PM ਮੋਦੀ ਕੈਬਨਿਟ ਦੀ ਅਹਿਮ ਬੈਠਕ, ਲਏ ਜਾ ਸਕਦੇ ਹਨ ਕਈ ਫ਼ੈਸਲੇ
Wednesday, Jul 14, 2021 - 02:08 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਯਾਨੀ ਕਿ ਅੱਜ ਆਪਣੇ ਆਵਾਸ ’ਤੇ ਕੈਬਨਿਟ ਬੈਠਕ ਕਰ ਰਹੇ ਹਨ। ਦੱਸ ਦੇਈਏ ਕਿ ਕੈਬਨਿਟ ਵਿਸਥਾਰ ਤੋਂ ਬਾਅਦ ਨਵੇਂ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਬੈਠਕ ਹੈ। ਇਸ ਤੋਂ ਪਹਿਲਾਂ ਕੈਬਨਿਟ ਦੀ ਬੈਠਕ ਅਪ੍ਰੈਲ ਮਹੀਨੇ ’ਚ ਹੋਈ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਜ ਦੀ ਇਸ ਬੈਠਕ ਵਿਚ ਕਈ ਅਹਿਮ ਮੁੱਦਿਆਂ ’ਤੇ ਚਰਚਾ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੈਬਨਿਟ ’ਚ 7 ਬੀਬੀਆਂ ਸਮੇਤ 43 ਮੰਤਰੀ ਸ਼ਾਮਲ ਹੋਏ ਹਨ। ਇਨ੍ਹਾਂ ’ਚੋਂ 36 ਨਵੇਂ ਚਿਹਰੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬੈਠਕ ’ਚ ਕੁਝ ਅਹਿਮ ਮੁੱਦਿਆਂ ’ਤੇ ਚਰਚਾ ਹੋ ਸਕਦੀ ਹੈ ਅਤੇ ਕੁਝ ਵੱਡੇ ਫ਼ੈਸਲੇ ਲਏ ਜਾ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਬੈਠਕ ਵਿਚ ਕਿਸਾਨਾਂ, ਸਿਹਤ ਐਮਰਜੈਂਸੀ ਸਮੇਤ ਕੋਰੋਨਾ ਮਾਮਲਿਆਂ ’ਤੇ ਚਰਚਾ ਹੋ ਸਕਦੀ ਹੈ। ਮੋਦੀ ਨਵੀਂ ਕੈਬਨਿਟ ਨੂੰ ਟਾਸਕ ਵੀ ਦੇ ਸਕਦੇ ਹਨ। ਦਰਅਸਲ ਮੋਦੀ ਆਪਣੀ ਟੀਮ ਦੇ ਹਰ ਮੰਤਰੀ ਨੂੰ ਉਨ੍ਹਾਂ ਦੇ ਫੀਲਡ ਵਿਚ ਕੰਮ ਕਰਨ ਦਾ ਟਾਸਕ ਦਿੰਦੇ ਹਨ ਅਤੇ ਫਿਰ ਉਸ ਦੀ ਰਿਪੋਰਟ ਵੀ ਲੈਂਦੇ ਹਨ ਕਿ ਜੋ ਕੰਮ ਉਨ੍ਹਾਂ ਨੂੰ ਸੌਂਪਿਆ ਗਿਆ ਸੀ ਕਿੰਨਾ ਅਤੇ ਕਿੱਥੋਂ ਤੱਕ ਪੂਰਾ ਹੋਇਆ ਹੈ।