‘ਮਨ ਕੀ ਬਾਤ’ ’ਚ PM ਮੋਦੀ ਨੇ ਕਿਹਾ- ਗਰੁੱਪ ਕੈਪਟਨ ‘ਵਰੁਣ ਸਿੰਘ’ ਨੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ

12/26/2021 12:10:03 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਸੰਬੋਧਿਤ ਕੀਤਾ। ਮਨ ਕੀ ਬਾਤ ਜ਼ਰੀਏ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਗੱਲ ਕੀਤੀ, ਉੱਥੇ ਹੀ ਇਸ ਮਹੀਨੇ ਹੀ ਤਾਮਿਲਨਾਡੂ ’ਚ ਹਵਾਈ ਫ਼ੌਜ ਦੇ ਹੈਲੀਕਾਪਟਰ ਹਾਦਸੇ ਦੀ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਹਾਦਸੇ ’ਚ ਇਕੱਲੇ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਬਾਰੇ ਗੱਲ ਕੀਤੀ, ਜੋ ਕਈ ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜਦੇ ਹੋਏ ਸ਼ਹੀਦ ਹੋ ਗਏ। 

ਇਹ ਵੀ ਪੜ੍ਹੋ: ਗੁਜਰਾਤ ਗੁਰਪੁਰਬ ਸਮਾਰੋਹ ’ਚ PM ਮੋਦੀ ਬੋਲੇ- ‘ਗੁਰਦੁਆਰਾ ਲਖਪਤ ਸਾਹਿਬ ਸਮੇਂ ਦੀ ਹਰ ਗਤੀ ਦਾ ਗਵਾਹ ਰਿਹੈ’

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰੁਣ ਸਿੰਘ ਨੇ ਆਪਣੇ ਸਕੂਲ ਦੇ ਪਿ੍ਰੰਸੀਪਲ ਨੂੰ ਇਕ ਚਿੱਠੀ ਲਿਖੀ ਸੀ ਕਿ ਜੇਕਰ ਉਹ ਇਕ ਵੀ ਵਿਦਿਆਰਥੀ ਨੂੰ ਪ੍ਰੇਰਣਾ ਦੇ ਸਕੇ, ਤਾਂ ਇਹ ਬਹੁਤ ਹੋਵੇਗਾ। ਅੱਜ ਮੈਂ ਕਹਿਣਾ ਚਹਾਂਗਾ ਕਿ ਉਨ੍ਹਾਂ ਨੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੀ ਚਿੱਠੀ ਭਾਵੇਂ ਹੀ ਸਿਰਫ਼ ਵਿਦਿਆਰਥੀ ਦੀ ਗੱਲ ਕਰਦੀ ਹੋਵੇ ਪਰ ਉਨ੍ਹਾਂ ਨੇ ਸਾਡੇ ਪੂਰੇ ਸਮਾਜ ਨੂੰ ਸੰਦੇਸ਼ ਦਿੱਤਾ। ਸਾਥੀਓ ਔਸਤ ਤੋਂ ਅਸਾਧਾਰਣ ਬਣਨ ਦਾ ਉਨ੍ਹਾਂ ਨੇ ਜੋ ਮੰਤਰ ਦਿੱਤਾ, ਉਹ ਵੀ ਓਨਾਂ ਹੀ ਮਹੱਤਵਪੂਰਨ ਹੈ। ਦੱਸ ਦੇਈਏ ਕਿ ਇਸ ਹੈਲੀਕਾਪਟਰ ਹਾਦਸੇ ਵਿਚ ਦੇਸ਼ ਦੇ ਪਹਿਲੀ ਸੀ. ਡੀ. ਐੱਸ. ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸਮੇਤ 13 ਫ਼ੌਜੀ ਵੀਰ ਮਾਰੇ ਗਏ। ਵਰੁਣ ਸਿੰਘ ਮੌਤ ਨਾਲ ਕਈ ਦਿਨ ਲੜੇ ਅਤੇ ਬਾਅਦ ’ਚ ਉਨ੍ਹਾਂ ਦਾ ਵੀ ਦਿਹਾਂਤ ਹੋ ਗਿਆ। 

ਇਹ ਵੀ ਪੜ੍ਹੋ: ਜ਼ਮੀਨ ’ਚ ਦਫਨ ਹੋਣ ਤੋਂ ਬਾਅਦ ਵੀ ਜ਼ਿੰਦਾ ਬਚਿਆ ਨਵ-ਜੰਮਿਆ ਬੱਚਾ, ਨਾਂ ਰੱਖਿਆ ਪ੍ਰਿਥਵੀ ਰਾਜ

ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਨਵੇਂ ਸਾਲ 2022 ਤੋਂ ਪਹਿਲਾਂ ਦੀ ਸ਼ਾਮ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦੇ ਨਾਲ ਅੱਜ ਅਪੀਲ ਕੀਤੀ ਕਿ ਉਹ ਮੌਕਿਆਂ ’ਚ ਬਿਨਾਂ ਗੁਆਏ ਅਤੇ ਸਾਧਨਾਂ ਦਾ ਬਿਨਾਂ ਇਕ ਕਣ ਗੁਆਏ, ਆਉਣ ਵਾਲੇ ਸਾਲ 2022 ਨੂੰ ਨਵੇਂ ਭਾਰਤ ਦੇ ਨਿਰਮਾਣ ਦੇ ਇਤਿਹਾਸ ’ਚ ਇਕ ਸਵਰਨਿਮ ਪੰਨਾ ਬਣਾਓ। ਮਨ ਕੀ ਬਾਤ ਜ਼ਰੀਏ ਮੋਦੀ ਨੇ ਕਿਹਾ ਕਿ ਅਸੀਂ ਇਕ ਮਹੀਨੇ ਬਾਅਦ ਫਿਰ ਮਿਲਾਂਗੇ ਪਰ 2022 ਵਿਚ। ਨਵੀਂ ਸ਼ੁਰੂਆਤ ਆਪਣੀ ਤਾਕਤ ਨੂੰ ਪਹਿਚਾਣਨ ਦਾ ਵੀ ਇਕ ਮੌਕਾ ਲਿਆਉਂਦੀ ਹੈ। ਜਿਨ੍ਹਾਂ ਟੀਚਿਆਂ ਦੀ ਪਹਿਲਾਂ ਅਸੀਂ ਕਲਪਨਾ ਵੀ ਨਹੀਂ ਕਰਦੇ ਸੀ।

ਇਹ ਵੀ ਪੜ੍ਹੋ:  ਡਾਕਟਰਾਂ ਨੇ 12 ਸਾਲਾ ਬੱਚੇ ਨੂੰ ਬਖ਼ਸ਼ੀ ਨਵੀਂ ਜ਼ਿੰਦਗੀ, 65 ਦਿਨਾਂ ਤੱਕ ਲੜਦਾ ਰਿਹੈ ਜ਼ਿੰਦਗੀ ਅਤੇ ਮੌਤ ਦੀ ਜੰਗ

ਪ੍ਰਧਾਨ ਮੰਤਰੀ ਨੇ ਕਿਹਾ ਅੱਜ ਦੇਸ਼ ਉਨ੍ਹਾਂ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਸਾਨੂੰ ਸਾਰਿਆਂ ਨੂੰ ਨਵੇਂ ਟੀਚੇ ਹਾਸਲ ਕਰਨੇ ਹਨ, ਇਸ ਲਈ ਸਾਨੂੰ ਇਕ ਪਲ ਗੁਆਏ ਬਿਨਾਂ ਉਸ ਕੰਮ ’ਚ ਲੱਗਣਾ ਹੋਵੇਗਾ। ਸਾਨੂੰ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ ’ਤੇ ਲੈ ਕੇ ਜਾਣਾ ਹੈ। ਇਹ ਇਕ ਤਰ੍ਹਾਂ ਨਾਲ ਆਤਮਨਿਰਭਰ ਭਾਰਤ ਦਾ ਹੀ ਮੰਤਰ ਹੈ। ਆਓ ਅਸੀਂ ਆਪਣਾ ਸੰਕਲਪ ਦੁਹਰਾਈਏ ਕਿ ਵੱਡਾ ਸੋਚਾਂਗੇ, ਵੱਡੇ ਸੁਫ਼ਨੇ ਦੇਖਾਂਗੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਜੀ-ਜਾਨ ਲਾ ਦੇਵਾਂਗੇ। 

ਇਹ ਵੀ ਪੜ੍ਹੋ: ਰਾਹੁਲ ਗਾਂਧੀ ਬੋਲੇ- ਮੋਦੀ ਸਰਕਾਰ ਨੇ ਬੂਸਟਰ ਡੋਜ਼ ਲਗਾਉਣ ਦਾ ਮੇਰਾ ਸੁਝਾਅ ਮੰਨਿਆ


Tanu

Content Editor

Related News