ਲੈਂਡਰ ਵਿਕਰਮ ਨਾਲ ਸੰਪਰਕ ਟੁੱਟਣ 'ਤੇ ਬੋਲੇ ਮੋਦੀ, ਹਿੰਮਤ ਨਾਲ ਚਲਣ ਵਿਗਿਆਨੀ, ਦੇਸ਼ ਉਨ੍ਹਾਂ ਦੇ ਨਾਲ

09/07/2019 2:52:04 AM

ਬੈਂਗਲੁਰੂ (ਵੈਬ ਡੈਸਕ)-ਦੇਸ਼ ਨੂੰ ਆਪਣੇ ਵਿਗਿਆਨੀਆਂ ਉਤੇ ਮਾਣ ਹੈ। ਮੈਂ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਹੈ। ਇਹ ਸ਼ਬਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸਰੋਂ ਦੇ ਮੁਖ ਦਫਤਰ ਵਿਖੇ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਕਹੇ ਗਏ। ਵਿਕਰਮ ਲੈਂਡਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਇਸਰੋ ਮੁਖੀ ਵਲੋਂ ਇਸ ਸੰਬੰਧੀ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ। ਜਿਸ ਪਿੱਛੋਂ ਉਥੇ ਮੌਜੂਦ ਪ੍ਰਧਾਨ ਮੰਤਰੀ ਵਲੋਂ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਹਿੰਮਤ ਨਾਲ ਅੱਗੇ ਵਧੋ, ਦੇਸ਼ ਤੁਹਾਡੇ ਨਾਲ ਹੈ। ਉਨ੍ਹਾਂ ਕਿਹਾ ਕਿ ਉਤਰਾ ਚੜਾਅ ਜਿੰਦਗੀ ਦਾ ਹਿੱਸਾ ਹਨ। ਵਿਗਿਆਨੀਆਂ ਨੂੰ ਹਿੰਮਤ ਨਹੀ ਹਾਰਨੀ ਚਾਹੀਦੀ। ਇਹ ਕੋਈ ਛੋਟੀ ਉਪਲਬੱਧੀ ਨਹੀ ਂਹੈ। ਵਿਗਿਆਨੀ ਦੇਸ਼ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ। 

ਜ਼ਿਕਰਯੋਗ ਹੈ ਕਿ ਆਰਬਿਟਰ ਦਾ ਵਿਕਰਮ ਲੈਂਡਰ ਨਾਲੋਂ ਚੰਦ ਦੀ ਸਤ੍ਹਾ ਤੋਂ ਤਕਰੀਬਨ 2.100 ਮੀਟਰ ਦੀ ਦੂਰੀ ’ਤੇ ਸੰਪਰਕ ਟੁੱਟਣ ਤੋਂ ਬਾਅਦ ਇਸਰੋ ਸੈਂਟਰ ’ਚ ਮੌਜੂਦ ਸਾਰੇ ਵਿਗਿਆਨਕਾਂ ਦੇ ਚਿਹਰਿਆਂ ’ਤੇ ਮਾਯੂਸੀ ਛਾ ਗਈ। ਇਸ ਦੌਰਾਨ ਦੁਬਾਰਾ ਇਸਰੋ ਸਟੇਸ਼ਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਵਿਗਿਆਨਕਾਂ ਨੂੰ ਹੌਸਲਾ ਦਿੱਤਾ। ਇਸ ਪਿੱਛੋਂ ਮੋਦੀ ਵਲੋਂ ਇਸਰੋ ਤੋਂ ਚੰਦਰਯਾਨ-2 ਦੀ ਲੈਂਡਿੰਗ ਦੇਖਣ ਲਈ ਸੱਦੇ ਗਏ ਦੇਸ਼ ਭਰ ‘ਚੋਂ ਚੁਣੇ ਗਏ 70 ਦੇ ਕਰੀਬ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਗਈ।
 


Arun chopra

Content Editor

Related News