ਪੈਰਾਲੰਪਿਕ ਦੇ ਇਤਿਹਾਸ ''ਚ ਜੂਡੋ ''ਚ ਭਾਰਤ ਦਾ ਪਹਿਲਾ ਤਗ਼ਮਾ, PM ਮੋਦੀ ਨੇ ਕਪਿਲ ਨੂੰ ਦਿੱਤੀ ਵਧਾਈ

Thursday, Sep 05, 2024 - 10:53 PM (IST)

ਨੈਸ਼ਨਲ ਡੈਸਕ - ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸ ਲੜੀ ਵਿੱਚ ਕਪਿਲ ਪਰਮਾਰ ਨੇ ਜੇ1 60 ਕਿਲੋਗ੍ਰਾਮ ਪੁਰਸ਼ ਪੈਰਾ ਜੂਡੋ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। 5 ਸਤੰਬਰ (ਵੀਰਵਾਰ) ਨੂੰ ਹੋਏ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਕਪਿਲ ਨੇ ਬ੍ਰਾਜ਼ੀਲ ਦੇ ਏਲੀਟਨ ਡੀ ਓਲੀਵੇਰਾ ਨੂੰ ਇੱਕਤਰਫਾ 10-0 ਨਾਲ ਹਰਾਇਆ। ਪੈਰਾਲੰਪਿਕ ਦੇ ਇਤਿਹਾਸ ਵਿੱਚ ਜੂਡੋ ਵਿੱਚ ਭਾਰਤ ਦਾ ਇਹ ਪਹਿਲਾ ਤਗ਼ਮਾ ਸੀ।

ਉਥੇ ਹੀ ਕਪਿਲ ਪਰਮਾਰ ਦੀ ਇਸ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰ ਕਿਹਾ, ਇੱਕ ਬਹੁਤ ਹੀ ਯਾਦਗਾਰੀ ਖੇਡ ਪ੍ਰਦਰਸ਼ਨ ਅਤੇ ਇੱਕ ਵਿਸ਼ੇਸ਼ ਤਗਮਾ! ਕਪਿਲ ਪਰਮਾਰ ਨੂੰ ਵਧਾਈਆਂ, ਕਿਉਂਕਿ ਉਹ ਪੈਰਾਲੰਪਿਕ ਵਿੱਚ ਜੂਡੋ ਵਿੱਚ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਪੈਰਾਲੰਪਿਕ 2024 ਵਿੱਚ ਪੁਰਸ਼ਾਂ ਦੇ 60kg J1 ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਲਈ ਉਸਨੂੰ ਵਧਾਈ! ਉਸ ਦੀਆਂ ਅੱਗੇ ਦੀਆਂ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ।

 


Inder Prajapati

Content Editor

Related News