ਤਾਂ ਉਹ ਕੇਜਰੀਵਾਲ ਹੈ ਅਤੇ ਇਸੇ ਡਰ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਤਿਸ਼ੀ ਨੇ ਅੱਗੇ ਕਿਹਾ,''ਬਿਨਾਂ ਕਿਸੇ ਸਬੂਤ ਦੇ ਕੇਜਰੀਵਾਲ ਨੂੰ ਹਿਰਾਸਤ 'ਚ ਲਿਆ ਗਿਆ ਹੈ। ਈ.ਡੀ. ਦੇ ਪਿੱਛੇ ਲੁੱਕ ਕੇ ਭਾਜਪਾ ਆਪਣੀ ਰਾਜਨੀਤਕ ਲੜਾਈ ਲੜ ਰਹੀ ਹੈ। ਕੀ ਈ.ਡੀ. ਕੋਈ ਰਾਜਨੀਤਕ ਦਲ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News