ਤਿੰਨ ਸਾਲਾਂ ’ਚ ਭਾਰਤ-ਮੱਧ ਏਸ਼ੀਆ ਕੁਨੈਕਟੀਵਿਟੀ ਨੂੰ ਮਜ਼ਬੂਤ ਬਣਾਓ: ਮੋਦੀ

Thursday, Jan 27, 2022 - 06:24 PM (IST)

ਤਿੰਨ ਸਾਲਾਂ ’ਚ ਭਾਰਤ-ਮੱਧ ਏਸ਼ੀਆ ਕੁਨੈਕਟੀਵਿਟੀ ਨੂੰ ਮਜ਼ਬੂਤ ਬਣਾਓ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭਾਰਤ-ਮੱਧ ਏਸ਼ੀਆ ਸੰਮੇਲਨ ਦੀ ਪਹਿਲੀ ਬੈਠਕ ’ਚ ਵਰਚੁਅਲੀ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਮੱਧ ਏਸ਼ੀਆ ਦੇਸ਼ਾਂ ਦੇ ਕੂਟਨੀਤਿਕ ਸੰਬੰਧਾਂ ਨੇ 30 ਸਾਲ ਪੂਰੇ ਕਰ ਲਏ ਹਨ, ਪਿਛਲੇ 3 ਦਹਾਕਿਆਂ ’ਚ ਸਾਡੇ ਸਹਿਯੋਗੀਆਂ ਨੇ ਕਈ ਸਫਲਤਾਵਾਂ ਹਾਸਲ ਕੀਤੀਆਂ ਹਨ। ਹੁਣ ਇਸ ਮਹੱਤਵਪੂਰਨ ਪੜਾਅ ’ਤੇ ਸਾਨੂੰ ਆਉਣ ਵਾਲੇ ਸਾਲਾਂ ਲਈ ਇਕ ਮਹੱਤਵਪੂਰਨ ਵਿਜ਼ਨ ਪਰਿਭਾਸ਼ਿਤ ਕਰਨਾ ਚਾਹੀਦਾ ਹੈ। ਅਜਿਹਾ ਵਿਜ਼ਨ ਜੋ ਬਦਲਦੇ ਵਿਸ਼ਵ ’ਚ ਸਾਡੇ ਲੋਕਾਂ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ।

ਉਨ੍ਹਾਂ ਕਿਹਾ ਕਿ ਖੇਤਰੀ ਸੁਰੱਖਿਆ ਲਈ ਸਾਰਿਆਂ ਦੀਆਂ ਚਿੰਤਾਵਾਂ ਅਤੇ ਉਦੇਸ਼ ਦਾ ਸਨਮਾਨ ਹੈ। ਅਫਗਾਨਿਸਤਾਨ ਦੇ ਘਟਨਾਕ੍ਰਮ ਨਾਲ ਅਸੀਂ ਸਾਰੇ ਚਿੰਤਿਤ ਹਾਂ। ਇਸ  ਸੰਦਰਭ ’ਚ ਸਾਡਾ ਆਪਸੀ ਸਹਿਯੋਗ ਖੇਤਰੀ ਸੁਰੱਖਿਆ ਅਤੇ ਸਥਿਰਤਾ ਲਈ ਹੋਰ ਮਹੱਤਵਪੂਰਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸੰਮੇਲਨ ਦੇ 3 ਪ੍ਰਮੁੱਖ ਉਦੇਸ਼ ਹਨ। ਪਹਿਲਾ ਇਹ ਸਪਸ਼ਟ ਕਰਨਾ ਕਿ ਭਾਰਤ ਅਤੇ ਮੱਧ ਏਸ਼ੀਆ ਦਾ ਆਪਸੀ ਸਹਿਯੋਗ ਖੇਤਰੀ ਸੁੁਰੱਖਿਆ ਅਤੇ ਖੁਸ਼ਹਾਲੀ ਲਈ ਜ਼ਰੂਰੀ ਹੈ। ਭਾਰਤ ਵੱਲੋਂ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੱਧ ਏਸ਼ੀਆ ਇਕ ਏਕੀਕ੍ਰਿਤ ਅਤੇ ਸਥਿਰ ਵਿਸਤ੍ਰਿਤ ਗੁਆਂਢ ਦੇ ਭਾਰਤ ਦੇ ਦ੍ਰਿਸ਼ਟੀਕੌਣ ਦਾ ਕੇਂਦਰ ਹੈ।

 

ਉਨ੍ਹਾਂ ਕਿਹਾ ਕਿ ਦੂਜਾ ਉਦੇਸ਼ ਸਾਡੇ ਸਹਿਯੋਗ ਨੂੰ ਇਕ ਪ੍ਰਭਾਵੀ ਢਾਂਚਾ ਦੇਣਾ ਹੈ। ਇਸ ਨਾਲ ਵੱਖ-ਵੱਖ ਪੱਧਰਾਂ ’ਤੇ ਅਤੇ ਵੱਖ-ਵੱਖ ਹਿੱਤ ਧਾਰਕਾਂ ਵਿਚਾਲੇ ਨਿਯਮਿਤ ਗੱਲਬਾਤ ਦਾ ਇਕ ਢਾਂਚਾ ਸਥਾਪਿਤ ਹੋਵੇਗਾ ਅਤੇ ਤੀਜਾ ਉਦੇਸ਼ ਸਾਡੇ ਸਹਿਯੋਗ ਲਈ ਇਕ ਮਹੱਤਵਪੂਰਨ ਰੋਡਮੈਪ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਾਰੇ ਉਦੇਸ਼ ਏਸ਼ੀਆਈ ਦੇਸ਼ਾਂ ਦੇ ਨਾਲ ਗਹਿਰੇ ਸੰਬੰਧ ਹਨ। ਕਜਾਖਸਤਾਨ ਭਾਰਤ ਦੀ ਊਰਜਾ ’ਚ ਇਕ ਅਹਿਮ ਹਿੱਸੇਦਾਰ ਬਣ ਗਿਆ ਹੈ। ਮੈਂ ਕਜਾਖਸਤਾਨ ’ਚ ਹਾਲ ’ਚ ਹੀ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟ ਕਰਦਾ ਹਾਂ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਏਸ਼ੀਆਈ ਦੇਸ਼ਾਂ ਦੇ ਨਾਲ ਭਾਰਤ ਦੇ ਰਿਸ਼ਤਿਆਂ ਦੀ ਨਵੀਂ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਇਸ ਦੌਰਾਨ ਤਾਜਿਕਿਸਤਾਨ, ਉਜੇਕਿਬਸਤਾਨ, ਕਿਰਗਿਸਤਾਨ, ਕਜਾਖਸਤਾਨ ਅਤੇ ਤੁਰਕਮੇਨਿਸਤਾਨ ਦੇ ਰਾਸ਼ਟਰਪਿਤਾ ਨਾਲ ਬੈਠਕ ਹੋਈ। ਗਲੋਬਲ ਕੂਟਨੀਤੀ ਦੇ ਤੇਜ਼ੀ ਨਾਲ ਬਦਲ ਰਹੇ ਸਮੀਕਰਨਾਂ ਨੂੰ ਦੇਖਦੇ ਹੋਏ ਭਾਰਤ ਲਈ ਇਸ ਬੈਠਕ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਪਰ ਇਸ ਦੇ ਨਾਲ ਹੀ ਕਈ ਸਾਰੀਆਂ ਚੁਣੌਤੀਆਂ ਵੀ ਦਿੱਸ ਰਹੀਆਂ ਹਨ।


author

Rakesh

Content Editor

Related News