ਇਨਹਾਊਸ ਮੀਟਿੰਗ ਲਾਈਵ ਕਰਣ ''ਤੇ ਕੇਜਰੀਵਾਲ ਤੋਂ ਨਾਰਾਜ਼ ਹੋਏ PM ਮੋਦੀ, CM ਨੇ ਮੰਗੀ ਮੁਆਫੀ
Saturday, Apr 24, 2021 - 12:33 AM (IST)
ਨਵੀਂ ਦਿੱਲੀ - ਦੇਸ਼ ਵਿੱਚ ਵੱਧਦੇ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੰਭੀਰ ਹਨ ਅਤੇ ਲਗਾਤਾਰ ਬੈਠਕ ਕਰ ਰਹੇ ਹਨ। ਮਹਾਮਾਰੀ ਦੇ ਹਾਲਾਤ ਅਤੇ ਆਕਸੀਜਨ ਦੀ ਕਮੀ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ 10 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਅਹਿਮ ਬੈਠਕ ਕੀਤੀ। ਹਾਲਾਂਕਿ ਇਸ ਬੈਠਕ ਦੌਰਾਨ ਪੀ.ਐੱਮ. ਮੋਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਨਾਰਾਜ਼ ਦਿਖੇ।
ਇਹ ਵੀ ਪੜ੍ਹੋ- ਡਬਲ ਮਿਊਟੈਂਟ ਨਾਲ ਵੀ ਲੜ ਸਕਦੀ ਹੈ ਕੋਰੋਨਾ ਵੈਕਸੀਨ, ਮਾਹਰ ਨੇ ਕਹੀ ਇਹ ਗੱਲ
ਪ੍ਰਧਾਨ ਮੰਤਰੀ ਨੇ ਭਰੀ ਬੈਠਕ ਵਿੱਚ ਹੀ ਕੇਜਰੀਵਾਲ ਲਈ ਸਖਤ਼ ਸ਼ਬਦਾਂ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਤੁਸੀਂ ਮਹਤਵਪੂਰਣ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ। ਅਜਿਹੀ ਅਹਿਮ ਗੱਲਬਾਤ ਦਾ ਪ੍ਰਚਾਰ ਪ੍ਰਸਾਰ ਨਹੀਂ ਕੀਤਾ ਜਾਂਦਾ। ਪੀ.ਐੱਮ. ਦੀ ਨਾਰਾਜ਼ਗੀ ਤੋਂ ਬਾਅਦ ਮੁੱਖ ਮੰਤਰੀ ਨੇ ਹੱਥ ਜੋੜ ਕੇ ਉਨ੍ਹਾਂ ਤੋਂ ਮੁਆਫੀ ਮੰਗੀ।
ਇਹ ਵੀ ਪੜ੍ਹੋ - ਰਾਹਤ ਭਰੀ ਖ਼ਬਰ: ਵਿਸ਼ਾਖਾਪਟਨਮ ਤੋਂ ਮਹਾਰਾਸ਼ਟਰ ਪਹੁੰਚੀ ਪਹਿਲੀ ਆਕਸੀਜਨ ਐਕਸਪ੍ਰੈੱਸ
ਕੇਜਰੀਵਾਲ ਨੇ ਲਾਈਵ ਕਰ ਦਿੱਤੀ ਸੀ ਬੈਠਕ
ਦੱਸ ਦਈਏ ਕਿ ਪੀ.ਐੱਮ. ਮੋਦੀ ਜਦੋਂ ਮੁੱਖ ਮੰਤਰੀਆਂ ਨਾਲ ਬੈਠਕ ਕਰ ਰਹੇ ਸਨ ਅਤੇ ਜਦੋਂ ਕੇਜਰੀਵਾਲ ਦੇ ਬੋਲਣ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਇਸ ਨੂੰ ਲਾਈਵ ਕਰ ਦਿੱਤਾ। ਪ੍ਰਧਾਨ ਮੰਤਰੀ ਨੂੰ ਇਸ ਗੱਲ ਦੀ ਖ਼ਬਰ ਲੱਗ ਗਈ। ਉਨ੍ਹਾਂ ਨੇ ਬੈਠਕ ਦੌਰਾਨ ਹੀ ਕੇਜਰੀਵਾਲ ਨੂੰ ਰੋਕਦੇ ਹੋਏ ਕਿਹਾ ਕਿ ਇਹ ਸਾਡੀ ਪਰੰਪਰਾ ਦੇ ਖ਼ਿਲਾਫ਼ ਹੋ ਰਿਹਾ ਹੈ। ਸਾਡੇ ਪ੍ਰੋਟੋਕਾਲ ਦੇ ਖ਼ਿਲਾਫ਼ ਹੋ ਰਿਹਾ ਹੈ। ਕੋਈ ਮੁੱਖ ਮੰਤਰੀ ਅਜਿਹੀ ਬੈਠਕ ਨੂੰ ਲਾਈਵ ਕਰ ਦੇ ਇਹ ਠੀਕ ਨਹੀਂ ਹੈ।
ਪੀ.ਐੱਮ. ਮੋਦੀ ਦੇ ਸਖਤ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਪਣੀ ਗਲਤੀ ਮੰਨੀ। ਮੁੱਖ ਮੰਤਰੀ ਨੇ ਕਿਹਾ ਕਿ ਸਰ, ਠੀਕ ਹੈ ਅੱਗੇ ਤੋਂ ਇਸ ਦਾ ਪੂਰਾ ਧਿਆਨ ਰੱਖਾਂਗਾ। ਜੇਕਰ ਮੇਰੇ ਵੱਲੋਂ ਗੁਸਤਾਖੀ ਹੋਈ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।