ਮੀਡੀਆ ਸਾਹਮਣੇ ਆਏ SC ਦੇ 4 ਜੱਜ, ਪੀ.ਐੱਮ. ਮੋਦੀ ਨੇ ਕਾਨੂੰਨ ਮੰਤਰੀ ਨੂੰ ਕੀਤਾ ਤਲੱਬ

Friday, Jan 12, 2018 - 02:00 PM (IST)

ਮੀਡੀਆ ਸਾਹਮਣੇ ਆਏ SC ਦੇ 4 ਜੱਜ, ਪੀ.ਐੱਮ. ਮੋਦੀ ਨੇ ਕਾਨੂੰਨ ਮੰਤਰੀ ਨੂੰ ਕੀਤਾ ਤਲੱਬ

ਨਵੀਂ ਦਿੱਲੀ— ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਸੰਬੋਧਨ ਕੀਤਾ। ਜੱਜਾਂ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਸਰਕਾਰ 'ਚ ਹੜਕੰਪ ਮਚ ਗਿਆ। ਇਸ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਰਾਜ ਮੰਤਰੀ ਪੀ.ਪੀ. ਚੌਧਰੀ ਨੂੰ ਤਲੱਬ ਕੀਤਾ। ਸੂਤਰਾਂ ਅਨੁਸਾਰ ਪੀ.ਐੱਮ. ਇਸ ਮਾਮਲੇ ਨੂੰ ਜ਼ਿਆਦਾ ਤੂਲ ਨਹੀਂ ਦੇਣਾ ਚਾਹੁੰਦੇ ਅਤੇ ਇਸੇ ਕਾਰਨ ਕਾਨੂੰਨ ਮੰਤਰੀ ਨੂੰ ਬੁਲਾ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰ ਸਕਦੇ ਹਨ। ਇਹ ਪਹਿਲਾ ਅਜਿਹਾ ਮੌਕਾ ਹੈ, ਜਦੋਂ ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ਨੇ ਮੀਡੀਆ ਦੇ ਸਾਹਮਣੇ ਆਪਣੀਆਂ ਪਰੇਸ਼ਾਨੀਆਂ ਨੂੰ ਜ਼ਾਹਰ ਕੀਤਾ ਅਤੇ ਕੋਰਟ ਪ੍ਰਸ਼ਾਸਨ ਦੇ ਕੰਮਕਾਰ 'ਤੇ ਵੀ ਸਵਾਲ ਚੁੱਕਿਆ।
ਚਾਰਾਂ ਜੱਜਾਂ ਨੇ ਦੋਸ਼ ਲਗਾਇਆ ਕਿ ਕੋਰਟ ਦਾ ਪ੍ਰਸ਼ਾਸਨ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਹੈ, ਜੇਕਰ ਅਜਿਹਾ ਲੱਗਦਾ ਰਿਹਾ ਤਾਂ ਲੋਕਤੰਤਰੀ ਖਤਰੇ 'ਚ ਹੈ। ਜੱਜਾਂ ਨੇ ਇਹ ਵੀ ਦੱਸਿਆ ਕਿ ਇਸ ਸੰਬੰਧੀ ਉਹ ਪਹਿਲਾਂ ਚੀਫ ਜਸਟਿਸ ਨੂੰ ਖੱਤ ਲਿਖ ਚੁਕੇ ਹਨ, ਜਦੋਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਅੱਜ ਸਾਹਮਣੇ ਆਏ। ਉਨ੍ਹਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ 'ਤੇ ਕੋਈ ਦੋਸ਼ ਲਗਾਏ ਕਿ ਅਸੀਂ ਚੰਗੀ ਤਰ੍ਹਾਂ ਕੰਮ ਨਹੀਂ ਕੀਤਾ। ਅਸੀਂ ਤਾਂ ਸਿਰਫ ਦੇਸ਼ ਦੇ ਪ੍ਰਤੀ ਆਪਣਾ ਕਰਜ਼ ਅਦਾ ਕਰ ਰਹੇ ਹਨ। ਪ੍ਰੈੱਸ ਕਾਨਫਰੰਸ 'ਚ ਜਸਟਿਸ ਚਲਾਮੇਸ਼ਵਰ, ਜਸਟਿਸ ਰੰਜਨ ਗੋਗੋਈ, ਮਦਨ ਲੋਕੁਰ ਅਤੇ ਕੁਰੀਅਨ ਜੋਸੇਫ ਸ਼ਾਮਲ ਸਨ।


Related News