PM ਮੋਦੀ ਦਾ ਦਾਅਵਾ: AAP ਦੀਆਂ ਸ਼ਿਕਾਇਤਾਂ ਕਰਦੀ ਹੈ ਕਾਂਗਰਸ

Wednesday, Jul 03, 2024 - 01:59 PM (IST)

PM ਮੋਦੀ ਦਾ ਦਾਅਵਾ: AAP ਦੀਆਂ ਸ਼ਿਕਾਇਤਾਂ ਕਰਦੀ ਹੈ ਕਾਂਗਰਸ

ਨੈਸ਼ਨਲ ਡੈਸਕ : ਰਾਜ ਸਭਾ ਵਿਚ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਵਿਰੋਧੀ ਧਿਰ ਦੇ ਮੈਂਬਰਾਂ 'ਤੇ ਵੱਡਾ ਹਮਲਾ ਕੀਤਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਐਮਰਜੈਂਸੀ ਦੇ ਮੁੱਦੇ 'ਤੇ ਕਿਹਾ ਜਾਂਦਾ ਹੈ ਕਿ ਇਹ ਪੁਰਾਣੀ ਗੱਲ ਹੋ ਗਈ ਹੈ। ਕੀ ਤੁਹਾਡੇ ਪਾਪ ਪੁਰਾਣੇ ਹੋ ਗਏ ਹਨ? ਜੈਪ੍ਰਕਾਸ਼ ਨਾਰਾਇਣ ਦੀ ਤਬੀਅਤ ਇੰਨੀ ਖ਼ਰਾਬ ਹੋ ਗਈ ਕਿ ਉਹ ਦੁਬਾਰਾ ਉੱਠ ਨਹੀਂ ਸਕੇ। ਬਹੁਤ ਸਾਰੀਆਂ ਪਾਰਟੀਆਂ, ਜੋ ਉਹਨਾਂ ਦੇ ਨਾਲ ਬੈਠੀਆਂ ਹਨ, ਇਨ੍ਹਾਂ ਦੀ ਵੀ ਆਪਣੀ ਮਜਬੂਰੀ ਹੋਵੇਗੀ। ਐਮਰਜੈਂਸੀ ਦੌਰਾਨ ਤੁਰਕਮਾਨ ਗੇਟ ਅਤੇ ਮੁਜ਼ੱਫਰਨਗਰ ਵਿਖੇ ਜੋ ਕੁਝ ਹੋਇਆ, ਉਸ ਬਾਰੇ ਬੋਲਣ ਦੀ ਹਿੰਮਤ ਕਰ ਸਕੇਗੀ?

ਇਹ ਵੀ ਪੜ੍ਹੋ - ਰਾਜ ਸਭਾ ਤੋਂ ਵਿਰੋਧੀ ਧਿਰ ਦਾ ਵਾਕਆਊਟ, PM ਮੋਦੀ ਨੇ ਕਿਹਾ- 'ਝੂਠ ਫੈਲਾਉਣ ਵਾਲੇ ਸੱਚ ਨਹੀਂ ਸੁਣ ਪਾ ਰਹੇ'

ਪੀਐੱਮ ਮੋਦੀ ਨੇ ਕਿਹਾ ਕਿ ਇਹ ਲੋਕ ਕਾਂਗਰਸ ਨੂੰ ਕਲੀਟ ਚਿੱਟ ਦੇ ਰਹੇ ਹਨ। ਕਈ ਪਾਰਟੀਆਂ ਜੋ ਐਮਰਜੈਂਸੀ ਦੌਰਾਨ ਹੌਲੀ-ਹੌਲੀ ਮਜ਼ਬੂਤ ਹੋਈਆਂ, ਅੱਜ ਕਾਂਗਰਸ ਦੇ ਨਾਲ ਹਨ। ਇਹ ਕਾਂਗਰਸ ਪਰਜੀਵੀ ਹੈ। ਦੇਸ਼ ਦੀ ਜਨਤਾ ਨੇ ਅੱਜ ਵੀ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ। ਉਹ ਦੇਸ਼ ਦੇ ਲੋਕਾਂ ਦਾ ਭਰੋਸਾ ਹਾਸਲ ਨਹੀਂ ਕਰ ਸਕੇ ਹਨ ਅਤੇ ਹੇਰਾਫੇਰੀ ਰਾਹੀਂ ਭੱਜਣ ਦਾ ਰਾਹ ਲੱਭ ਰਹੇ ਹਨ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਫਰਜ਼ੀ ਬਿਆਨਾਂ ਅਤੇ ਫਰਜ਼ੀ ਵੀਡੀਓਜ਼ ਰਾਹੀਂ ਦੇਸ਼ ਨੂੰ ਗੁੰਮਰਾਹ ਕਰਨ ਦੀ ਆਦਤ ਹੈ। ਇਹ ਉਪਰਲਾ ਸਦਨ ​​ਹੈ। ਇੱਥੇ ਵਿਕਾਸ ਦੇ ਦ੍ਰਿਸ਼ਟੀਕੋਣ ਦੀ ਚਰਚਾ ਹੋਣੀ ਸੁਭਾਵਿਕ ਹੈ।

ਇਹ ਵੀ ਪੜ੍ਹੋ - ਸਾਵਧਾਨ! Google Maps ਨੇ ਪੰਜ ਦੋਸਤ ਕਰ ਦਿੱਤੇ 'ਲਾਪਤਾ', ਕਈ ਘੰਟਿਆਂ ਬਾਅਦ ਲੱਭੇ ਪੁਲਸ ਨੂੰ

ਮੋਦੀ ਨੇ ਕਿਹਾ ਕਿ ਇਨ੍ਹਾਂ ਕਾਂਗਰਸੀ ਲੋਕਾਂ ਨੇ ਬੇਸ਼ਰਮੀ ਨਾਲ ਭ੍ਰਿਸ਼ਟਾਚਾਰ ਬਚਾਓ ਅੰਦੋਲਨ ਚਲਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਇਹ ਸਾਨੂੰ ਪੁੱਛ ਰਹੇ ਸਨ ਕਿ ਅਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ। ਹੁਣ ਜਦੋਂ ਉਹ ਜੇਲ੍ਹ ਜਾ ਰਹੇ ਹਨ ਤਾਂ ਤਸਵੀਰਾਂ ਦਿਖਾ ਰਹੇ ਹਨ। ਇੱਥੇ ਜਾਂਚ ਏਜੰਸੀਆਂ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਘਪਲਾ ਕਰੇ 'ਆਪ', 'ਆਪ' ਦੀ ਸ਼ਿਕਾਇਤ ਕਰੇ ਕਾਂਗਰਸ ਅਤੇ ਜੇਕਰ ਕਾਰਵਾਈ ਹੋਵੇ ਤਾਂ ਮੋਦੀ ਦੋਸ਼ੀ। ਮੋਦੀ ਨੇ ਕਿਹਾ ਕਿ ਇਹ ਲੋਕ ਹੁਣ ਸਾਥੀ ਬਣ ਗਏ ਹਨ। ਕਾਂਗਰਸ ਇਹ ਦੱਸੇ ਕਿ ਜੋ ਪ੍ਰੈਸ ਕਾਨਫਰੰਸ ਕਰਕੇ ਸਬੂਤ ਦਿੱਤੇ ਗਏ ਸੀ, ਉਹ ਝੂਠੇ ਸਨ। ਇਹ ਉਹ ਲੋਕ ਹਨ, ਜਿਨ੍ਹਾਂ ਦੇ ਦੋਹਰੇ ਮਾਪਦੰਡ ਹਨ। 

ਇਹ ਵੀ ਪੜ੍ਹੋ - ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਹੁਣ ਮਿਲੇਗੀ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ

ਮੋਦੀ ਨੇ ਕਿਹਾ ਕਿ ਮੈਂ ਦੇਸ਼ ਨੂੰ ਵਾਰ-ਵਾਰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਦਾ ਪਾਖੰਡ ਚੱਲ ਰਿਹਾ ਹੈ। ਇਹ ਲੋਕ ਦਿੱਲੀ ਵਿਚ ਇਕ ਮੰਚ 'ਤੇ ਬੈਠ ਕੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਰੈਲੀਆਂ ਕਰਦੇ ਹਨ। ਇਨ੍ਹਾਂ ਦੇ ਬੰਦੇ ਕੇਰਲ ਵਿਚ ਆਪਣੇ ਹੀ ਇਕ ਸਾਥੀ ਦੇ ਮੁੱਖ ਮੰਤਰੀ ਨੂੰ ਜੇਲ੍ਹ ਭੇਜਣ ਦੀ ਗੱਲ ਕਰਦੇ ਹਨ। ਇਸ ਵਿੱਚ ਵੀ ਦੋਗਲਾਪਣ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News