ਮਾਲਦੀਵ ਦੀ ਸੰਸਦ 'ਚ ਬੋਲੇ ਪੀ.ਐੱਮ. ਮੋਦੀ, 'ਨੇਬਰਹੂਡ' ਸਾਡੀ ਪਹਿਲੀ ਤਰਜੀਹ

06/08/2019 8:24:26 PM

ਨਵੀਂ ਦਿੱਲੀ— ਪ੍ਰ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਨੂੰ ਇਕ ਦਿਨਾਂ ਦੌਰੇ 'ਤੇ ਮਾਲਦੀਵ ਪਹੁੰਚੇ। ਇਥੇ ਉਨ੍ਹਾਂ ਨੇ ਕਈ ਪ੍ਰੋਗਰਾਮਾਂ 'ਚ ਹਿੱਸਾ ਲਿਆ। ਪੀ.ਐੱਮ. ਮੋਦੀ ਨੇ ਮਾਲਦੀਵ ਦੀ ਸੰਸਦ ਨੂੰ ਵੀ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਦਾ ਨਾਂ ਲਏ ਬਗੈਰ ਅੱਤਵਾਦ ਨੂੰ ਸੁਰੱਖਿਆ ਦੇਣ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਅੱਤਵਾਦ ਦੀ ਸਪਾਂਸਰਸ਼ਿਪ ਮਨੁੱਖਤਾ ਲਈ ਬਹੁਤ ਵੱਡਾ ਖਤਰਾ ਹੈ। ਅੱਤਵਾਦ ਕੋਲ ਕਮਾਈ ਕੋਈ ਸਰੋਤ ਨਹੀਂ ਹੁੰਦਾ ਪਰ ਉਨ੍ਹਾਂ ਕੋਲ ਹਥਿਆਰ, ਪੈਸਾ ਕਿਥੋ ਆਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਤਵਾਦ ਚੰਗਾ ਜਾਂ ਮਾੜਾ ਨਹੀਂ  ਹੁੰਦਾ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ  ਕਿ ਮਲਦੀਵ ਦੁਨੀਆ ਦਾ ਬੇਸ਼ਕਿਮਤੀ ਨਗੀਨਾ ਹੈ। ਉਨ੍ਹਾਂ ਕਿਹਾ ਕਿ ਮਾਲਦੀਵ ਦੁਨੀਆ ਦੇ ਸਾਹਮਣੇ ਖੂਬਸੂਰਤ ਨਮੂਨਾ ਹੈ। ਮਲਦੀਵ ਹਿੰਦ ਮਹਾਸਾਗਰ ਦੀ ਚਾਭੀ ਵੀ ਹੈ। ਪੀ.ਐੱਮ. ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮਜਲਿਸ ਦੇ ਪ੍ਰੋਗਰਾਮ ਨੇ ਭਾਰਤ ਦੇ ਦਿਲਾਂ ਨੂੰ ਛੋਹ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡੀ 'ਨੇਬਰਹੂਡ' ਪਹਿਲੀ ਤਰਜੀਹ ਹੈ। ਸਮੁੰਦਰ ਦੀਆਂ ਲਹਿਰਾਂ ਦੋਹਾਂ ਦੇਸ਼ਾਂ ਦੀ ਦੋਸਤੀ ਦਾ ਪ੍ਰਤੀਕ ਹੈ।


Inder Prajapati

Content Editor

Related News