ਭਾਰਤ ਕੋਲ ਰੱਖਿਆ ਨਿਰਮਾਣ ਦੀ ਸਮਰੱਥਾ : ਪੀ. ਐੱਮ. ਮੋਦੀ

08/27/2020 6:11:04 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਯਾਨੀ ਕਿ ਅੱਜ ਰੱਖਿਆ ਨਿਰਮਾਣ 'ਚ ਆਤਮ ਨਿਰਭਰ ਭਾਰਤ ਵਿਸ਼ੇ 'ਤੇ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੱਖਿਆ ਉਤਪਾਦਨ ਦੇ ਖੇਤਰ 'ਚ ਆਤਮ ਨਿਰਭਰ ਭਾਰਤ ਗਲੋਬਲ ਅਰਥਵਿਵਸਥਾ ਨੂੰ ਮਜ਼ਬੂਤ ਬਣਾਏਗਾ। ਭਾਰਤ ਕੋਲ ਰੱਖਿਆ ਨਿਰਮਾਣ ਦੀ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਮਿਸ਼ਨ ਮੋੜ ਲਈ ਜੀਅ ਤੋੜ ਕੋਸ਼ਿਸ਼ ਨਾਲ ਜੁੱਟੇ ਹੋਏ ਹਨ। ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਤੋਂ ਬਹੁਤ ਚੰਗੇ ਨਤੀਜੇ ਮਿਲ ਸਕਦੇ ਹਨ। 


ਮੋਦੀ ਨੇ ਕਿਹਾ ਕਿ ਭਾਰਤ ਜਦੋਂ ਆਜ਼ਾਦ ਹੋਇਆ ਸੀ ਤਾਂ ਉਸ ਸਮੇਂ ਰੱਖਿਆ ਉਤਪਾਦਨ ਦਾ ਇਕੋ ਸਿਸਟਮ ਸੀ ਪਰ ਭਾਰਤ ਦੀ ਬਦਕਿਸਮਤੀ ਰਹੀ ਕਿ ਦਹਾਕਿਆਂ ਤੱਕ ਇਸ ਵਿਸ਼ੇ 'ਤੇ ਓਨਾਂ ਧਿਆਨ ਨਹੀਂ ਦਿੱਤਾ ਗਿਆ, ਜਿਨ੍ਹਾਂ ਦੇਣਾ ਚਾਹੀਦਾ ਹੈ। ਕਈ ਦੇਸ਼ ਪਿਛਲੇ 50 ਸਾਲਾਂ 'ਚ ਸਾਡੇ ਤੋਂ ਬਹੁਤ ਅੱਗੇ ਗਏ। ਪਰ ਹੁਣ ਸਥਿਤੀ ਬਦਲ ਰਹੀ ਹੈ। ਤੁਸੀਂ ਅਨੁਭਵ ਕੀਤਾ ਹੋਵੇਗਾ ਕਿ ਪਿਛਲੇ ਕੁਝ ਸਾਲਾਂ 'ਚ ਸਾਡੀ ਕੋਸ਼ਿਸ਼ ਇਸ ਸੈਕਟਰ 'ਚ ਨਾਲ ਜੁੜੀਆਂ ਸਾਰੀਆਂ ਬੇੜੀਆਂ ਤੋੜਨ ਦੀ ਲਗਾਤਾਰ ਕੋਸ਼ਿਸ਼ ਹੈ।

ਸਾਡੀ ਕੋਸ਼ਿਸ਼ ਹੈ ਕਿ ਭਾਰਤ 'ਚ ਰੱਖਿਆ ਉਤਪਾਦਾਂ ਦਾ ਨਿਰਮਾਣ ਹੋਵੇ, ਨਵੀਂ ਤਕਨਾਲੋਜੀ ਦਾ ਭਾਰਤ 'ਚ ਵਿਕਾਸ ਹੋਵੇ ਅਤੇ ਪ੍ਰਾਈਵੇਟ ਸੈਕਟਰ ਦਾ ਇਸ ਵਿਸ਼ੇਸ਼ ਖੇਤਰ 'ਚ ਵਿਸਥਾਰ ਹੋਵੇ। ਇਸ ਲਈ ਲਾਇਸੈਂਸ ਪ੍ਰਕਿਰਿਆ 'ਚ ਸੁਧਾਰ ਹੋਵੇ, ਅਜਿਹੇ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਇੱਥੇ ਹੋ ਰਹੀ ਕੋਸ਼ਿਸ਼ਾਂ ਤੋਂ ਜੋ ਨਤੀਜੇ ਮਿਲਣਗੇ ਉਸ ਤੋਂ ਆਤਮ ਨਿਰਭਰਤਾ ਦੀ ਸਾਡੀ ਕੋਸ਼ਿਸ਼ ਨੂੰ ਰਫ਼ਤਾਰ ਮਿਲੇਗੀ।ਬਹੁਤ ਲੰਬੇ ਸਮੇਂ ਤੋਂ ਚੀਫ ਆਫ ਡਿਫੈਂਸ ਦਾ ਵਿਚਾਰ ਕੀਤਾ ਜਾ ਰਿਹਾ ਸੀ ਪਰ ਇਹ ਫ਼ੈਸਲਾ ਨਹੀਂ ਹੋ ਪਾ ਰਿਹਾ ਸੀ। ਪਿਛਲੇ ਕੁਝ ਸਾਲਾਂ 'ਚ ਸਾਡੀ ਕੋਸ਼ਿਸ਼ ਰੱਖਿਆ ਨਿਰਮਾਣ ਸੈਕਟਰ ਨਾਲ ਜੁੜੀਆਂ ਸਾਰੀਆਂ ਬੇੜੀਆਂ ਨੂੰ ਤੋੜਨ ਦੀ ਹੈ।


Tanu

Content Editor

Related News