''ਜੈ ਮਾਤਾ ਦੀ!'' PM ਮੋਦੀ ਨੇ ਨਰਾਤਿਆਂ ਦੀ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

Thursday, Oct 03, 2024 - 10:09 AM (IST)

''ਜੈ ਮਾਤਾ ਦੀ!'' PM ਮੋਦੀ ਨੇ ਨਰਾਤਿਆਂ ਦੀ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਵਾਸੀਆਂ ਨੂੰ ਨਰਾਤਿਆਂ ਦੀ ਸ਼ੁਰੂਆਤ ਦੀ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਸ਼ਕਤੀ-ਵੰਦਨਾ ਨੂੰ ਸਮਰਪਿਤ ਇਹ ਪਵਿੱਤਰ ਤਿਉਹਾਰ ਸਾਰਿਆਂ ਲਈ ਸ਼ੁਭ ਹੋਵੇ। ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਨਰਾਤਿਆਂ ਦੀ ਵਧਾਈ। ਸ਼ਕਤੀ-ਵੰਦਨਾ ਨੂੰ ਸਮਰਪਿਤ ਇਹ ਪਵਿੱਤਰ ਤਿਉਹਾਰ ਸਾਰਿਆਂ ਲਈ ਸ਼ੁਭ ਸਾਬਤ ਹੋਵੇ, ਇਹ ਹੀ ਕਾਮਨਾ ਹੈ। ਜੈ ਮਾਤਾ ਦੀ।

 

ਉਨ੍ਹਾਂ ਕਿਹਾ ਕਿ ਦੇਵੀ ਸ਼ੈਲਪੁਤਰੀ ਦੀ ਪੂਜਾ ਨਾਲ ਨਰਾਤਿਆਂ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਰਾਤਿਆਂ ਦੇ ਪਹਿਲੇ ਦਿਨ, ਮਾਂ ਸ਼ੈਲਪੁਤਰੀ ਦੀ ਸਮਰਪਿਤ ਪ੍ਰਾਰਥਨਾ! ਉਨ੍ਹਾਂ ਦੀ ਕਿਰਪਾ ਨਾਲ ਹਰ ਕਿਸੇ ਦਾ ਕਲਿਆਣ ਹੋਵੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਮਾਂ ਸ਼ੈਲਪੁਤਰੀ ਨੂੰ ਸਮਰਪਿਤ ਗੀਤ ਦਾ ਵੀਡੀਓ ਵੀ ਸਾਂਝਾ ਕੀਤਾ। ਇਸ ਵਾਰ ਨਰਾਤਿਆਂ 3 ਤੋਂ 11 ਅਕਤੂਬਰ ਤੱਕ ਹੈ। ਨਰਾਤਿਆਂ ਵਿਚ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਵੱਖ-ਵੱਖ ਨੌਂ ਦਿਨਾਂ ਲਈ ਪੂਜਾ ਕੀਤੀ ਜਾਂਦੀ ਹੈ। ਦੇਸ਼ ਭਰ ਵਿਚ ਨਰਾਤਿਆਂ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ ਦੁਸਹਿਰੇ ਦਾ ਤਿਉਹਾਰ ਆਉਂਦਾ ਹੈ।


author

Tanu

Content Editor

Related News