ਗੁਜਰਾਤ ਦੇ ਦਾਹੋਦ ''ਚ PM ਮੋਦੀ ਨੇ ਕੀਤਾ 20 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ

Wednesday, Apr 20, 2022 - 08:13 PM (IST)

ਗੁਜਰਾਤ ਦੇ ਦਾਹੋਦ ''ਚ PM ਮੋਦੀ ਨੇ ਕੀਤਾ 20 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ

ਨੈਸ਼ਨਲ ਡੈਸਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਗੁਜਰਾਤ ਦੇ ਜਨਜਾਤੀ ਬਹੁਲ ਦਾਹੋਦ ਜ਼ਿਲ੍ਹੇ 'ਚ 20 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਇਕ ਇਲੈਕਟ੍ਰਿਕ ਲੋਕੋਮੇਟਿਵ ਨਿਰਮਾਣ ਪਲਾਂਟ ਸਥਾਪਤ ਕੀਤਾ ਜਾਵੇਗਾ। ਦਾਹੋਦ ਜ਼ਿਲ੍ਹੇ ਦਾ ਬਾਹਰੀ ਇਲਾਕੇ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਜਨਜਾਤੀ ਸਮੂਹ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਲਾਕਾ 'ਮੇਕ ਇਨ ਇੰਡੀਆ' ਪਹਿਲ ਦਾ ਇਕ ਵੱਡਾ ਕੇਂਦਰ ਬਣ ਜਾਵੇਗਾ।

ਇਹ ਵੀ ਪੜ੍ਹੋ : 'ਆਪ' ਸਰਕਾਰ ਨੇ ਪੂਰਾ ਕੀਤਾ ਇਕ ਹੋਰ ਵਾਅਦਾ, ਪੁਲਸ ਮੁਲਾਜ਼ਮਾਂ ਲਈ ਕੀਤਾ ਇਹ ਐਲਾਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਇਥੇ ਇਕ ਭਾਫ਼ ਰੇਲ ਇੰਜਣ ਵਰਕਸ਼ਾਪ ਦੀ ਸਥਾਪਨਾ ਕੀਤੀ ਗਈ ਸੀ। ਹੁਣ ਇਹ 'ਮੇਕ ਇਨ ਇੰਡੀਆ' ਨੂੰ ਉਤਸ਼ਾਹ ਕਰੇਗਾ ਕਿਉਂਕਿ ਰੇਲਵੇ ਇਥੇ 20,000 ਕਰੋੜ ਰੁਪਏ ਦੇ ਨਿਵੇਸ਼ ਕਰਕੇ ਇਲੈਕਟ੍ਰਿਕ ਰੇਲ ਇੰਜਣ ਨਿਰਮਾਣ ਸੁਵਿਧਾ ਸਥਾਪਤ ਕਰੇਗਾ। ਉਨ੍ਹਾਂ ਕਿਹਾ ਕਿ ਦਾਹੋਦ ਇਲੈਕਟ੍ਰਿਕ ਇੰਜਣਾਂ ਦੀ ਮੰਗ ਨੂੰ ਪੂਰਾ ਕਰਨ 'ਚ ਪ੍ਰਮੁੱਖ ਭੂਮਿਕਾ ਨਿਭਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ 'ਚ ਵੀ ਇਨ੍ਹਾਂ ਦੀ ਮੰਗ ਵਧੀ ਹੈ।

ਇਹ ਵੀ ਪੜ੍ਹੋ : ਕੱਲ ਤੋਂ ਬ੍ਰਿਟਿਸ਼ PM ਜਾਨਸਨ 2 ਦਿਨਾ ਭਾਰਤ ਦੌਰੇ 'ਤੇ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News