PM ਮੋਦੀ ਨੇ ਇਸ ਸਾਲ ਦੇ ਆਖ਼ਰੀ ‘ਮਨ ਕੀ ਬਾਤ’ ਪ੍ਰੋਗਰਾਮ ਲਈ ਲੋਕਾਂ ਤੋਂ ਮੰਗੇ ਸੁਝਾਅ
Wednesday, Dec 14, 2022 - 12:36 PM (IST)
ਜੈਤੋ (ਪਰਾਸ਼ਰ) : ਪ੍ਰਧਾਨ ਮੰਤਰੀ ਦਫ਼ਤਰ ਨੇ ਬੀਤੇ ਦਿਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ, 2022 ਨੂੰ ਸਵੇਰੇ 11 ਵਜੇ ਹੋਣ ਵਾਲੇ ‘ਮਨ ਕੀ ਬਾਤ’ ਦੇ ਆਗਾਮੀ ਐਪੀਸੋਡ ਲਈ ਲੋਕਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਹੈ।MyGov ’ਤੇ ਸੱਦਾ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਇਸ ਸਾਲ '2022 ਦਾ ਆਖ਼ਰੀ MannKiBaat ਇਸ ਮਹੀਨੇ ਦੀ 25 ਤਾਰੀਖ਼ ਨੂੰ ਪ੍ਰਸਾਰਿਤ ਹੋਵੇਗਾ। ਮੈਂ ਪ੍ਰੋਗਰਾਮ ਲਈ ਤੁਹਾਡੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੀ ਉਮੀਦ ਕਰਦਾ ਹਾਂ। ਮੈਂ ਤੁਹਾਨੂੰ ਨਮੋ ਐਪ, MyGov 'ਤੇ ਲਿਖਣ ਜਾਂ 1800-11-7800 'ਤੇ ਆਪਣਾ ਸੰਦੇਸ਼ ਰਿਕਾਰਡ ਕਰਨ ਦੀ ਬੇਨਤੀ ਕਰਦਾ ਹਾਂ।