PM ਮੋਦੀ ਨੇ ਪੂਰਾ ਕੀਤਾ ''ਵਨ ਰੈਂਕ ਵਨ ਪੈਨਸ਼ਨ'' ਦਾ ਵਾਅਦਾ : ਰਾਜਨਾਥ ਸਿੰਘ
Monday, Jun 28, 2021 - 10:53 AM (IST)
ਲੇਹ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਲੇਹ 'ਚ 300 ਸਾਬਕਾ ਫ਼ੌਜੀਆਂ ਨਾਲ ਗੱਲਬਾਤ ਕਤੀ ਅਤੇ ਸਾਬਕਾ ਫ਼ੌਜੀਆਂ ਦੇ ਕਲਿਆਣ ਲਈ ਸਰਕਾਰ ਦੀ ਵਚਨਬੱਧਤਾ ਦੋਹਰਾਈ। ਆਪਣੇ ਤਿੰਨ ਦਿਨਾਂ ਲੱਦਾਖ ਦੌਰੇ 'ਤੇ ਇੱਥੇ ਪਹੁੰਚੇ ਰਾਜਨਾਥ ਨੇ ਰਾਸ਼ਟਰ ਦੀ ਸੁਰੱਖਿਆ ਯਕੀਨੀ ਕਰਨ 'ਚ ਸਾਬਕਾ ਫ਼ੌਜੀਆਂ ਵਿਲੱਖਣ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਹਾਕਿਆਂ ਦੇ ਲੰਬੇ ਇੰਤਜ਼ਾਰ ਨੂੰ ਖ਼ਤਮ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਵਨ ਰੈਂਕ ਵਨ ਪੈਨਸ਼ਨ' ਯੋਜਨਾ ਸ਼ੁਰੂ ਕਰਨ ਦਾ ਫ਼ੈਸਲਾ, ਸਾਬਕਾ ਫ਼ੌਜੀਆਂ ਦੇ ਕਲਿਆਣ ਅਤੇ ਸੰਤੁਸ਼ਟੀ ਦੇ ਪ੍ਰਤੀ ਸਰਕਾਰ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ,''ਸਾਡਾ ਮਕਸਦ ਤੁਹਾਡੀ ਉਸੇ ਤਰ੍ਹਾਂ ਦੇਖਭਾਲ ਕਰਨਾ ਹੈ, ਜਿਵੇਂ ਤੁਸੀਂ ਸਾਰਿਆਂ ਨੇ ਦੇਸ਼ ਦੀ ਸੁਰੱਖਿਆ ਦਾ ਖਿਆਲ ਰੱਖਿਆ ਹੈ।''
ਰੱਖਿਆ ਮੰਤਰੀ ਨੇ ਕਿਹਾ ਕਿ ਸਾਬਕਾ ਫ਼ੌਜੀਆਂ ਦੇ ਕਲਿਆਣ ਨੂੰ ਯਕੀਨੀ ਕਰਨ ਲਈ ਸਰਕਾਰ ਵਲੋਂ ਚੁੱਕੇ ਗਏ ਹੋਰ ਉਪਾਵਾਂ ਨੂੰ ਸੂਚੀਬੱਧ ਕਰਦੇ ਹੋਏ ਮੁੜ ਵਸੇਬੇ ਦੇ ਮੁੱਦੇ ਨੂੰ ਹੱਲ ਕਰਨ ਲਈ ਕਈ ਕਦਮ ਚੁੱਕੇ ਗਏ ਹਨ, ਜਿਸ 'ਚ ਮੁੜ ਵਸੇਬਾ ਡਾਇਰੈਕਟੋਰੇਟ ਦੇ ਮਾਧਿਅਮ ਨਾਲ ਨੌਕਰੀ ਮੇਲਿਆਂ ਦਾ ਆਯੋਜਨ ਵੀ ਸ਼ਾਮਲ ਹੈ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸਾਬਕਾ ਫ਼ੌਜੀਆਂ ਨੂੰ ਰੁਜ਼ਗਾਰ ਦਿੱਤਾ ਗਿਆ। ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਫ਼ੌਜੀਆਂ ਲਈ 'ਡਿਜੀਟਲ ਇੰਡੀਆ' ਦੇ ਅਧੀਨ ਕਈ ਆਨਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਟੇਲੀ ਮੇਡੀਸੀਨ ਸੇਵਾਵਾਂ ਪ੍ਰਦਾਨ ਕਰਨ ਲਈ ਈ-ਸਿਹਤ ਪੋਰਟਲ ਦਾ ਸ਼ੁੱਭ ਆਰੰਭ ਅਤੇ ਸਾਬਕਾ ਫ਼ੌਜੀਆਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਇੰਟਰਐਕਟਿਵ ਵਾਇਸ ਰਿਸਪਾਂਸ ਸਿਸਟਮ ਦੀ ਸ਼ੁਰੂਆਤ ਸ਼ਾਮਲ ਹੈ।
ਇਸ ਮੌਕੇ ਲੱਦਾਖ ਦੇ ਉੱਪ ਰਾਜਪਾਲ ਆਰ.ਕੇ. ਮਾਥੁਰ, ਲੱਦਾਖ ਦੇ ਸੰਸਦ ਮੈਂਬਰ ਜਾਮਯਾਂਗ ਤਸੇਰਿੰਗ ਨਾਮਗਿਆਲ, ਥਲ ਫ਼ੌਜ ਮੁਖੀ ਜਨਰਲ ਐੱਮ.ਐੱਮ. ਨਰਵਣੇ ਅਤੇ ਉੱਤਰੀ ਕਮਾਨ ਦੇ ਜਨਰਲ ਅਫ਼ਸਰ ਕਮਾਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਵਾਈਕੇ ਜੋਸ਼ੀ ਹਾਜ਼ਰ ਸਨ। ਬਾਅਦ 'ਚ ਰਾਜਨਾਥ ਨੇ ਲੱਦਾਖ ਆਟੋਨੋਮਸ ਪਹਾੜੀ ਵਿਕਾਸ ਪ੍ਰੀਸ਼ਦ, ਲੇਹ, ਕਾਰਗਿਲ ਦੇ ਚੁਣੇ ਪ੍ਰਤੀਨਿਧੀਆਂ ਅਤੇ ਲੇਹ 'ਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਆਪਣੇ ਦੌਰੇ ਦੌਰਾਨ ਉਹ ਸਰਹੱਦ ਸੜਕ ਸੰਗਠਨ ਵਲੋਂ ਬਣੇ ਬੁਨਿਆਦੀ ਢਾਂਚਾ ਪ੍ਰਾਜੈਕਟ ਦਾ ਉਦਘਾਟਨ ਕਰਨਗੇ ਅਤੇ ਖੇਤਰ 'ਚ ਤਾਇਨਾਤ ਫ਼ੌਜੀਆਂ ਨਾਲ ਗੱਲਬਾਤ ਕਰਨਗੇ।