PM ਮੋਦੀ ਨੇ 11ਵੀਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਭੋਪਾਲ ਤੋਂ ਦਿੱਲੀ ਲਈ ਦਿਖਾਈ ਹਰੀ ਝੰਡੀ

04/01/2023 5:40:21 PM

ਭੋਪਾਲ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇੱਥੇ ਭੋਪਾਲ-ਹਜ਼ਰਤ ਨਿਜਾਮੁਦੀਨ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰੇਲ ਗੱਡੀ 'ਚ 300 ਬੱਚਿਆਂ ਦਾ ਇਕ ਸਮੂਹ ਯਾਤਰਾ ਲਈ ਸਵਾਰ ਸੀ। ਪੀ.ਐੱਮ. ਮੋਦੀ ਨੇ ਭੋਪਾਲ ਦੇ ਰਾਣੀ ਕਮਲਾਪਤੀ ਸਟੇਸ਼ਨ 'ਤੇ ਉਨ੍ਹਾਂ ਬੱਚਿਆਂ ਨਾਲ ਗੱਲ ਕੀਤੀ ਅਤੇ ਗੱਡੀ ਚੱਲਣ 'ਤੇ ਉਨ੍ਹਾਂ ਨੂੰ ਹੱਥ ਹਿਲਾ ਕੇ ਵਿਦਾ ਕੀਤਾ।

PunjabKesari

ਬਾਅਦ 'ਚ ਉਨ੍ਹਾਂ ਨੇ ਉੱਥੇ ਆਯੋਜਿਤ ਇਕ ਜਨ ਸਭਾ 'ਚ ਇਨ੍ਹਾਂ ਬੱਚਿਆਂ ਦੇ ਉਤਸ਼ਾਹ ਦਾ ਵਰਨਣ ਕਰਦੇ ਹੋਏ ਕਿਹਾ ਕਿ ਵੰਦੇ ਭਾਰਤ ਰੇਲ ਬਦਲਦੇ ਭਾਰਤ ਦੇ ਇਕ ਉਤਸ਼ਾਹ ਅਤੇ ਉਮੰਗ ਦਾ ਪ੍ਰਤੀਕ ਹੈ। ਇਹ ਇਸ ਮਾਰਗ 'ਤੇ ਚਲਾਈ ਜਾ ਰਹੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਗੱਡੀ ਹੈ। ਪ੍ਰਧਾਨ ਮੰਤਰੀ ਨਾਲ ਸਟੇਸ਼ਨ 'ਤੇ ਕੇਂਦਰੀ ਰੇਲ ਅਤੇ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ, ਮੱਧ  ਪ੍ਰਦੇਸ਼ ਦੇ ਰਾਜਪਾਲ ਮੰਗੂਭਾਈ ਪਟੇਲ, ਮੁੱਖ ਮੰਤਰੀ ਸ਼ਿਵਰਾਜ ਚੌਹਾਨ, ਰਾਜ ਸਰਕਾਰ ਦੇ ਕਈ ਮੰਤਰੀ ਅਤੇ ਜਨ ਪ੍ਰਤੀਨਿਧੀ ਮੌਜੂਦ ਸਨ। 


DIsha

Content Editor

Related News