ਨਵੇਂ ਸੰਸਦ ਭਵਨ 'ਚ PM ਮੋਦੀ ਦਾ ਪਹਿਲਾ ਸੰਬੋਧਨ, ਜਾਣੋ ਭਾਸ਼ਣ ਦੀਆਂ ਖ਼ਾਸ ਗੱਲਾਂ
Tuesday, Sep 19, 2023 - 01:43 PM (IST)
ਨਵੀਂ ਦਿੱਲੀ- ਸੰਸਦ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਯਾਨੀ ਮੰਗਲਵਾਰ ਨੂੰ ਦੂਜਾ ਦਿਨ ਹੈ। ਸੈਸ਼ਨ ਦੀ ਕਾਰਵਾਈ ਨਵੇਂ ਸੰਸਦ ਭਵਨ 'ਚ ਸ਼ੁਰੂ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਨਵੇਂ ਭਵਨ 'ਚ ਲੋਕ ਸਭਾ ਦੀ ਕਾਰਵਾਈ ਦੇ ਪਹਿਲੇ ਦਿਨ ਸਦਨ 'ਚ ਕਿਹਾ ਕਿ ਇਹ ਅੰਮ੍ਰਿਤਕਾਲ ਦਾ ਊਸ਼ਾਕਾਲ ਹੈ। ਭਾਰਤ ਨਵੇਂ ਭਵਨ 'ਚ ਆਪਣਾ ਭਵਿੱਖ ਤੈਅ ਕਰਨ ਲਈ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਜਗਤ 'ਚ ਚੰਦਰਯਾਨ-3 ਦੀ ਗਗਨਚੁੰਬੀ ਸਫ਼ਲਤਾ ਹਰ ਦੇਸ਼ ਵਾਸੀ ਨੂੰ ਮਾਣ ਨਾਲ ਭਰ ਦਿੰਦੀ ਹੈ। ਭਾਰਤ ਦੀ ਪ੍ਰਧਾਨਗੀ 'ਚ ਜੀ-20 ਸਿਖਰ ਸੰਮੇਲਨ ਦੇ ਅਸਾਧਾਰਣ ਆਯੋਜਨ ਨਾਲ ਵਿਸ਼ਵ ਵਿਲੱਖਣ ਉਪਲੱਬਧੀਆਂ ਹਾਸਲ ਕਰਨ ਵਾਲਾ ਮੌਕਾ ਬਣਿਆ।
ਇਹ ਵੀ ਪੜ੍ਹੋ : ਸੰਸਦ ਦੀ ਨਵੀਂ ਇਮਾਰਤ ਦਾ ਨਾਮ ਹੋਵੇਗਾ 'ਭਾਰਤ ਦਾ ਸੰਸਦ ਭਵਨ', ਪੁਰਾਣੇ ਸੰਸਦ ਨੂੰ ਦਿੱਤੀ ਗਈ ਵਿਦਾਈ
ਲੋਕ ਸਭਾ 'ਚ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਗਣੇਸ਼ ਚਤੁਰਥੀ ਦਾ ਸ਼ੁੱਭ ਦਿਨ ਹੈ। ਇਸ ਪਵਿੱਤਰ ਦਿਵਸ 'ਤੇ ਸਾਡਾ ਇਹ ਸ਼ੁੱਭ ਆਰੰਭ ਸੰਕਲਪ ਨਾਲ ਸਿੱਧੀ ਵੱਲ, ਇਕ ਨਵੇਂ ਭਰੋਸੇ ਨਾਲ ਯਾਤਰਾ ਨੂੰ ਸ਼ੁਰੂ ਕਰਨ ਜਾ ਰਿਹਾ ਹੈ। ਸੰਬੋਧਨ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਇਹ ਸਮਾਂ ਅਤੀਤ ਦੀ ਕੜਵਾਹਟ ਨੂੰ ਭੁਲਾਉਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਸਾਰਿਆਂ ਨੂੰ ਮਿਚਛਾਮੀ ਦੁਕੱੜਮ। ਜੈਨ ਧਰਮ ਅਨੁਸਾਰ ਮਿਚਛਾਮੀ ਦਾ ਅਰਥ ਹੁੰਦਾ ਮੁਆਫ਼ ਕਰਨ ਤੋਂ ਅਤੇ ਦੁਕੱੜਮ ਦਾ ਅਰਥ ਗਲਤੀਆਂ ਤੋਂ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਮੇਰੇ ਵਲੋਂ ਜਾਣੇ-ਅਣਜਾਣੇ 'ਚ ਕੀਤੀਆਂ ਗਈਆਂ ਗਲਤੀਆਂ ਲਈ ਮੈਨੂੰ ਮੁਆਫ਼ ਕਰੋ। ਉਨ੍ਹਾਂ ਕਿਹਾ ਕਿ ਸੰਸਦ 'ਚ ਇਕ ਨਵੀਂ ਪਰੰਪਰਾ ਸ਼ੁਰੂ ਹੋ ਰਹੀ ਹੈ, ਇਕ ਡਿਜ਼ੀਟਲ ਬੁੱਕ ਰੱਖੀ ਗਈ ਹੈ, ਜਿਸ 'ਚ ਇਸ ਭਵਨ ਨੂੰ ਬਣਾਉਣ ਵਾਲੇ ਮਜ਼ਦੂਰਾਂ ਦੀ ਜਾਣ-ਪਛਾਣ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਸੰਸਦ ਦਾ ਨਵਾਂ ਭਵਨ 140 ਕਰੋੜ ਭਾਰਤ ਵਾਸੀਆਂ ਦੀਆਂ ਉਮੀਦਾਂ ਨੂੰ ਦਰਸਾਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8