PM ਮੋਦੀ ਨੇ ਕੀਤਾ 11ਵੇਂ ਡਿਫੈਂਸ ਐਕਸਪੋ ਦਾ ਉਦਘਾਟਨ

Wednesday, Feb 05, 2020 - 04:11 PM (IST)

PM ਮੋਦੀ ਨੇ ਕੀਤਾ 11ਵੇਂ ਡਿਫੈਂਸ ਐਕਸਪੋ ਦਾ ਉਦਘਾਟਨ

ਲਖਨਊ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਬੁੱਧਵਾਰ ਨੂੰ ਲਖਨਊ 'ਚ 11ਵੇਂ ਡਿਫੈਂਸ ਐਕਸਪੋ ਦਾ ਉਦਘਾਟਨ ਕੀਤਾ। ਦੱਸ ਦੇਈਏ ਕਿ ਮੋਦੀ ਨੇ ਲਖਨਊ ਦੇ ਵ੍ਰਿੰਦਾਵਨ ਇਲਾਕੇ 'ਚ ਆਯੋਜਿਤ ਹੋ ਰਹੇ ਹੁਣ ਤੱਕ ਦੇ ਸਭ ਤੋਂ ਵੱਡੇ ਡਿਫੈਂਸ ਐਕਸਪੋ ਦਾ ਉਦਘਾਟਨ ਕੀਤਾ। ਦੱਸ ਦੇਈਏ ਕਿ 5 ਤੋਂ 9 ਫਰਵਰੀ ਤੱਕ ਚੱਲਣ ਵਾਲੇ ਇਸ ਐਕਸਪੋਅ 'ਚ 70 ਦੇਸ਼ਾਂ ਅਤੇ 172 ਵਿਦੇਸ਼ੀ ਆਰਡੀਨੈਂਸ ਉਪਕਰਣ ਨਿਰਮਾਤਾ ਕੰਪਨੀਆਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ। ਐਕਸਪੋ 'ਚ 100 ਤੋਂ ਜ਼ਿਆਦਾ ਕੰਪਨੀਆਂ ਆਪਣੇ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਉਣਗੀਆਂ।

ਐਕਸਪੋ 'ਚ ਪੰਜਵੇਂ ਭਾਰਤ—ਰੂਸ ਮਿਲਟਰੀ ਉਦਯੋਗ ਕਾਨਫਰੰਸ ਦਾ ਆਯੋਜਨ ਵੀ ਕੀਤਾ ਜਾਵੇਗਾ। 'ਡਿਜੀਟਲ ਟ੍ਰਾਂਸਫੋਰਮੇਸ਼ਨ ਆਫ ਡਿਫੈਂਸ' ਥੀਮ 'ਤੇ ਹੋਣ ਵਾਲੇ ਇਸ ਐਕਸਪੋ 'ਚ ਹਰ ਪੱਖੋ ਹੁਣ ਤੱਕ ਦਾ ਸਭ ਤੋਂ ਵੱਡਾ ਆਯੋਜਨ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਐਕਸਪੋ ਦੇ ਨਤੀਜੇ ਵਜੋਂ ਉੱਤਰ ਪ੍ਰਦੇਸ਼ ਡਿਫੈਂਸ ਮੈਨਿਯੂਫੈਕਚਰਿੰਗ ਅਤੇ ਐਰੋਸਪੇਸ ਮੈਨਿਯੂਫੈਕਚਰਿੰਗ 'ਚ ਦੁਨੀਆ ਦਾ ਮਹੱਤਵਪੂਰਨ ਸਥਾਨ ਬਣ ਜਾਵੇਗਾ। ਇਹ ਐਕਸਪੋ ਦੇਸ਼ ਦੇ ਐਰੋਸਪੇਸ, ਰੱਖਿਆ ਅਤੇ ਸੁਰੱਖਿਆ ਸਬੰਧੀ ਹਿੱਤਾਂ ਦੇ ਪੂਰੇ ਪੈਨਲ ਨੂੰ ਸੰਭਾਲੇਗਾ। ਐਕਸਪੋ 'ਚ ਪਹਿਲੀ ਵਾਰ ਭਾਰਤ-ਅਫਰੀਕਾ ਡਿਫੈਂਸ ਸੰਮੇਲਨ ਦਾ ਵੀ ਆਯੋਜਨ ਕੀਤਾ ਜਾਵੇਗਾ। ਲਖਨਊ 'ਚ ਪਹਿਲੀ ਵਾਰ ਆਯੋਜਿਤ ਹੋਣ ਵਾਲੇ ਇਸ ਐਕਸਪੋ ਪ੍ਰਦਰਸ਼ਨੀ ਲਗਾਉਣ ਵਾਲਿਆਂ ਦੀ ਗਿਣਤੀ, ਆਯੋਜਨ ਖੇਤਰ ਅਤੇ ਮਾਲੀਆਂ ਪ੍ਰਾਪਤੀ ਦੇ ਹਿਸਾਬ ਨਾਲ ਭਾਰਤ ਦੀ ਸਭ ਤੋਂ ਵੱਡੀ ਰੱਖਿਆ ਪ੍ਰਦਰਸ਼ਨੀ ਹੋਵੇਗੀ।

PunjabKesari

ਐਕਸਪੋ 'ਚ 150 ਤੋਂ ਜ਼ਿਆਦਾ ਵਿਦੇਸ਼ੀ ਸਮੇਤ 1,000 ਤੋਂ ਜ਼ਿਆਦਾ ਆਰਡੀਨੈਂਸ ਬਣਾਉਣ ਵਾਲੀਆਂ ਕੰਪਨੀਆਂ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰੇਗੀ। ਸਾਲ 2018 'ਚ ਚੇਨਈ 'ਚ ਹੋਏ ਐਕਸਪੋ 'ਚ ਇਹ ਗਿਣਤੀ 702 ਸੀ। ਚੇਨਈ 'ਚ ਤਕਨਾਲੋਜੀ ਦੇ ਸੰਚਾਰ ਦੇ 40 ਐੱਮ.ਓ.ਯੂ ਹੋਏ ਸਨ, ਲਖਨਊ 'ਚ 65 ਐੱਮ.ਓ.ਯੂ ਹੋਣ ਦੀ ਸੰਭਾਵਨਾ ਹੈ। ਨਿੱਜੀ ਖੇਤਰ ਨੂੰ ਸ਼ਾਮਲ ਕਰੀਏ ਤਾਂ ਇਹ ਗਿਣਤੀ ਹੋਰ ਵੀ ਵੱਧਣ ਦੀ ਉਮੀਦ ਹੈ। ਐਕਸਪੋ ਦਾ ਥੀਮ 'ਡਿਜ਼ੀਟਲ ਟ੍ਰਾਂਸਫਾਰਮੇਸ਼ਨ ਆਫ ਡਿਫੈਂਸ' ਹੈ। ਇਸ 'ਚ ਲਗਭਗ 70 ਦੇਸ਼ ਭਾਗ ਲੈਣਗੇ ਅਤੇ ਲਗਭਗ 40 ਦੇਸ਼ਾਂ ਦੇ ਰੱਖਿਆ ਮੰਤਰੀਆਂ ਨੇ ਇਸ 'ਚ ਸ਼ਿਰਕਤ ਲਈ ਸਹਿਮਤੀ ਦਿੱਤੀ ਹੈ। ਇਸ ਤੋਂ ਪਹਿਲਾਂ ਸਾਲ 2018 'ਚ ਚੇਨਈ 'ਚ ਐਕਸਪੋ ਦਾ ਆਯੋਜਨ 80 ਏਕੜ ਖੇਤਰ 'ਚ ਹੋਇਆ ਸੀ ਪਰ ਲਖਨਊ 'ਚ 200 ਏਕੜ ਤੋਂ ਜ਼ਿਆਦਾ ਖੇਤਰ 'ਚ ਹੋ ਰਿਹਾ ਹੈ। ਇਸ ਦਾ ਇਕ ਭਾਗ ਇੱਥੇ ਗੋਮਤੀ ਰਿਵਰ ਫ੍ਰੰਟ 'ਤੇ ਵੀ ਆਯੋਜਿਤ ਕੀਤਾ ਜਾਵੇਗਾ। 11ਵੇਂ ਡਿਫੈਂਸ ਐਕਸਪੋ ਦੌਰਾਨ 19 ਸੈਮੀਨਾਰ ਆਯੋਜਿਤ ਕਰਨ ਦੀ ਯੋਜਨਾ ਹੈ।

PunjabKesari


author

Iqbalkaur

Content Editor

Related News