PM ਮੋਦੀ ਬਣੇ ਸੋਮਨਾਥ ਮੰਦਰ ਟਰੱਸਟ ਦੇ ਨਵੇਂ ਪ੍ਰਧਾਨ

Tuesday, Jan 19, 2021 - 01:43 AM (IST)

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਨਾਥ ਮੰਦਰ ਟਰੱਸਟ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਸੋਮਨਾਥ ਮੰਦਰ ਟਰੱਸਟ ਨੇ ਪੀ.ਐੱਮ. ਮੋਦੀ ਨੂੰ ਆਪਣਾ ਨਵਾਂ ਪ੍ਰਧਾਨ ਚੁਣਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ। ਪੀ.ਐੱਮ. ਮੋਦੀ ਨੂੰ ਸਾਰਿਆਂ ਦੀ ਸਹਿਮਤੀ ਨਾਲ ਟਰੱਸਟ ਦਾ ਪ੍ਰਧਾਨ ਚੁਣਿਆ ਗਿਆ।
ਇਹ ਵੀ ਪੜ੍ਹੋ- ਮਿਲੋ ਤੇਲੰਗਾਨਾ ਦੀ ਆਦਿਲਕਸ਼ਮੀ ਨੂੰ, ਟਰੱਕਾਂ ਦੇ ਪੰਚਰ ਲਗਾ ਚਲਾਉਂਦੀ ਹੈ ਪਰਿਵਾਰ

ਆਪਣੇ ਟਵੀਟ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸੋਮਨਾਥ ਮੰਦਰ ਟਰੱਸਟ ਦੇ ਪ੍ਰਧਾਨ ਬਣਨ 'ਤੇ ਵਧਾਈ ਦਿੰਦਾ ਹਾਂ। ਉਨ੍ਹਾਂ ਅੱਗੇ ਲਿਖਿਆ ਕਿ ਸੋਮਨਾਥ ਤੀਰਥ ਥਾਂ  ਦੇ ਵਿਕਾਸ ਲਈ ਮੋਦੀ ਜੀ ਦਾ ਸਮਰਪਣ ਅਨੌਖਾ ਰਿਹਾ ਹੈ। ਉਨ੍ਹਾਂ ਦੀ ਅਗਵਾਈ ਵਿੱਚ ਟਰੱਸਟ, ਸੋਮਨਾਥ ਮੰਦਰ ਦੀ ਸ਼ਾਨ ਨੂੰ ਹੋਰ ਵਧਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ  ਸੋਮਨਾਥ ਟਰੱਸਟ ਦੇ ਪ੍ਰਧਾਨ ਸਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇਹ ਅਹੁਦਾ ਖਾਲੀ ਸੀ, ਜਿਸ ਤੋਂ ਬਾਅਦ ਹੁਣ ਪੀ.ਐੱਮ. ਮੋਦੀ ਪ੍ਰਧਾਨ ਦੇ ਤੌਰ 'ਤੇ ਚੁਣੇ ਗਏ।
ਇਹ ਵੀ ਪੜ੍ਹੋ- ਕਿਸਾਨਾਂ ਨੂੰ ਖ਼ਾਲਿਸਤਾਨੀ ਕਹੇ ਜਾਣ 'ਤੇ ਬੋਲੇ ਰਾਜਨਾਥ- 'ਮੈਂ ਬਰਦਾਸ਼ਤ ਨਹੀਂ ਕਰਾਂਗਾ, ਸਿੱਖ ਮੇਰੇ ਵੱਡੇ ਭਰਾ'

ਪੀ.ਐੱਮ. ਮੋਦੀ ਜਿੱਥੇ ਪ੍ਰਧਾਨ ਬਣੇ ਹਨ ਤਾਂ ਉਥੇ ਹੀ ਅਮਿਤ ਸ਼ਾਹ ਸਮੇਤ 6 ਲੋਕ ਟਰੱਸਟੀ ਬਣਾਏ ਗਏ ਹਨ। ਸਾਲ 1950 ਵਿੱਚ ਬਣੇ ਇਸ ਟਰੱਸਟ ਵਿੱਚ 8 ਮੈਂਬਰ ਹੁੰਦੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਭਾਜਪਾ ਨੇਤਾ ਲਾਲਕ੍ਰਿਸ਼ਣ ਆਡਵਾਣੀ, ਗੁਜਰਾਤ ਦੇ ਸਾਬਕਾ ਮੁੱਖ ਸਕੱਤਰ ਪ੍ਰਵੀਣ ਲਾਹੇਰੀ, ਅੰਬੁਜਾ ਨਯੋਤੀਆ ਗਰੁੱਪ ਦੇ ਹਰਸ਼ਵਰਧਨ ਨਯੋਤੀਆ, ਸੰਸਕ੍ਰਿਤ ਦੇ ਰਿਟਾਇਰਡ ਪ੍ਰੋਫੈਸਰ ਜੇ.ਡੀ. ਪਰਮਾਰ ਆਦਿ ਸ਼ਾਮਿਲ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News