...ਜਦੋਂ ਦੇਰ ਰਾਤ ਬਨਾਰਸ ਰੇਲਵੇ ਸਟੇਸ਼ਨ ਪਹੁੰਚ ਗਏ ਮੋਦੀ, ਵੇਖ ਲੋਕ ਰਹਿ ਗਏ ਹੈਰਾਨ
Tuesday, Dec 14, 2021 - 02:34 PM (IST)
ਵਾਰਾਣਸੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਦੌਰੇ ’ਤੇ ਹਨ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਸੋਮਵਾਰ ਨੂੰ ਅੱਧੀ ਰਾਤ ਮਗਰੋਂ ਵਾਰਾਣਸੀ ਦੀਆਂ ਸੜਕਾਂ ’ਤੇ ਨਿਕਲੇ ਅਤੇ ਬਨਾਰਸ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਦੇਰ ਰਾਤ ਕਰੀਬ 1 ਵਜੇ ਪੋਸਟ ਕੀਤੇ ਗਏ ਟਵੀਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਵਾਰਾਣਸੀ ਵਿਚ ਪ੍ਰਮੁੱਖ ਵਿਕਾਸ ਕੰਮਾਂ ਦਾ ਨਿਰੀਖਣ ਕੀਤਾ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਨੇ ਬਨਾਰਸ ਸਟੇਸ਼ਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਲਿਖਿਆ, ‘‘ਅਗਲਾ ਪੜਾਅ... ਬਨਾਰਸ ਸਟੇਸ਼ਨ। ਅਸੀਂ ਰੇਲ ਨੈੱਟਵਰਕ ਵਧਾਉਣ ਦੇ ਨਾਲ-ਨਾਲ ਸਾਫ਼ ਸਫਾਈ, ਆਧੁਨਿਕ ਅਤੇ ਯਾਤਰੀਆਂ ਦੇ ਅਨੁਕੂਲ ਰੇਲਵੇ ਸਟੇਸ਼ਨਾਂ ਨੂੰ ਯਕੀਨੀ ਕਰਨ ਲਈ ਕੰਮ ਕਰ ਰਹੇ ਹਾਂ। ਦੱਸ ਦੇਈਏ ਕਿ ਵਾਰਾਣਸੀ 2014 ਤੋਂ ਪ੍ਰਧਾਨ ਮੰਤਰੀ ਦਾ ਸੰਸਦੀ ਖੇਤਰ ਹੈ।
ਇਹ ਵੀ ਪੜ੍ਹੋ : ਕਾਸ਼ੀ ਵਿਸ਼ਵਨਾਥ ਧਾਮ: PM ਮੋਦੀ ਨੇ ਮਜ਼ਦੂਰਾਂ ’ਤੇ ਫੁੱਲ ਦੀ ਵਰਖਾ ਕੀਤੀ, ਤਸਵੀਰਾਂ ਵੀ ਖਿਚਵਾਈਆਂ
ਅੱਧੀ ਰਾਤ ਨੂੰ ਵਿਸ਼ੇਸ਼ ਸੁਰੱਖਿਆ ਸਮੂਹ (ਐੱਸ. ਪੀ. ਜੀ.) ਕਮਾਂਡੋ ਨਾਲ ਘਿਰੇ ਪ੍ਰਧਾਨ ਮੰਤਰੀ ਗੋਦੌਲਿਆ ਚੌਕ ਨੇੜੇ ਵਾਰਾਣਸੀ ਦੀਆਂ ਸੜਕਾਂ ’ਤੇ ਟਹਿਲ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਸਵਾਗਤ ਲਈ ਮਾਰਗ ਨੂੰ ਸਜਾਇਆ ਗਿਆ। ਮੋਦੀ ਨੇ ਟਵੀਟ ’ਚ ਕਿਹਾ ਕਿ ਕਾਸ਼ੀ ਵਿਚ ਪ੍ਰਮੁੱਖ ਵਿਕਾਸ ਕੰਮਾਂ ਦਾ ਨਿਰੀਖਣ ਕਰ ਰਿਹਾ ਹਾਂ। ਸਾਡੀ ਕੋਸ਼ਿਸ਼ ਹੈ ਕਿ ਇਸ ਪਵਿੱਤਰ ਸ਼ਹਿਰ ਲਈ ਸਭ ਤੋਂ ਚੰਗਾ ਸੰਭਵ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇ।
ਇਹ ਵੀ ਪੜ੍ਹੋ : ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਤੋਂ ਪਹਿਲਾਂ PM ਮੋਦੀ ਨੇ ਗੰਗਾ ’ਚ ਲਾਈ ਡੁਬਕੀ
काशी की गंगा आरती हमेशा अंतर्मन को नई ऊर्जा से भर देती है।
— Narendra Modi (@narendramodi) December 13, 2021
आज काशी का बड़ा सपना पूरा होने के बाद दशाश्वमेध घाट पर गंगा आरती में शामिल हुआ और मां गंगा को उनकी कृपा के लिए नमन किया।
नमामि गंगे तव पाद पंकजम्। pic.twitter.com/pPnkjmgzxa
ਪ੍ਰਧਾਨ ਮੰਤਰੀ ਨੇ ਕਾਸ਼ੀ ਵਿਸ਼ਵਨਾਥ ਧਾਮ ਦੀ ਆਪਣੀ ਦੇਰ ਰਾਤ ਦੀ ਯਾਤਰਾ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ਦਾ ਉਨ੍ਹਾਂ ਨੇ ਕੁਝ ਘੰਟੇ ਪਹਿਲਾਂ ਉਦਘਾਟਨ ਕੀਤਾ ਸੀ। ਮੋਦੀ ਨੇ ਰਾਤ ਦੇ ਸਮੇਂ ਦੌਰਾ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਉੱਥੇ ਹੀ ਸੁਰੱਖਿਆ ਕਰਮੀ ਇਹ ਯਕੀਨੀ ਕਰ ਰਹੇ ਸਨ ਕਿ ਕੋਈ ਵਿਅਕਤੀ ਪ੍ਰਧਾਨ ਮੰਤਰੀ ਦੇ ਨੇੜੇ ਨਾ ਆਵੇ।
ਇਹ ਵੀ ਪੜ੍ਹੋ : PM ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਕੀਤਾ ਉਦਘਾਟਨ, ਬੋਲੇ- ਬਾਬਾ ਭੋਲੇਨਾਥ ਦੀ ਮਰਜ਼ੀ ਨਾਲ ਹੋਇਆ ਸਭ