PM ਮੋਦੀ ਨੇ ਵਾਰਾਣਸੀ ਨੂੰ ਦਿੱਤੀ ਸੌਗਾਤ, 1500 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

Thursday, Jul 15, 2021 - 11:48 AM (IST)

PM ਮੋਦੀ ਨੇ ਵਾਰਾਣਸੀ ਨੂੰ ਦਿੱਤੀ ਸੌਗਾਤ, 1500 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੌਰੇ ’ਤੇ ਹਨ। ਮੋਦੀ ਅੱਜ ਸਵੇਰੇ ਕਰੀਬ 11 ਵਜੇ ਵਾਰਾਣਸੀ ਹਵਾਈ ਅੱਡੇ ਪੁੱਜੇ, ਜਿੱਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜਪਾਲ ਆਨੰਦੀ ਪਟੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਆਪਣੇ ਵਾਰਾਣਸੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਰੀਬ 1500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਓਧਰ ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਟਵੀਟ ’ਚ ਕਿਹਾ ਕਿ ਪ੍ਰਧਾਨ ਮੰਤਰੀ ਕੁਝ ਦੇਰ ਪਹਿਲਾਂ ਵਾਰਾਣਸੀ ਪਹੁੰਚੇ। ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

PunjabKesari

ਦੱਸ ਦੇਈਏ ਕਿ ਮੋਦੀ ਨੇ ਵਾਰਾਣਸੀ ਨੂੰ ਕਈ ਸੌਗਾਤਾਂ ਦਿੱਤੀਆਂ, ਜਿਸ ’ਚ ਬਹੁਚਰਚਿੱਤ ਰੁਦਰਾਕਸ਼ ਕਨਵੈਂਸ਼ਨ ਸੈਂਟਰ ਦਾ ਵੀ ਉਦਘਾਟਨ ਕੀਤਾ, ਜਿਸ ਨੂੰ ਭਾਰਤ ਅਤੇ ਜਾਪਾਨ ਨੇ ਮਿਲ ਕੇ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਮੋਦੀ ਬੀ. ਐੱਚ. ਯੂ. ’ਚ ਚਾਈਲਡ ਹੈੱਲਥ ਯੂਨਿਟ ਸਮੇਤ ਹੋਰ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ। ਓਧਰ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਕਾਸ਼ੀ ਨੇ ਦੇਸ਼ ਅਤੇ ਦੁਨੀਆ ਸਾਹਮਣੇ ਆਪਣੀ ਨਵੀਂ ਪਹਿਚਾਣ ਬਣਾਈ ਹੈ। ਨਵੀਂ ਕਾਸ਼ੀ ਨੇ ਅਧਿਆਤਮਕ-ਸੰਸਕ੍ਰਿਤਕ ਪਹਿਚਾਣ ਨੂੰ ਨਾਲ ਲੈਂਦੇ ਹੋਏ ਖ਼ੁਦ ਨੂੰ ਸਮਾਰਟ ਕਾਸ਼ੀ ਦੇ ਰੂਪ ਵਿਚ ਵਿਕਸਿਤ ਕੀਤਾ ਹੈ। ਦੱਸਣਯੋਗ ਹੈ ਕਿ ਪੀ. ਐੱਮ. ਮੋਦੀ ਦੇ ਆਉਣ ਤੋਂ ਪਹਿਲਾਂ ਵਾਰਾਣਸੀ ਨੂੰ ਸਜਾਇਆ ਗਿਆ। ਕੋਰੋਨਾ ਕਾਲ ਵਿਚ ਕਰੀਬ 8 ਮਹੀਨੇ ਬਾਅਦ ਮੋਦੀ ਵਾਰਾਣਸੀ ਦੌਰੇ ’ਤੇ ਗਏ ਹਨ। ਅਜਿਹੇ ਵਿਚ ਲੋਕ ਉਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ।


author

Tanu

Content Editor

Related News