G20 Summit 2023 : PM Modi ਨੂੰ 2 ਦਿਨ ਨਹੀਂ ਇਕ ਪਲ ਦੀ ਵੀ ਫੁਰਸਤ, ਪੜ੍ਹੋ ਪੂਰੀ ਖ਼ਬਰ

Saturday, Sep 09, 2023 - 10:40 AM (IST)

G20 Summit 2023 : PM Modi ਨੂੰ 2 ਦਿਨ ਨਹੀਂ ਇਕ ਪਲ ਦੀ ਵੀ ਫੁਰਸਤ, ਪੜ੍ਹੋ ਪੂਰੀ ਖ਼ਬਰ

ਨੈਸ਼ਨਲ ਡੈਸਕ : ਅੱਜ ਤੋਂ ਰਾਜਧਾਨੀ ਦਿੱਲੀ 'ਚ ਜੀ-20 ਸਿਖ਼ਰ ਸੰਮੇਲਨ ਦੀ ਸ਼ੁਰੂਆਤ ਹੋਵੇਗੀ। 10 ਸਤੰਬਰ ਤੱਕ ਚੱਲਣ ਵਾਲੇ ਇਸ ਸੰਮੇਲਨ ਲਈ ਦਿੱਲੀ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ ਅਤੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਇਨ੍ਹਾਂ 2 ਦਿਨਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਪਲ ਦੀ ਵੀ ਫੁਰਸਤ ਨਹੀਂ ਹੈ। ਉਹ ਅੱਜ ਜਾਪਾਨ, ਜਰਮਨੀ, ਇਟਲੀ ਅਤੇ ਬ੍ਰਿਟੇਨ ਦੇ ਰਾਸ਼ਟਰ ਮੁਖੀਆਂ ਨਾਲ ਬੈਠਕ ਕਰਨਗੇ।

ਇਹ ਵੀ ਪੜ੍ਹੋ : ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ 'ਮੋਰੱਕੋ', ਮਚੀ ਭਾਰੀ ਤਬਾਹੀ, ਵੱਡੀ ਗਿਣਤੀ 'ਚ ਮੌਤਾਂ

ਪ੍ਰਧਾਨ ਮੰਤਰੀ ਮੋਦੀ 10 ਸਤੰਬਰ ਨੂੰ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨਾਲ ਵਰਕਿੰਗ ਲੰਚ ਮੀਟਿੰਗ 'ਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਹ ਕੈਨੇਡਾ ਲਈ ਵੀ ਵੱਖਰੀ ਮੀਟਿੰਗ ਕਰਨ ਅਤੇ ਤੁਰਕੀ, ਸੰਯੁਕਤ ਅਰਬ ਅਮੀਰਾਤ, ਕੋਮੋਰੋਸ, ਦੱਖਣੀ ਕੋਰੀਆ, ਨਾਈਜੀਰੀਆ ਅਤੇ ਬ੍ਰਾਜ਼ੀਲ ਦੇ ਨਾਲੀ ਬੈਠਕਾਂ 'ਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : Joe Biden ਦੇ ਭਾਰਤ ਆਉਣ ਨਾਲ PM ਮੋਦੀ ਦੇ ਨਾਂ ਨਵਾਂ ਰਿਕਾਰਡ ਦਰਜ, ਪੜ੍ਹੋ ਪੂਰੀ ਖ਼ਬਰ

ਪ੍ਰਧਾਨ ਮੰਤਰੀ ਮੋਦੀ ਅਤੇ ਬੰਗਲਾਦੇਸ਼ ਦੇ ਪ੍ਰਧਆਨ ਮੰਤਰੀ ਸ਼ੇਖ ਹਸੀਨਾ ਨੇ ਮਿਲ ਕੇ ਸਿਆਸਤ, ਸੁਰੱਖਿਆ, ਸਹਿਯੋਗ, ਆਰਥਿਕਤਾ, ਕੁਨੈਕਟੀਵਿਟੀ ਅਤੇ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਵਿਚਕਾਰ ਸੰਬਧਾਂ ਨੂੰ ਲੈ ਕੇ ਐੱਮ. ਓ. ਯੂ. 'ਤੇ ਹਸਤਾਖ਼ਰ ਵੀ ਕੀਤੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News