ਪੀ. ਐੱਮ. ਮੋਦੀ ਦਾ ਟਵੀਟ- ਹੋਲੀ ਸਾਰਿਆਂ ਦੀ ਜ਼ਿੰਦਗੀ ''ਚ ਖੁਸ਼ੀਆਂ ਲੈ ਕੇ ਆਵੇ
Tuesday, Mar 10, 2020 - 09:53 AM (IST)

ਨਵੀਂ ਦਿੱਲੀ (ਭਾਸ਼ਾ)— ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਭਾਵ ਅੱਜ ਹੋਲੀ ਦੇ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਉਨ੍ਹਾਂ ਰੁਕਾਵਟਾਂ ਨੂੰ ਖਤਮ ਕਰਨ ਦੀ ਅਪੀਲ ਕੀਤੀ, ਜੋ ਲੋਕਾਂ ਨੂੰ ਵੰਡਦੀ ਹੈ। ਪੀ. ਐੱਮ. ਮੋਦੀ ਨੇ ਟਵਿੱਟਰ 'ਤੇ ਟਵੀਟ ਕੀਤਾ ਕਿ ਰੰਗ, ਖੁਸ਼ੀ ਅਤੇ ਆਨੰਦ ਦੇ ਤਿਉਹਾਰ ਹੋਲੀ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਇਹ ਤਿਉਹਾਰ ਸਾਰੇ ਦੇਸ਼ ਵਾਸੀਆਂ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਵੇ।
ਓਧਰ ਉੱਪ ਰਾਸ਼ਟਰਪਤੀ ਨਾਇਡੂ ਨੇ ਟਵੀਟ ਕੀਤਾ ਕਿ ਇਸ ਹੋਲੀ 'ਤੇ ਅਸੀਂ ਆਪਣੇ ਸਮਾਜ ਨੂੰ ਇਕੱਠੇ ਰੱਖਣ ਵਾਲੇ ਮੇਲ-ਜੋਲ ਅਤੇ ਪਿਆਰ ਦੇ ਬੰਧਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੀਏ। ਇਹ ਤਿਉਹਾਰ ਉਨ੍ਹਾਂ ਰੁਕਾਵਟਾਂ ਨੂੰ ਖਤਮ ਕਰਦਾ ਹੈ, ਜੋ ਸਾਨੂੰ ਵੰਡਦੇ ਹਨ ਅਤੇ ਸ਼ਾਂਤੀ, ਤਰੱਕੀ, ਸਦਭਾਵਨਾ ਅਤੇ ਖੁਸ਼ੀ ਸਾਂਝੀ ਕਰਨ ਲਈ ਸਾਨੂੰ ਇਕਜੁਟ ਕਰਦਾ ਹੈ।