ਮੋਦੀ ਕਰਨਗੇ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਉਦਾਘਟਨ
Tuesday, Jan 22, 2019 - 09:39 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਇਥੇ ਲਾਲ ਕਿਲੇ 'ਚ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਫਤਰ ਮੁਤਾਬਕ ਮੋਦੀ ਨੇਤਾਜੀ ਸੁਭਾਸ਼ ਚੰਦਰ ਬੋਸ ਤੇ ਆਜ਼ਾਦ ਹਿੰਦ ਫੌਜ 'ਤੇ ਆਧਾਰਿਤ ਮਿਊਜ਼ੀਅਮ ਦਾ ਉਦਘਾਟਨ ਕਰਨ ਦੇ ਨਾਲ ਇਸ 'ਚ ਸੰਭਾਲ ਦੇ ਰੱਖੀਆਂ ਵਸਤੁਆਂ ਵੀ ਦੇਖਣਗੇ। ਇਹ ਮਿਊਜ਼ੀਅਮ 'ਚ ਨੇਤਾਜੀ ਦੀ ਜ਼ਿੰਦਗੀ ਤੇ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਨੂੰ ਦਰਸ਼ਾਉਂਦਾ ਹੈ। ਇਸ ਮਿਊਜ਼ੀਅਮ ਦੀ ਨੀਂਹ ਮੋਦੀ ਨੇ ਨੇਤਾਜੀ ਵੱਲੋਂ ਸਥਾਪਿਤ ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ ਸਮਾਗਮ ਦੌਰਾਨ ਪਿਛਲੇ ਸਾਲ 21 ਅਤੂਬਰ ਨੂੰ ਕੀਤਾ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਜਲਿਆਂਵਾਲਾ ਬਾਗ 'ਤੇ ਆਧਾਰਿਤ ਮਿਊਜ਼ੀਅਮ 'ਯਾਦਾਂ ਜਾਲਿਆਂ' ਤੇ 1857 ਦੀ ਕ੍ਰਾਂਤੀ 'ਤੇ ਆਧਾਰਿਤ ਮਿਊਜ਼ੀਅਮ ਨੂੰ ਵੀ ਦੇਖਣਗੇ।