ਰੱਖਿਆ ਉਦਯੋਗ 'ਚ 'ਆਤਮ ਨਿਰਭਰ ਭਾਰਤ': ਮੋਦੀ ਬੋਲੇ- ਸਾਡਾ ਟੀਚਾ ਭਾਰਤ 'ਚ ਹੀ ਵਧੇ ਉਤਪਾਦਨ

Thursday, Aug 27, 2020 - 06:25 PM (IST)

ਰੱਖਿਆ ਉਦਯੋਗ 'ਚ 'ਆਤਮ ਨਿਰਭਰ ਭਾਰਤ': ਮੋਦੀ ਬੋਲੇ- ਸਾਡਾ ਟੀਚਾ ਭਾਰਤ 'ਚ ਹੀ ਵਧੇ ਉਤਪਾਦਨ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਯਾਨੀ ਕਿ ਅੱਜ ਰੱਖਿਆ ਨਿਰਮਾਣ 'ਚ ਆਤਮ ਨਿਰਭਰ ਭਾਰਤ ਵਿਸ਼ੇ 'ਤੇ ਵੈਬੀਨਾਰ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੱਖਿਆ ਉਤਪਾਦਨ ਦੇ ਖੇਤਰ 'ਚ ਆਤਮ ਨਿਰਭਰ ਭਾਰਤ ਗਲੋਬਲ ਅਰਥਵਿਵਸਥਾ ਨੂੰ ਮਜ਼ਬੂਤ ਬਣਾਏਗਾ। ਭਾਰਤ ਕੋਲ ਰੱਖਿਆ ਨਿਰਮਾਣ ਦੀ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਮਿਸ਼ਨ ਮੋੜ ਲਈ ਜੀਅ ਤੋੜ ਕੋਸ਼ਿਸ਼ ਨਾਲ ਜੁੱਟੇ ਹੋਏ ਹਨ। ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਤੋਂ ਬਹੁਤ ਚੰਗੇ ਨਤੀਜੇ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਾਲਾਂ ਤੋਂ ਸਾਡੀ ਕੋਸ਼ਿਸ਼ ਹੈ ਕਿ ਰੱਖਿਆ ਨਿਰਮਾਣ ਵਿਚ ਬੇੜੀਆਂ ਨੂੰ ਤੋੜਿਆ ਜਾਵੇ। 

ਮੋਦੀ ਨੇ ਕਿਹਾ ਕਿ ਭਾਰਤ ਜਦੋਂ ਆਜ਼ਾਦ ਹੋਇਆ ਸੀ ਤਾਂ ਉਸ ਸਮੇਂ ਰੱਖਿਆ ਉਤਪਾਦਨ ਦਾ ਇਕੋ ਸਿਸਟਮ ਸੀ ਪਰ ਭਾਰਤ ਦੀ ਬਦਕਿਸਮਤੀ ਰਹੀ ਕਿ ਦਹਾਕਿਆਂ ਤੱਕ ਇਸ ਵਿਸ਼ੇ 'ਤੇ ਓਨਾਂ ਧਿਆਨ ਨਹੀਂ ਦਿੱਤਾ ਗਿਆ, ਜਿਨ੍ਹਾਂ ਦੇਣਾ ਚਾਹੀਦਾ ਹੈ। ਕਈ ਦੇਸ਼ ਪਿਛਲੇ 50 ਸਾਲਾਂ 'ਚ ਸਾਡੇ ਤੋਂ ਬਹੁਤ ਅੱਗੇ ਗਏ। ਪਰ ਹੁਣ ਸਥਿਤੀ ਬਦਲ ਰਹੀ ਹੈ। ਤੁਸੀਂ ਅਨੁਭਵ ਕੀਤਾ ਹੋਵੇਗਾ ਕਿ ਪਿਛਲੇ ਕੁਝ ਸਾਲਾਂ 'ਚ ਸਾਡੀ ਕੋਸ਼ਿਸ਼ ਇਸ ਸੈਕਟਰ 'ਚ ਨਾਲ ਜੁੜੀਆਂ ਸਾਰੀਆਂ ਬੇੜੀਆਂ ਤੋੜਨ ਦੀ ਲਗਾਤਾਰ ਕੋਸ਼ਿਸ਼ ਹੈ। ਸਾਡੀ ਕੋਸ਼ਿਸ਼ ਹੈ ਕਿ ਭਾਰਤ 'ਚ ਰੱਖਿਆ ਉਤਪਾਦਾਂ ਦਾ ਨਿਰਮਾਣ ਹੋਵੇ, ਨਵੀਂ ਤਕਨਾਲੋਜੀ ਦਾ ਭਾਰਤ 'ਚ ਵਿਕਾਸ ਹੋਵੇ ਅਤੇ ਪ੍ਰਾਈਵੇਟ ਸੈਕਟਰ ਦਾ ਇਸ ਵਿਸ਼ੇਸ਼ ਖੇਤਰ 'ਚ ਵਿਸਥਾਰ ਹੋਵੇ। ਇਸ ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਇੱਥੇ ਹੋ ਰਹੀ ਕੋਸ਼ਿਸ਼ਾਂ ਤੋਂ ਜੋ ਨਤੀਜੇ ਮਿਲਣਗੇ ਉਸ ਤੋਂ ਆਤਮ ਨਿਰਭਰਤਾ ਦੀ ਸਾਡੀ ਕੋਸ਼ਿਸ਼ ਨੂੰ ਰਫ਼ਤਾਰ ਮਿਲੇਗੀ। ਬਹੁਤ ਲੰਬੇ ਸਮੇਂ ਤੋਂ ਚੀਫ ਆਫ ਡਿਫੈਂਸ ਦਾ ਵਿਚਾਰ ਕੀਤਾ ਜਾ ਰਿਹਾ ਸੀ ਪਰ ਇਹ ਫ਼ੈਸਲਾ ਨਹੀਂ ਹੋ ਪਾ ਰਿਹਾ ਸੀ। ਪਿਛਲੇ ਕੁਝ ਸਾਲਾਂ 'ਚ ਸਾਡੀ ਕੋਸ਼ਿਸ਼ ਰੱਖਿਆ ਨਿਰਮਾਣ ਸੈਕਟਰ ਨਾਲ ਜੁੜੀਆਂ ਸਾਰੀਆਂ ਬੇੜੀਆਂ ਨੂੰ ਤੋੜਨ ਦੀ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਹਥਿਆਰ ਕਾਰਖਾਨਿਆਂ ਨੂੰ ਸਰਕਾਰੀ ਮਹਿਕਮਿਆਂ ਵਾਂਗ ਚਲਾਇਆ ਜਾ ਰਿਹਾ ਸੀ। ਇਕ ਸੀਮਤ ਵਿਜ਼ਨ ਕਾਰਨ ਦੇਸ਼ ਦਾ ਨੁਕਸਾਨ ਤਾਂ ਹੋਇਆ ਹੀ, ਨਾਲ ਹੀ ਉੱਥੇ ਕੰਮ ਕਰਨ ਵਾਲੇ ਮਿਹਨਤੀ, ਅਨੁਭਵੀ ਅਤੇ ਹੁਨਰਮੰਦ ਵਰਗ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ 101 ਰੱਖਿਆ ਉਤਪਾਦਨਾਂ ਨੂੰ ਪੂਰੀ ਤਰ੍ਹਾਂ ਨਾਲ ਘਰੇਲੂ ਖਰੀਦ ਲਈ ਸੁਰੱਖਿਅਤ ਕਰ ਦਿੱਤਾ ਗਿਆ ਹੈ। ਆਧੁਨਿਕ ਉਪਕਰਣਾਂ 'ਚ ਆਤਮ ਨਿਰਭਰਤਾ ਲਈ ਤਕਨੀਕੀ ਅਪਗ੍ਰੇਡੇਸ਼ਨ ਜ਼ਰੂਰੀ ਹੈ। ਇਸ ਲਈ ਡੀ. ਆਰ. ਡੀ. ਓ. ਤੋਂ ਇਲਾਵਾ ਨਿੱਜੀ ਖੇਤਰ ਅਤੇ ਅਕੈਡਮਿਕ ਇੰਸਟੀਚਿਊਟ 'ਚ ਵੀ ਕੰਮ ਕੀਤਾ ਜਾ ਰਿਹਾ ਹੈ। ਆਉਣ ਵਾਲੇ 5 ਸਾਲਾਂ 'ਚ 20 ਹਜ਼ਾਰ ਕਰੋੜ ਦੇ ਨਿਵੇਸ਼ ਦਾ ਟੀਚਾ ਰੱਖਿਆ ਗਿਆ ਹੈ।


author

Tanu

Content Editor

Related News