ਮਹਾਭਾਰਤ ਦਾ ਯੁੱਧ 18 ਦਿਨ 'ਚ ਜਿੱਤਿਆ ਸੀ, ਕੋਰੋਨਾ ਵਿਰੁੱਧ ਯੁੱਧ ਜਿੱਤਣ 'ਚ 21 ਦਿਨ ਲੱਗਣਗੇ : PM ਮੋਦੀ

Wednesday, Mar 25, 2020 - 05:49 PM (IST)

ਮਹਾਭਾਰਤ ਦਾ ਯੁੱਧ 18 ਦਿਨ 'ਚ ਜਿੱਤਿਆ ਸੀ, ਕੋਰੋਨਾ ਵਿਰੁੱਧ ਯੁੱਧ ਜਿੱਤਣ 'ਚ 21 ਦਿਨ ਲੱਗਣਗੇ : PM ਮੋਦੀ

ਵਾਰਾਨਸੀ— 21 ਦਿਨਾਂ ਦੇ ਲਾਕ ਡਾਊਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਖੇਤਰੀ ਵਾਰਾਨਸੀ ਦੇ ਲੋਕਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ। ਮੋਦੀ ਨੇ ਕਿਹਾ ਕਿ ਮਹਾਭਾਰਤ ਦਾ ਯੁੱਧ 18 ਦਿਨ 'ਚ ਜਿੱਤਿਆ ਸੀ, ਕੋਰੋਨਾ ਵਿਰੁੱਧ ਯੁੱਧ ਜਿੱਤਣ 'ਚ 21 ਦਿਨ ਲੱਗਣਗੇ। ਅੱਜ ਦੇਸ਼ ਸੰਕਟ ਦੇ ਦੌਰ 'ਚੋਂ ਲੰਘ ਰਿਹਾ ਹੈ। 130 ਕਰੋੜ ਦੇ ਮਹਾਰਥੀ ਇਹ ਯੁੱਧ ਲਾਕ ਡਾਊਨ ਹੋ ਕੇ ਜਿੱਤਣਗੇ। ਸਾਨੂੰ ਸਮਾਜਿਕ ਦੂਰੀ 'ਤੇ ਬਣਾ ਕੇ ਰੱਖਣ ਦੀ ਲੋੜ ਹੈ, ਵਾਇਰਸ ਤੋਂ ਬਚਣ ਲਈ ਇਹ ਹੀ ਇਕੋਂ-ਇਕ ਉਪਾਅ ਹੈ। ਜੇਕਰ ਤੁਸੀਂ ਸੰਜਮ ਵਰਤੋਂਗੇ ਤਾਂ ਵਾਇਰਸ ਤੋਂ ਬਚ ਸਕੋਗੇ। ਕਾਸ਼ੀ ਦੇਸ਼ ਨੂੰ ਸਾਧਨਾ, ਸੇਵਾ ਅਤੇ ਕੋਆਡੀਨੇਸ਼ਨ ਸਿੱਖਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੀਮਾਰੀ ਕਿਸੇ ਨਾਲ ਭੇਦਭਾਵ ਨਹੀਂ ਕਰਦੀ ਹੈ। 
ਮੋਦੀ ਨੇ ਕਿਹਾ ਕਿ ਮਹਾਭਾਰਤ ਦਾ ਯੁੱਧ 18 ਦਿਨ 'ਚ ਜਿੱਤਿਆ ਸੀ, ਅੱਜ ਕੋਰੋਨਾ ਵਿਰੁੱਧ ਜੋ ਯੁੱਧ ਪੂਰਾ ਦੇਸ਼ ਲੜ ਰਿਹਾ ਹੈ, ਉਸ 'ਚ 21 ਦਿਨ ਲੱਗਣ ਵਾਲੇ ਹਨ। ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ 21 ਦਿਨ 'ਚ ਜਿੱਤ ਲਿਆ ਜਾਵੇ। ਕਾਸ਼ੀ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਮਹਾਭਾਰਤ ਦੇ ਯੁੱਧ 'ਚ ਭਗਵਾਨ ਸ਼੍ਰੀਕ੍ਰਿਸ਼ਨ ਮਹਾਰਥੀ, ਸਾਰਥੀ ਸਨ। ਅੱਜ 130 ਕਰੋੜ ਮਹਾਰਥੀਆਂ ਦੇ ਬਲਬੂਤੇ 'ਤੇ ਸਾਨੂੰ ਕੋਰੋਨਾ ਵਿਰੁੱਧ ਲੜਾਈ ਨੂੰ ਜਿੱਤਣਾ ਹੈ। ਇਸ 'ਚ ਕਾਸ਼ੀ ਵਾਸੀਆਂ ਦੀ ਬਹੁਤ ਵੱਡੀ ਭੂਮਿਕਾ ਹੈ। 
ਇਹ ਵਾਇਰਸ ਹੋਰ ਨਾ ਫੈਲੇ ਕਿ ਇਸ ਲਈ ਘਰਾਂ 'ਚ ਬੰਦ ਰਹੋ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਸਫੇਦ ਕੱਪੜਿਆਂ 'ਚ ਨਜ਼ਰ ਆ ਰਹੇ ਡਾਕਟਰ-ਨਰਸ ਹੀ ਭਗਵਾਨ ਦਾ ਰੂਪ ਹਨ, ਜੋ ਦਿਨ-ਰਾਤ ਇਕ ਕਰ ਕੇ ਸਾਨੂੰ ਬਚਾਉਣ 'ਚ ਲੱਗੇ ਹਨ। ਜਨਤਾ ਨੂੰ ਅਜਿਹੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਮੋਦੀ ਨੇ ਇਸ ਦੌਰਾਨ ਹੈਲਪਲਾਈਨ ਨੰਬਰ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਵਟਸਐਪ ਦੀ ਸਹੂਲਤ ਹੈ ਤਾਂ ਤੁਸੀਂ ਇਸ ਨੰਬਰ-90131515151 'ਤੇ 'ਨਮਸਤੇ' ਲਿਖ ਕੇ ਭੇਜੋਗੇ ਤਾਂ ਤੁਹਾਨੂੰ ਉੱਚਿਤ ਜਵਾਬ ਮਿਲਣਾ ਸ਼ੁਰੂ ਹੋ ਜਾਵੇਗਾ।


author

Tanu

Content Editor

Related News