ਬੈਂਗਲੁਰੂ ''ਚ PM ਮੋਦੀ ਦਾ 8 ਕਿਲੋਮੀਟਰ ਲੰਮਾ ਰੋਡ ਸ਼ੋਅ, ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ

05/07/2023 11:33:26 AM

ਬੈਂਗਲੁਰੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ 'ਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਤਵਾਰ ਸਵੇਰੇ ਬੈਂਗਲੁਰੂ 'ਚ 8 ਕਿਲੋਮੀਟਰ ਲੰਮਾ ਰੋਡ ਸ਼ੋਅ ਕੀਤਾ। ਭਾਜਪਾ ਨਾਲ ਜੁੜੇ ਸੂਤਰਾਂ ਮੁਤਾਬਕ ਥਿੱਪਾਸੰਦਰਾ ਸਥਿਤ ਕੈਂਪੇਗੌੜਾ ਦੀ ਮੂਰਤੀ ਤੋਂ ਟ੍ਰਿਨਿਟੀ ਸਰਕਲ ਤੱਕ ਕੱਢਿਆ ਜਾ ਰਿਹਾ ਰੋਡ ਸ਼ੋਅ ਡੇਢ ਘੰਟੇ 'ਚ ਖਤਮ ਹੋਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਰੋਡ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕੇਂਪੇਗੌੜਾ (ਬੈਂਗਲੁਰੂ ਦੇ ਸੰਸਥਾਪਕ) ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਹ ਰੋਡ ਸ਼ੋਅ ਪੰਜ ਵਿਧਾਨ ਸਭਾ ਹਲਕਿਆਂ ਵਿਚੋਂ ਗੁਜ਼ਰੇਗਾ। ਪ੍ਰਧਾਨ ਮੰਤਰੀ ਦੇ ਨਾਲ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਅਤੇ ਬੈਂਗਲੁਰੂ ਕੇਂਦਰੀ ਸੰਸਦ ਪੀ.ਸੀ ਮੋਹਨ ਰੋਡ ਸ਼ੋਅ ਲਈ ਵਿਸ਼ੇਸ਼ ਤੌਰ 'ਤੇ ਵਾਹਨ ਵਿਚ ਸਵਾਰ ਹਨ।

ਇਹ ਵੀ ਪੜ੍ਹੋ- ਕਿਸਾਨਾਂ ਦੇ ਦਿੱਲੀ ਕੂਚ ਦੇ ਸੱਦੇ ਮਗਰੋਂ ਜੰਤਰ-ਮੰਤਰ 'ਤੇ ਪੁਲਸ ਦੀ ਭਾਰੀ ਤਾਇਨਾਤੀ, ਸਿੰਘੂ ਬਾਰਡਰ 'ਤੇ ਸੁਰੱਖਿਆ ਸਖ਼ਤ

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰੋਡ ਸ਼ੋਅ ਬਿਨਾਂ ਕਿਸੇ ਰੁਕਾਵਟ ਦੇ ਹੋਣ ਨੂੰ ਯਕੀਨੀ ਬਣਾਉਣ ਲਈ ਸੜਕਾਂ 'ਤੇ ਬੈਰੀਕੇਡਿੰਗ ਸਮੇਤ ਪੂਰੇ ਰੂਟ 'ਤੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਸੜਕਾਂ 'ਤੇ ਹਜ਼ਾਰਾਂ ਲੋਕਾਂ ਇਕੱਠੇ ਹੋਏ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਫੁੱਲਾਂ ਦੀ ਵਰਖਾ ਕੀਤੀ।  ਪੂਰੇ ਰੂਟ 'ਤੇ ਭਾਜਪਾ ਦੇ ਝੰਡੇ ਲਗਾਏ ਗਏ ਹਨ ਅਤੇ ਪਾਰਟੀ ਸਮਰਥਕਾਂ ਨੇ ਭਗਵੇਂ ਰੰਗ ਦੇ ਸ਼ਾਲ ਅਤੇ ਟੋਪੀਆਂ ਪਹਿਨੀਆਂ ਹੋਈਆਂ ਹਨ, ਜਿਸ ਨਾਲ ਪੂਰਾ ਰਸਤਾ ਭਗਵਾ ਰੰਗ ਦਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ- ਬਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ; 5 ਲੋਕਾਂ ਦੀ ਮੌਤ, ਮਚੀ ਚੀਕ ਪੁਕਾਰ

ਭਾਜਪਾ ਪਾਰਟੀ ਵਲੋਂ ਸ਼ੁੱਕਰਵਾਰ ਨੂੰ ਐਤਵਾਰ ਨੂੰ ਹੋਣ ਵਾਲੀ ਰਾਸ਼ਟਰੀ ਯੋਗਤਾ ਸਹਿ ਦਾਖਲਾ ਪ੍ਰੀਖਿਆ (NEET) ਨੂੰ ਧਿਆਨ 'ਚ ਰੱਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੇ ਦੋ ਦਿਨਾਂ ਰੋਡ ਸ਼ੋਅ ਦੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਸੀ। ਖ਼ਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਬੈਂਗਲੁਰੂ 'ਚ ਰੋਡ ਸ਼ੋਅ ਕੀਤਾ ਸੀ ਅਤੇ ਬਾਗਲਕੋਟ ਜ਼ਿਲ੍ਹੇ ਦੇ ਬਦਾਮੀ ਅਤੇ ਹਾਵੇਰੀ ਵਿਚ ਰੈਲੀਆਂ ਨੂੰ ਸੰਬੋਧਨ ਕੀਤਾ ਸੀ।


Tanu

Content Editor

Related News