PM ਮੋਦੀ ਨੇ ਲੱਦਾਖ ਦੇ ਲੋਕਾਂ ਨੂੰ ਨਵੇਂ ਜ਼ਿਲ੍ਹਿਆਂ ਦੀ ਸੌਗਾਤ ''ਤੇ ਦਿੱਤੀ ਵਧਾਈ

Monday, Aug 26, 2024 - 01:29 PM (IST)

PM ਮੋਦੀ ਨੇ ਲੱਦਾਖ ਦੇ ਲੋਕਾਂ ਨੂੰ ਨਵੇਂ ਜ਼ਿਲ੍ਹਿਆਂ ਦੀ ਸੌਗਾਤ ''ਤੇ ਦਿੱਤੀ ਵਧਾਈ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਲੱਦਾਖ 'ਚ ਪ੍ਰਸ਼ਾਸਨਿਕ ਸਹੂਲਤਾਂ ਨੂੰ ਵਧਾਉਣ ਲਈ 5 ਨਵੇਂ ਜ਼ਿਲ੍ਹਿਆਂ ਦਾ ਗਠਨ ਕੀਤਾ ਹੈ। ਇਨ੍ਹਾਂ ਨਵੇਂ ਜ਼ਿਲ੍ਹਿਆਂ ਦੇ ਨਾਂ ਹਨ- ਜਾਂਸਕਰ, ਦਰਾਸ, ਸ਼ਾਮ, ਨੁਬਰਾ ਅਤੇ ਚਾਂਗਥਾਂਗ। ਇਸ ਫ਼ੈਸਲੇ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਐਕਸ' 'ਤੇ ਸਾਂਝੀ ਕੀਤੀ। 

PunjabKesari

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ,''ਲੱਦਾਖ 'ਚ 5 ਨਵੇਂ ਜ਼ਿਲ੍ਹਿਆਂ ਦਾ ਨਿਰਮਾਣ ਬਿਹਤਰ ਸ਼ਾਸਨ ਅਤੇ ਤਰੱਕੀ ਦੀ ਦਿਸ਼ਾ 'ਚ ਇਕ ਕਦਮ ਹੈ। ਜਾਂਸਕਰ, ਦਰਾਸ, ਸ਼ਾਮ, ਨੁਬਰਾ ਅਤੇ ਚਾਂਗਥਾਂਗ 'ਤੇ ਹੁਣ ਵੱਧ ਧਿਆਨ ਦਿੱਤਾ ਜਾਵੇਗਾ, ਜਿਸ ਨਾਲ ਸੇਵਾਵਾਂ ਅਤੇ ਮੌਕੇ ਲੋਕਾਂ ਦੇ ਹੋਰ ਵੀ ਕਰੀਬ ਆਉਣਗੇ। ਉੱਥੇ ਦੇ ਲੋਕਾਂ ਨੂੰ ਵਧਾਈ।'' ਲੱਦਾਖ ਨੂੰ ਇਕ ਵਿਕਸਿਤ ਅਤੇ ਖੁਸ਼ਹਾਲ ਖੇਤਰ 'ਚ ਬਦਲਣ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਗ੍ਰਹਿ ਮੰਤਰਾਲਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅੰਦਰ 5 ਨਵੇਂ ਜ਼ਿਲ੍ਹੇ ਆਉਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਲੱਦਾਖ 'ਚ 5 ਨਵੇਂ ਜ਼ਿਲ੍ਹੇ ਬਣਾਉਣ ਦਾ ਐਲਾਨ, ਅਮਿਤ ਸ਼ਾਹ ਨੇ ਆਖ਼ੀ ਇਹ ਗੱਲ


author

DIsha

Content Editor

Related News