ਦੇਵ ਦੀਵਾਲੀ: ਸਾਰਨਾਥ ਪੁੱਜੇ ਪੀ.ਐੱਮ. ਮੋਦੀ, ਲੇਜ਼ਰ ਐਂਡ ਸਾਉਂਡ ਸ਼ੋਅ ਦਾ ਲਿਆ ਨਜ਼ਾਰਾ
Monday, Nov 30, 2020 - 09:20 PM (IST)
ਵਾਰਾਣਸੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਸ਼ੀ ਨਗਰੀ ਪਹੁੰਚ ਕੇ ਬਾਬਾ ਵਿਸ਼ਵਨਾਥ ਦੀ ਮਹਾਪੂਜਾ ਕਰ ਅਸ਼ੀਰਵਾਦ ਪ੍ਰਾਪਤ ਕੀਤਾ। ਮੰਤਰ ਦਾ ਜਾਪ ਕਰਨ ਦੇ ਦੌਰਾਨ ਵਿਧੀ ਵਿਧਾਨ ਨਾਲ ਪੀ.ਐੱਮ. ਨੇ ਸ਼ਿਵ ਬਾਬਾ ਦੀ ਪੂਜਾ ਕੀਤੀ। ਸੀ.ਐੱਮ ਯੋਗੀ ਵੀ ਪੂਜਾ 'ਚ ਮੌਜੂਦ ਸਨ।
PM Shri @narendramodi takes part in Dev Deepawali Mahotsav in Varanasi. #DevDeepawaliWithPMModi https://t.co/sI0EJ9Q6yN
— BJP (@BJP4India) November 30, 2020
ਕਾਸ਼ੀ ਵਿਸ਼ਵਨਾਥ ਮੰਦਰ 'ਚ ਦਰਸ਼ਨ ਤੋਂ ਬਾਅਦ ਪੀ.ਐੱਮ. ਮੋਦੀ ਮੰਦਰ ਕਾਰਿਡੋਰ ਪ੍ਰਾਜੈਕਟ ਦਾ ਜਾਇਜਾ ਲਿਆ। ਜਿਸ ਤੋਂ ਬਾਅਦ ਪੀ.ਐੱਮ ਮੋਦੀ ਅਤੇ ਸੀ.ਐੱਮ ਯੋਗੀ ਅਲਕਨੰਦਾ ਕਰੂਜ 'ਚ ਬੈਠ ਕੇ ਰਾਜਘਾਟ ਦੀ ਸੈਰ ਕਰ ਰਹੇ ਹਨ। ਰਾਜਘਾਟ ਪਹੁੰਚ ਕਰ ਪੀ.ਐੱਮ ਮੋਦੀ ਦੀਪਦਾਨ ਕਰ ਦੇਵ ਦੀਵਾਲੀ ਦੀ ਸ਼ੁਰੂਆਤ ਕਰਨਗੇ। ਗੰਗਾ ਨਦੀ ਦੇ ਦੋਨਾਂ ਕਿਨਾਰੀਆਂ 'ਤੇ 15 ਲੱਖ ਦੀਪ ਜਲਾ ਕੇ ਇਸ ਨੂੰ ਸ਼ਾਨਦਾਰ ਬਣਾਇਆ ਜਾਵੇਗਾ। ਵਾਰਾਣਸੀ ਦੇ 84 ਘਾਟਾਂ 'ਤੇ 15 ਲੱਖ ਦੀਵੇ ਜਲਾਏ ਜਾਣਗੇ।
ਪੀ.ਐੱਮ ਮੋਦੀ ਨੇ ਬਨਾਰਸੀ ਭਾਸ਼ਾ 'ਚ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਕੋਰੇਨਾ ਨੇ ਬਹੁਤ ਕੁੱਝ ਬਦਲ ਦਿੱਤਾ ਹੈ ਪਰ ਕਾਸ਼ੀ ਦੀ ਇਹ ਭਗਤੀ,ਕਾਸ਼ੀ ਦੀ ਇਸ ਸ਼ਕਤੀ ਨੂੰ ਬਦਲ ਨਹੀਂ ਸਕਦਾ। ਕਾਸ਼ੀ ਦੀਆਂ ਗਲੀਆਂ ਦਾਨ ਪੁੰਨ ਕਰਦੀ ਗੰਗਾ ਸਨਾਨ ਕਰਦੇ ਨਜ਼ਰ ਆ ਰਹੇ ਹਨ ਇਹ ਹੀ ਤਾਂ ਸਾਡੀ ਕਾਸ਼ੀ ਹੈ। ਇਥੇ ਦੇਵ ਦੀਵਾਲੀ 'ਚ ਹਿੱਸਾ ਲੈਣਾ ਅਤੇ ਸਾਰਨਾਥ ਲੇਜਰ ਸ਼ੋਅ ਦਾ ਸਾਝੀ ਬਣਾਂਗਾ। ਇਹ ਸਭ ਕਾਸ਼ੀ ਦੇ ਲੋਕਾਂ ਦੇ ਅਸ਼ੀਰਵਾਦ ਨਾਲ ਹੀ ਸੰਭਵ ਹੋਇਆ ਮੈਂ ਇਸ ਨੂੰ ਤੁਹਾਡਾ ਪਿਆਰ ਮੰਨਦਾ ਹਾਂ।
ਪੀ.ਐੱਮ ਮੋਦੀ ਨੇ ਕਿਹਾ ਕਾਸ਼ੀ ਲਈ ਇੱਕ ਹੋਰ ਮੌਕੇ ਹੈ ਹੁਣ ਯੋਗੀ ਜੀ ਨੇ ਵੱਡੀ ਤਾਕਤ ਭਰੀ ਆਵਾਜ਼ 'ਚ ਬੋਲਿਆ, ਸੌ ਸਾਲ ਪਹਿਲਾਂ ਜੋ ਮਾਤਾ ਅੰਨਪੂਰਣਾ ਦੀ ਮੂਰਤੀ ਚੋਰੀ ਹੋ ਗਈ ਸੀ ਉਹ ਹੁਣ ਵਾਪਸ ਆ ਰਹੀ ਯਾਨੀ ਸਾਡੀ ਮਾਂ ਵਾਪਸ ਆ ਰਹੀ ਹੈ। ਇਹ ਮੂਰਤੀਆਂ ਸਾਡੀਆਂ ਵਿਰਾਸਤ ਹਨ। ਇਹ ਕੋਸ਼ਿਸ਼ ਪਹਿਲਾਂ ਕੀਤੀ ਗਈ ਹੁੰਦੀ, ਤਾਂ ਅਸੀਂ ਇਸਨੂੰ ਬਹੁਤ ਸਮਾਂ ਪਹਿਲਾਂ ਪ੍ਰਾਪਤ ਕਰ ਲੈਂਦੇ। ਸਾਡੇ ਲਈ ਦੇਸ਼ ਦਾ ਮਤਲਬ ਦੇਸ਼ ਦੀ ਵਿਰਾਸਤ ਅਤੇ ਦੇਸ਼ ਦੀ ਸੰਸਕ੍ਰਿਤੀ ਨੂੰ ਸੁਰੱਖਿਅਤ ਕਰਨਾ ਹੁੰਦਾ ਹੈ ਜਦੋਂ ਕਿ ਕੁੱਝ ਲੋਕਾਂ ਲਈ ਦੇਸ਼ ਦੀ ਵਿਰਾਸਤ ਦਾ ਮਤਲਬ ਆਪਣਾ ਪਰਿਵਾਰ ਆਪਣੇ ਪਰਿਵਾਰ ਦੀ ਮੂਰਤੀ ਬਣਵਾਉਣ ਦਾ ਹੈ। ਮੋਦੀ ਨੇ ਪੁੱਛਿਆ ਮੇਰੇ ਕਾਸ਼ੀ ਵਾਸੀਓ ਦੱਸੋ ਮੈਂ ਠੀਕ ਰਾਸਤੇ 'ਤੇ ਹਾਂ ਜਾਂ ਨਹੀਂ? ਤਾਂ ਕਾਸ਼ੀ ਵਾਸੀਆਂ ਨੇ ਕਿਹਾ ਹਾਂ ਰਾਸਤੇ 'ਤੇ ਹੋ ਤੁਸੀਂ।
#WATCH PM Narendra Modi at Dev Deepawali Mahotsav in Varanasi https://t.co/6M8npqHYt2
— ANI (@ANI) November 30, 2020
ਪੀ.ਐੱਮ. ਮੋਦੀ ਸਾਰਨਾਥ ਰਵਾਨਾ
ਰਾਜਘਾਟ 'ਤੇ ਦੀਪ ਜਗਾਉਣ ਤੋਂ ਬਾਅਦ ਪੀ.ਐੱਮ ਕਰੂਜ ਰਾਹੀਂ ਰਵਿਦਾਸ ਘਾਟ ਵੱਲ ਰਵਾਨਾ ਹੋਏ। ਇਸ ਦੌਰਾਨ ਘੰਟਿਆਂ ਤੱਕ ਗੰਗਾ ਦੇ ਦੋਨਾਂ ਕਿਨਾਰਿਆਂ 'ਤੇ ਦੀਵਿਆਂ ਨਾਲ ਜਗਮਗਾ ਰਹੇ ਕਾਸ਼ੀ ਦੇ ਮੰਦਰ ਦਾ ਨਜ਼ਾਰਾ ਲਿਆ। ਚੇਤਸਿੰਹ ਘਾਟ ਦੇ ਸਾਹਮਣੇ ਰੁਕ ਕੇ ਲੇਜ਼ਰ ਸ਼ੋਅ ਦੇਖਿਆ। ਇਸ ਤੋਂ ਬਾਅਦ ਕਰੂਜ਼ ਰਾਹੀਂ ਰਵਿਦਾਸ ਘਾਟ ਪੁੱਜੇ। ਇੱਥੇ ਸੰਤ ਦੀ ਮੂਰਤੀ ਨੂੰ ਮੱਥਾ ਟੇਕਣ ਤੋਂ ਬਾਅਦ ਸੜਕ ਰਸਤੇ ਸਾਰਨਾਥ ਰਵਾਨਾ ਹੋ ਗਏ। ਸਾਰਨਾਥ 'ਚ ਪੀ.ਐੱਮ. ਮੋਦੀ ਲਾਈਟ ਐਂਡ ਸਾਉਂਡ ਸ਼ੋਅ ਦੇਖਣਗੇ। ਇਸ ਦੀ ਸ਼ੁਰੂਆਤ ਇਸ ਮਹੀਨੇ ਪੀ.ਐੱਮ ਮੋਦੀ ਨੇ ਕੀਤੀ ਸੀ। ਸਾਰਨਾਥ 'ਚ ਪੀ.ਐੱਮ. ਮੋਦੀ ਨੇ ਭਗਵਾਨ ਬੁੱਧ ਦਾ ਸੰਦੇਸ਼ ਦਿੱਤਾ।